ਆਸਾਮ : ਆਸਾਮ ਦੀ ਧਰਤੀ ਵਾਰ-ਵਾਰ ਭੂਚਾਲ ਦੇ ਝਟਕਿਆਂ ਨਾਲ ਕੰਬ ਰਹੀ ਹੈ। ਅੱਜ ਫਿਰ ਇੱਥੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਨਗਾਂਵ 'ਚ ਰਿਕਟਰ ਸਕੇਲ 'ਤੇ ਭੂਚਾਲ ਦੀ ਤੀਬਰਤਾ 3.0 ਦਰਜ ਕੀਤੀ ਗਈ। 10 ਦਿਨਾਂ 'ਚ ਚੌਥੀ ਵਾਰ ਆਸਾਮ 'ਚ ਭੂਚਾਲ ਆਇਆ ਹੈ।
ਇਹ ਵੀ ਪੜ੍ਹੋ : ਕੋਰੋਨਾ ਆਫ਼ਤ ਨਾਲ ਲੜ ਰਹੇ 'ਪੰਜਾਬ' ਲਈ ਚਿੰਤਾ ਭਰੀ ਖ਼ਬਰ, ਅੰਕੜਿਆਂ 'ਚ ਸਾਹਮਣੇ ਆਈ ਇਹ ਗੱਲ
ਜਾਨ ਮਾਲ ਦਾ ਕੋਈ ਨੁਕਸਾਨ ਨਹੀਂ
ਭੂਚਾਲ ਦੀ ਤੀਬਰਤਾ ਜ਼ਿਆਦਾ ਸੀ ਪਰ ਕਿਸੇ ਤਰ੍ਹਾਂ ਦੇ ਜਾਨ-ਮਾਲ ਦੇ ਨੁਕਸਾਨ ਤੋਂ ਬਚਾਅ ਰਿਹਾ। ਇਸ ਤੋਂ ਪਹਿਲਾਂ 7 ਮਈ ਨੂੰ ਆਸਾਮ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਰਿਕਟਰ ਸਕੇਲ 'ਤੇ ਇਸ ਭੂਚਾਲ ਦੀ ਤੀਬਰਤਾ 2.8 ਮਾਪੀ ਗਈ ਸੀ।
ਇਹ ਵੀ ਪੜ੍ਹੋ : ਖ਼ਤਰਨਾਕ ਗੈਂਗਸਟਰ ਲਾਰੈਂਸ ਦਾ ਸੱਜਾ ਹੱਥ 'ਮੌਂਟੀ ਸ਼ਾਹ' ਗ੍ਰਿਫ਼ਤਾਰ, CCTV 'ਚ ਕੈਦ ਹੋਈ ਸੀ ਵਾਰਦਾਤ
ਦੱਸਣਯੋਗ ਹੈ ਕਿ 10 ਦਿਨਾਂ 'ਚ ਇਹ ਚੌਥਾ ਮੌਕਾ ਹੈ, ਜਦੋਂ ਆਸਾਮ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। 5 ਮਈ ਅਤੇ 3 ਮਈ ਨੂੰ ਵੀ ਆਸਾਮ 'ਚ ਭੂਚਾਲ ਆਇਆ ਸੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
ਕੋਰੋਨਾ ਨੂੰ ਹਰਾਉਣ ਲਈ ਫੌਜ ਆਪਣੇ 400 ਸੇਵਾਮੁਕਤ ਡਾਕਟਰਾਂ ਨੂੰ ਕਰੇਗੀ ਭਰਤੀ
NEXT STORY