ਨਵੀਂ ਦਿੱਲੀ - ਉਤਰਾਖੰਡ ਦੇ ਉੱਤਰਕਾਸ਼ੀ 'ਚ ਸੋਮਵਾਰ ਰਾਤ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਨੈਸ਼ਨਲ ਸੈਂਟਰ ਫਾਰ ਸਿਸਮੋਲਾਜੀ ਮੁਤਾਬਕ, ਸੋਮਵਾਰ ਰਾਤ 9 ਵਜੇ ਭੂਚਾਲ ਦੇ ਝਟਕੇ ਆਏ। ਭੂਚਾਲ ਦੀ ਤੀਬਰਤਾ ਰੀਕਟਰ ਪੈਮਾਨੇ 'ਤੇ 3.5 ਮਾਪੀ ਗਈ ਹੈ। ਭੂਚਾਲ ਦਾ ਕੇਂਦਰ ਉੱਤਰਕਾਸ਼ੀ ਤੋਂ 50 ਕਿਲੋਮੀਟਰ ਉੱਤਰ 'ਚ ਸੀ।
ਸੋਮਵਾਰ ਸ਼ਾਮ ਨੂੰ ਹੀ ਅਸਾਮ ਦੇ ਤੇਜ਼ਪੁਰ 'ਚ ਵੀ ਭੂਚਾਲ ਦੇ ਝਟਕੇ ਆਏ। ਸ਼ਾਮ ਦੇ ਪੌਣੇ ਅੱਠ ਵਜੇ ਤੇਜ਼ਪੁਰ ਅਤੇ ਨੇੜੇ ਭੂਚਾਲ ਮਹਿਸੂਸ ਕੀਤਾ ਗਿਆ। ਇੱਥੇ ਭੂਚਾਲ ਦੀ ਤੀਬਰਤਾ ਰੀਕਟਰ ਪੈਮਾਨੇ 'ਤੇ 3.2 ਮਾਪੀ ਗਈ। ਉੱਤਰਕਾਸ਼ੀ ਅਤੇ ਤੇਜ਼ਪੁਰ ਦੋਨਾਂ ਥਾਵਾਂ ਤੋਂ ਭੂਚਾਲ ਕਾਰਨ ਜਾਨਮਾਲ ਦੇ ਕਿਸੇ ਨੁਕਸਾਨ ਦੀ ਖ਼ਬਰ ਨਹੀਂ ਹੈ।
ਹਿਮਾਚਲ ਪ੍ਰਦੇਸ਼ ਦੀ ਸਾਬਕਾ ਮੰਤਰੀ ਸ਼ਿਆਮਾ ਸ਼ਰਮਾ ਦਾ ਦਿਹਾਂਤ
NEXT STORY