ਨਵੀਂ ਦਿੱਲੀ- ਭਾਰਤ ਅਤੇ ਚੀਨ ਨੇ ਪੂਰਬੀ ਲੱਦਾਖ ਵਿਚ ਟਕਰਾਅ ਵਾਲੀਆਂ ਬਾਕੀ ਥਾਵਾਂ ਤੋਂ ਫ਼ੌਜੀਆਂ ਨੂੰ ਪਿੱਛੇ ਹਟਾਉਣ ਅਤੇ ਖੇਤਰ 'ਚ ਤਣਾਅ ਘੱਟ ਕਰਨ ਲਈ ਸੋਮਵਾਰ ਯਾਨੀ ਕਿ ਅੱਜ ਨਵੇਂ ਦੌਰ ਦੀ ਕਮਾਂਡਰ ਪੱਧਰ ਗੱਲਬਾਤ ਕੀਤੀ। ਫ਼ੌਜ ਦੇ ਸੂਤਰਾਂ ਨੇ ਦੱਸਿਆ ਕਿ ਕੋਰ ਕਮਾਂਡਰ ਪੱਧਰੀ 19ਵੇਂ ਦੌਰ ਦੀ ਗੱਲਬਾਤ ਅਸਲ ਕੰਟਰੋਲ ਰੇਖਾ (LAC) ਕੋਲ ਭਾਰਤੀ ਖੇਤਰ ਵਿਚ ਚੁਸ਼ੁਲ-ਮੋਲਡੋ ਵਿਚ ਹੋਈ।
ਦੱਸ ਦੇਈਏ ਕਿ ਪੂਰਬੀ ਲੱਦਾਖ 'ਚ ਕੁਝ ਬਿੰਦੂਆਂ 'ਤੇ ਭਾਰਤੀ ਅਤੇ ਚੀਨੀ ਫ਼ੌਜੀਆਂ ਵਿਚਾਲੇ 3 ਸਾਲ ਤੋਂ ਵੱਧ ਸਮੇਂ ਤੋਂ ਖਿੱਚੋਤਾਣ ਬਣੀ ਹੋਈ ਹੈ। ਭਾਰਤੀ ਵਫ਼ਦ ਦੀ ਅਗਵਾਈ 14ਵੀਂ ਕੋਰ ਦੇ ਕਮਾਂਡਰ ਲੈਫਟੀਨੈਂਟ ਜਨਰਲ ਰਸ਼ੀਮ ਬਾਲੀ ਕਰ ਰਹੇ ਹਨ। ਇਸ ਕੋਰ ਦਾ ਹੈੱਡਕੁਆਰਟਰ ਲੇਹ ਵਿਚ ਹੈ। ਚੀਨੀ ਵਫ਼ਦ ਦੀ ਅਗਵਾਈ ਦੱਖਣੀ ਸ਼ਿਨਜਿਯਾਂਗ ਫ਼ੌਜੀ ਜ਼ਿਲ੍ਹੇ ਦੇ ਕਮਾਂਡਰ ਕਰ ਰਹੇ ਹਨ।
ਇਸ ਤੋਂ ਪਹਿਲਾਂ 23 ਅਪ੍ਰੈਲ ਨੂੰ 18ਵੇਂ ਦੌਰ ਦੀ ਫ਼ੌਜੀ ਗੱਲਬਾਤ ਹੋਈ ਸੀ, ਜਿਸ ਵਿਚ ਭਾਰਤੀ ਪੱਖ ਨੇ ਦੇਪਸਾਂਗ ਅਤੇ ਡੇਮਚੋਕ ਦੇ ਪੈਂਡਿੰਗ ਮੁੱਦਿਆਂ 'ਤੇ ਜ਼ੋਰ ਦਿੱਤਾ ਸੀ। ਵਿਦੇਸ਼ ਮੰਤਰਾਲਾ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਪਿਛਲੇ ਸਾਲ ਬਾਲੀ 'ਚ ਜੀ-20 ਸ਼ਿਖਰ ਸੰਮੇਲਨ ਦੌਰਾਨ ਰਾਤ ਦੇ ਭੋਜਨ ਦੌਰਾਨ ਦੋ-ਪੱਖੀ ਸਬੰਧਾਂ ਨੂੰ ਸਥਿਰ ਬਣਾਉਣ ਲਈ ਜ਼ਰੂਰੀ ਚਰਚਾ ਕੀਤੀ ਸੀ। ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੇ 24 ਜੁਲਾਈ ਨੂੰ ਜੋਹਾਨਸਬਰਗ 'ਚ 5 ਦੇਸ਼ਾਂ ਦੇ ਸਮੂਹ ਬ੍ਰਿਕਸ ਦੀ ਬੈਠਕ ਦੌਰਾਨ ਚੀਨੀ ਡਿਪਲੋਮੈਂਟ ਵਾਂਗ ਯੀ ਨਾਲ ਮੁਲਾਕਾਤ ਕੀਤੀ ਸੀ।
ਹਿਮਾਚਲ 'ਚ ਕੁਦਰਤੀ ਆਫ਼ਤ, ਪੁਲਸ ਨੇ ਐਡਵਾਇਜ਼ਰੀ ਜਾਰੀ ਕਰ ਲੋਕਾਂ ਨੂੰ ਕਿਹਾ- ਘਰਾਂ ਦੇ ਅੰਦਰ ਰਹੋ
NEXT STORY