ਨਵੀਂ ਦਿੱਲੀ (ਵਾਰਤਾ)- ਗੁਜਰਾਤ ਵਿਧਾਨ ਸਭਾ ਚੋਣਾਂ ਲਈ ਵੋਟਿੰਗ 2 ਪੜਾਵਾਂ 'ਚ ਇਕ ਅਤੇ 5 ਦਸੰਬਰ ਨੂੰ ਹੋਵੇਗੀ ਅਤੇ ਵੋਟਾਂ ਦੀ ਗਿਣਤੀ 8 ਦਸੰਬਰ ਨੂੰ ਹੋਵੇਗੀ। ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਵੀਰਵਾਰ ਨੂੰ ਇੱਥੇ ਇਕ ਪ੍ਰੈਸ ਕਾਨਫਰੰਸ 'ਚ ਗੁਜਰਾਤ 'ਚ ਵੋਟਿੰਗ ਦੇ ਪ੍ਰੋਗਰਾਮ ਦਾ ਐਲਾਨ ਕੀਤਾ। ਉਨ੍ਹਾਂ ਦੱਸਿਆ ਕਿ ਦੱਖਣੀ ਗੁਜਰਾਤ, ਸੌਰਾਸ਼ਟਰ ਅਤੇ ਉੱਤਰੀ ਗੁਜਰਾਤ ਦੇ ਕੁਝ ਹਿੱਸਿਆਂ ਦੀਆਂ 89 ਸੀਟਾਂ 'ਤੇ ਇਕ ਦਸੰਬਰ ਨੂੰ ਅਤੇ ਮੱਧ ਗੁਜਰਾਤ ਅਤੇ ਉੱਤਰੀ ਗੁਜਰਾਤ ਦੀਆਂ ਬਾਕੀ 93 ਸੀਟਾਂ 'ਤੇ 5 ਦਸੰਬਰ ਨੂੰ ਵੋਟਾਂ ਪੈਣਗੀਆਂ। ਵੋਟਾਂ ਦੀ ਗਿਣਤੀ 8 ਦਸੰਬਰ ਨੂੰ ਹੋਵੇਗੀ। ਜ਼ਿਕਰਯੋਗ ਹੈ ਕਿ 12 ਨਵੰਬਰ ਨੂੰ ਹੋਣ ਵਾਲੀਆਂ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਵੀ 8 ਦਸੰਬਰ ਨੂੰ ਕਰਵਾਈ ਜਾਵੇਗੀ।
ਇਹ ਵੀ ਪੜ੍ਹੋ : ਲਾਲ ਕਿਲ੍ਹਾ ਹਮਲਾ : ਸੁਪਰੀਮ ਕੋਰਟ ਨੇ ਲਸ਼ਕਰ ਦੇ ਅੱਤਵਾਦੀ ਦੀ ਮੌਤ ਦੀ ਸਜ਼ਾ ਰੱਖੀ ਬਰਕਰਾਰ
ਸ਼੍ਰੀ ਰਾਜੀਵ ਕੁਮਾਰ ਨੇ ਦੱਸਿਆ ਕਿ ਪਹਿਲੇ ਪੜਾਅ ਦੀਆਂ ਵੋਟਾਂ ਲਈ ਨੋਟੀਫਿਕੇਸ਼ਨ 5 ਨਵੰਬਰ ਨੂੰ ਜਾਰੀ ਹੋਵੇਗੀ। ਨਾਮਜ਼ਦਗੀ ਦੀ ਆਖ਼ਰੀ ਤਾਰੀਖ਼ 14 ਨਵੰਬਰ ਅਤੇ ਨਾਮ ਵਾਪਸ ਲੈਣ ਦੀ ਤਾਰੀਖ਼ 17 ਨਵੰਬਰ ਹੋਵੇਗੀ। ਵੋਟਾਂ ਦੀ ਪੜਤਾਲ 15 ਨਵੰਬਰ ਨੂੰ ਹੋਵੇਗੀ। ਦੂਜੇ ਪੜਾਅ ਲਈ ਨੋਟੀਫਿਕੇਸ਼ਨ 10 ਨਵੰਬਰ ਨੂੰ ਜਾਰੀ ਕੀਤਾ ਜਾਵੇਗਾ। ਨਾਮਜ਼ਦਗੀਆਂ ਦਾਖ਼ਲ ਕਰਨ ਦੀ ਆਖਰੀ ਤਾਰੀਖ਼ 17 ਨਵੰਬਰ ਅਤੇ ਨਾਮ ਵਾਪਸ ਲੈਣ ਦੀ ਤਾਰੀਖ਼ 21 ਨਵੰਬਰ ਹੋਵੇਗੀ। ਵੋਟਾਂ ਦੀ ਪੜਤਾਲ 18 ਨਵੰਬਰ ਨੂੰ ਹੋਵੇਗੀ। ਮੁੱਖ ਚੋਣ ਕਮਿਸ਼ਨਰ ਨੇ ਦੱਸਿਆ ਕਿ ਇਸ ਵਾਰ ਗੁਜਰਾਤ ਵਿਧਾਨ ਸਭਾ ਚੋਣਾਂ 'ਚ 3 ਲੱਖ 24 ਹਜ਼ਾਰ 422 ਨਵੇਂ ਵੋਟਰ ਪਹਿਲੀ ਵਾਰ ਵੋਟ ਪਾਉਣਗੇ। ਕੁੱਲ ਪੋਲਿੰਗ ਸਟੇਸ਼ਨਾਂ ਦੀ ਗਿਣਤੀ 51 ਹਜ਼ਾਰ 782 ਹੈ। ਰਾਜ 'ਚ ਸਥਾਪਿਤ ਕੀਤੇ ਗਏ ਘੱਟੋ-ਘੱਟ 50 ਫੀਸਦੀ ਪੋਲਿੰਗ ਸਟੇਸ਼ਨਾਂ 'ਤੇ ਵੈਬਕਾਸਟਿੰਗ ਦਾ ਪ੍ਰਬੰਧ ਕੀਤਾ ਗਿਆ ਹੈ। ਸੂਬੇ 'ਚ ਕੁੱਲ ਵੋਟਰ 4.9 ਕਰੋੜ ਹਨ। ਰਾਜ 'ਚ 142 ਆਦਰਸ਼ ਪੋਲਿੰਗ ਸਟੇਸ਼ਨ ਹੋਣਗੇ। 182 ਪੋਲਿੰਗ ਸਟੇਸ਼ਨ ਦਿਵਿਆਂਗਾਂ ਲਈ ਅਤੇ 1274 ਪੋਲਿੰਗ ਸਟੇਸ਼ਨ ਔਰਤਾਂ ਲਈ ਬਣਾਏ ਜਾਣਗੇ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
‘ਗੁਜਰਾਤ-ਹਿਮਾਚਲ ’ਚ ਫਿਰ ਆ ਰਹੇ ਹਾਂ, ਅਗਲੀ ਵਾਰ ਪੰਜਾਬ ’ਚ ਵੀ ਆਵਾਂਗੇ’: JP ਨੱਢਾ
NEXT STORY