ਨਵੀਂ ਦਿੱਲੀ (ਭਾਸ਼ਾ)- ਸੁਪਰੀਮ ਕੋਰਟ ਨੇ ਲਸ਼ਕਰ-ਏ-ਤੋਇਬਾ ਦੇ ਅੱਤਵਾਦੀ ਮੁਹੰਮਦ ਆਰਿਫ਼ ਉਰਫ਼ ਅਸ਼ਫਾਕ ਦੀ ਉਸ ਪਟੀਸ਼ਨ ਨੂੰ ਵੀਰਵਾਰ ਨੂੰ ਖਾਰਜ ਕਰ ਦਿੱਤਾ, ਜਿਸ 'ਚ ਉਸ ਨੇ 2000 ਦੇ ਲਾਲ ਕਿਲ੍ਹਾ ਹਮਲੇ ਦੇ ਮਾਮਲੇ 'ਚ ਮੌਤ ਦੀ ਸਜ਼ਾ ਦੇਣ ਦੇ ਉਸ ਦੇ ਫ਼ੈਸਲੇ 'ਤੇ ਮੁੜ ਵਿਚਾਰ ਕਰਨ ਦੀ ਮੰਗ ਕੀਤੀ ਸੀ। ਹਮਲੇ 'ਚ ਫ਼ੌਜ ਦੇ 2 ਜਵਾਨਾਂ ਸਮੇਤ 3 ਲੋਕ ਮਾਰੇ ਗਏ ਸਨ। ਚੀਫ਼ ਜਸਟਿਸ ਉਦੇ ਉਮੇਸ਼ ਲਲਿਤ ਅਤੇ ਜੱਜ ਬੇਲਾ ਐੱਮ. ਤ੍ਰਿਵੇਦੀ ਦੀ ਇਕ ਬੈਂਚ ਨੇ ਕਿਹਾ ਕਿ ਉਸ ਨੇ 'ਇਲੈਕਟ੍ਰਾਨਿਕ ਰਿਕਾਰਡ' 'ਤੇ ਵਿਚਾਰ ਕਰਨ ਦੀ ਬੇਨਤੀ ਸਵੀਕਾਰ ਕੀਤੀ ਹੈ।
ਇਹ ਵੀ ਪੜ੍ਹੋ : DCW ਨੇ ਉਜ਼ਬੇਕ ਕੁੜੀਆਂ ਦੇ ਲਾਪਤਾ ਹੋਣ 'ਤੇ ਦਿੱਲੀ ਪੁਲਸ ਨੂੰ ਸੰਮਨ ਕੀਤਾ ਜਾਰੀ
ਬੈਂਚ ਨੇ ਕਿਹਾ,''ਅਸੀਂ ਉਸ ਬੇਨਤੀ ਨੂੰ ਸਵੀਕਾਰ ਕਰਦੇ ਹਾਂ ਕਿ 'ਇਲੈਕਟ੍ਰਾਨਿਕ ਰਿਕਾਰਡ' 'ਤੇ ਵਿਚਾਰ ਕੀਤਾ ਜਾਣਾ ਚਾਹੀਦਾ। ਉਹ ਦੋਸ਼ੀ ਸਾਬਿਤ ਹੋਇਆ ਹੈ। ਅਸੀਂ ਇਸ ਅਦਾਲਤ ਵਲੋਂ ਕੀਤੇ ਗਏ ਫ਼ੈਸਲੇ ਨੂੰ ਬਰਕਰਾਰ ਰੱਖਦੇ ਹਾਂ ਅਤੇ ਮੁੜ ਵਿਚਾਰ ਪਟੀਸ਼ਨ ਖਾਰਜ ਕਰਦੇ ਹਾਂ।'' ਆਰਿਫ਼ ਲਾਲ ਕਿਲ੍ਹੇ 'ਤੇ 22 ਦਸੰਬਰ 2000 ਨੂੰ ਕੀਤੇ ਗਏ ਅੱਤਵਾਦੀ ਹਮਲੇ ਦੇ ਦੋਸ਼ੀਆਂ 'ਚੋਂ ਇਕ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
PM ਮੋਦੀ ਦੀ ਤਾਰੀਫ ਨੂੰ ਲੈ ਕੇ ਰਾਜਸਥਾਨ ’ਚ ਸਿਆਸਤ ਗਰਮਾਈ, ਪਾਇਲਟ-ਗਹਿਲੋਤ ਆਹਮੋ-ਸਾਹਮਣੇ
NEXT STORY