ਨਵੀਂ ਦਿੱਲੀ — ਕੋਰੋਨਾ ਲਾਗ ਕਾਰਨ ਦੁਨੀਆ ਭਰ ਦੀ ਆਰਥਿਕਤਾ 'ਤੇ ਵੱਡਾ ਸੰਕਟ ਖੜ੍ਹਾ ਹੋ ਗਿਆ ਹੈ। ਇਸ ਆਫ਼ਤ ਤੋਂ ਧਾਰਮਿਕ ਸਥਾਨ ਨੈਨਾ ਦੇਵੀ ਦਾ ਮੰਦਿਰ ਵੀ ਕੁਝ ਹੱਦ ਤੱਕ ਪ੍ਰਭਾਵਿਤ ਹੋ ਰਿਹਾ ਹੈ। ਤਾਲਾਬੰਦੀ ਕਾਰਨ ਇਸ ਸਾਲ ਲਗਾਤਾਰ 5 ਮਹੀਨਿਆਂ ਤੋਂ ਮੰਦਿਰਾਂ ਵਿਚ ਸ਼ਰਧਾਲੂਆਂ ਦੀ ਆਵਾਜਾਈ ਪੂਰਨ ਤੌਰ 'ਤੇ ਬੰਦ ਰਹੀ। ਪਿਛਲੇ ਸਾਲ ਇਸੇ ਸਮਾਂ ਮਿਆਦ 'ਚ ਨੈਨਾ ਦੇਵੀ ਮੰਦਿਰ ਨੂੰ ਚੜ੍ਹਾਵੇ ਸਮੇਤ ਹੋਰ ਸਰੋਤਾਂ ਤੋਂ ਲਗਭਗ 11 ਕਰੋੜ ਰੁਪਏ ਦੀ ਆਮਦਨ ਹੋਈ। ਦੂਜੇ ਪਾਸੇ ਇਸ ਸਾਲ ਤਾਲਾਬੰਦੀ ਕਾਰਨ ਆਮਦਨ ਘੱਟ ਕੇ 1.72 ਕਰੋੜ ਰੁਪਏ ਰਹਿ ਗਈ। ਇਹ ਆਮਦਨ ਵੀ ਬੈਂਕ 'ਚ ਪਈ ਰਾਸ਼ੀ ਤੋਂ ਮਿਲੇ ਵਿਆਜ ਕਾਰਨ ਹੀ ਹੋਈ ਹੈ। ਫਿਲਹਾਲ ਸਾਰੇ ਖ਼ਰਚੇ ਬੈਂਕ 'ਚ ਰੱਖੀ ਰਾਸ਼ੀ ਜ਼ਰੀਏ ਹੀ ਪੂਰੇ ਹੋ ਰਹੇ ਹਨ।
ਇਹ ਵੀ ਦੇਖੋ: Tiktok ਲਈ ਮਾਈਕਰੋਸਾਫਟ ਦੇ ਬਾਅਦ Oracle ਦਾ ਆਫਰ ਵੀ ਬਾਈਟਡਾਂਸ ਨੇ ਕੀਤਾ ਰੱਦ : CGTN
ਦੂਜੇ ਪਾਸੇ ਕੋਰੋਨਾ ਆਫ਼ਤ ਦੇ ਜ਼ਲਦੀ ਖਤਮ ਹੋਣ ਦੇ ਆਸਾਰ ਘੱਟ ਹੀ ਹਨ। ਜੇਕਰ ਸਥਿਤੀ ਜਿਓਂ ਦੀ ਤਿਓਂ ਬਣੀ ਰਹਿੰਦੀ ਹੈ ਤਾਂ ਆਉਣ ਵਾਲੇ ਸਮੇਂ 'ਚ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉੱਤਰ ਭਾਰਤ ਦਾ ਪ੍ਰਸਿੱਧ ਸ਼ਕਤੀਪੀਠ ਨੈਨਾ ਦੇਵੀ 'ਚ ਹਰ ਸਾਲ ਲੱਖਾਂ ਸ਼ਰਧਾਲੂ ਪੂਰੀ ਸ਼ਰਧਾ ਨਾਲ ਆਉਂਦੇ ਹਨ। ਇਨ੍ਹਾਂ ਸ਼ਰਧਾਲੂਆਂ ਵਲੋਂ ਨੈਨਾ ਮਾਂ ਦੇ ਚਰਨਾਂ 'ਚ ਭੇਟ ਕੀਤਾ ਚੜ੍ਹਾਵਾ ਹੀ ਮੰਦਿਰ ਕੰਪਲੈਕਸ ਦੀ ਆਮਦਨ ਦਾ ਮੁੱਖ ਸਾਧਨ ਹੈ। ਪਿਛਲੇ ਸਾਲ ਅਪ੍ਰੈਲ ਤੋਂ ਅਗਸਤ ਮਹੀਨੇ ਤੱਕ ਮੰਦਿਰ ਨੂੰ ਕੁੱਲ 11,02,46,369 ਰੁਪਏ ਦੀ ਆਮਦਨ ਹੋਈ ਸੀ। ਇਸ 'ਚ ਚੜ੍ਹਾਵੇ ਦੇ ਨਾਲ ਬੈਂਕ 'ਚ ਪਹਿਲਾਂ ਤੋਂ ਜਮ੍ਹਾ ਰਾਸ਼ੀ ਦਾ ਵਿਆਜ ਅਤੇ ਆਨਲਾਈਨ ਚੜ੍ਹਾਵਾ ਵੀ ਸ਼ਾਮਲ ਹੈ। ਪਿਛਲੇ ਸਾਲ ਦੇ ਮੁਕਾਬਲੇ ਇਸ ਮਿਆਦ 'ਚ ਮੰਦਿਰ ਨੂੰ ਸਿਰਫ਼ 1,72,78,537 ਰੁਪਏ ਦੀ ਆਮਦਨ ਹੋਈ ਹੈ। ਇਸ ਲਿਹਾਜ਼ ਨਾਲ ਪਿਛਲੇ ਸਾਲ ਦੇ ਮੁਕਾਬਲੇ ਅਪ੍ਰੈਲ ਤੋਂ ਅਗਸਤ ਤੱਕ ਮਿਆਦ ਦੌਰਾਨ ਆਮਦਨ 'ਚ 9,29,67,832 ਰੁਪਏ ਦੀ ਕਮੀ ਦਰਜ ਹੋਈ ਹੈ। ਪਿਛਲੇ ਸਾਲ ਅਪ੍ਰੈਲ ਤੋਂ ਅਗਸਤ ਮਹੀਨੇ ਤੱਕ ਮੰਦਿਰ ਨੂੰ ਚੜ੍ਹਾਵੇ ਦੇ ਰੂਪ ਵਿਚ 2,660 ਕਿਲੋਗ੍ਰਾਮ ਸੋਨਾ ਅਤੇ 1073.993 ਕਿਲੋਗ੍ਰਾਮ ਚਾਂਦੀ ਦੀ ਆਮਦਨ ਵੀ ਹੋਈ ਸੀ।
ਇਹ ਵੀ ਦੇਖੋ: ਸੋਨੇ ਦੀਆਂ ਕੀਮਤਾਂ 'ਚ ਅੱਜ ਆਈ ਤੇਜ਼ੀ, ਚਾਂਦੀ ਵੀ ਹੋਈ ਮਹਿੰਗੀ
10 ਲੱਖ ਕਰੋੜ ਦੇ ਨਵੇਂ ਬੁਲੇਟ ਟਰੇਨ ਪ੍ਰਾਜੈਕਟਾਂ 'ਚ ਪੰਜਾਬ ਲਈ ਵੱਡੀ ਸੌਗਾਤ
NEXT STORY