ਵਿਰੂਧੁਨਗਰ (ਵਾਰਤਾ)- ਤਾਮਿਲਨਾਡੂ ਦੇ ਵਿਰੂਧੁਨਗਰ ਜ਼ਿਲ੍ਹੇ 'ਚ ਮੰਗਲਵਾਰ ਨੂੰ 2 ਪਟਾਕਾ ਫੈਕਟਰੀਆਂ 'ਚ ਧਮਾਕੇ ਨਾਲ 9 ਔਰਤਾਂ ਸਮੇਤ 11 ਲੋਕਾਂ ਦੀ ਮੌਤ ਹੋ ਗਈ ਅਤੇ ਕੁਝ ਹੋਰ ਜ਼ਖ਼ਮੀ ਹੋ ਗਏ। ਪੁਲਸ ਨੇ ਦੱਸਿਆ ਕਿ ਮੰਗਲਵਾਰ ਦੁਪਹਿਰ ਸ਼੍ਰੀਵਿਲਿਪੁਥੁਰ ਕੋਲ ਰੰਗਮਪਲਯਮ 'ਚ ਕਨਿਸ਼ਕਰ ਪਟਾਕਾ ਫੈਕਟਰੀ 'ਚ ਅਚਾਨਕ ਹੋਏ ਧਮਾਕੇ ਨਾਲ 9 ਔਰਤਾਂ ਸਮੇਤ 10 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 2 ਹੋਰ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਜਿਸ ਸਮੇਂ ਇਹ ਹਾਦਸਾ ਵਾਪਰਿਆ ਉਸ ਸਮੇਂ ਮਜ਼ਦੂਰ ਫੈਂਸੀ ਕਿਸਮ ਦੇ ਪਟਾਕੇ ਬਣਾਉਣ 'ਚ ਇਸਤੇਮਾਲ ਹੋਣ ਵਾਲੇ ਰਸਾਇਣਾਂ ਨੂੰ ਮਿਲਾਉਣ ਦੇ ਕੰਮ 'ਚ ਜੁਟੇ ਹੋਏ ਸਨ।
ਇਹ ਵੀ ਪੜ੍ਹੋ : ਡੈਮ 'ਚ ਨਹਾਉਣ ਦੌਰਾਨ ਵਾਪਰਿਆ ਹਾਦਸਾ, 6 ਬੱਚੇ ਡੁੱਬੇ
ਇਕ ਹੋਰ ਘਟਨਾ 'ਚ, ਸ਼ਿਵਕਾਸ਼ੀ ਕੋਲ ਕਿਚਨਾਈਕੇਨਪੱਟੀ ਪਿੰਡ 'ਚ ਇਕ ਨਿੱਜੀ ਪਟਾਕਾ ਫੈਕਟਰੀ 'ਚ ਅੱਗ ਲੱਗਣ ਨਾਲ ਇਕ ਕਰਮਚਾਰੀ ਦੀ ਮੌਤ ਹੋ ਗਈ ਅਤੇ ਕੁਝ ਹੋਰ ਜ਼ਖ਼ਮੀ ਹੋ ਗਏ। ਦੋਵੇਂ ਫੈਕਟਰੀਆਂ 'ਚ ਪਹੁੰਚੇ ਫਾਇਰ ਬ੍ਰਿਗੇਡ ਕਰਮੀਆਂ ਨੇ ਕੁਝ ਘੰਟਿਆਂ ਦੀ ਕੋਸ਼ਿਸ਼ ਤੋਂ ਬਾਅਦ ਅੱਗ 'ਤੇ ਕਾਬੂ ਪਾ ਲਿਆ। ਸੀਨੀਅਰ ਮਾਲੀਆ ਅਤੇ ਪੁਲਸ ਅਧਿਕਾਰੀ ਬਚਾਅ ਕੰਮਾਂ 'ਚ ਨਿਗਰਾਨੀ ਲਈ ਮੌਕੇ 'ਤੇ ਪਹੁੰਚੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਜਪਾ ਪ੍ਰਧਾਨ ਜੇ.ਪੀ. ਨੱਡਾ ਦਾ ਕਾਂਗਰਸ 'ਤੇ ਵਾਰ, ਕਹੀ ਵੱਡੀ ਗੱਲ
NEXT STORY