ਗੁਰੂਗ੍ਰਾਮ (ਏਜੰਸੀ)- ਗੁਰੂਗ੍ਰਾਮ 'ਚ ਏ.ਸੀ. ਦੀ ਗੈਸ ਭਰਨ ਦੌਰਾਨ ਇਕ ਭਿਆਨਕ ਹਾਦਸਾ ਵਾਪਰ ਗਿਆ, ਜਿਸ ਵਿਚ ਰਿਪੇਅਰਿੰਗ ਕਰਨ ਆਏ ਦੋ ਨੌਜਵਾਨਾਂ ਦੀ ਥਾਈਂ ਹੀ ਮੌਤ ਹੋ ਗਈ ਅਤੇ ਇਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਜੇਰੇ ਇਲਾਜ ਲਈ ਨੇੜਲੇ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਮੁਤਾਬਕ ਪੁਲਸ ਥਾਣੇ ਦੇ ਐਸਐਚਓ ਸੰਜੇ ਯਾਦਵ ਨੇ ਦੱਸਿਆ ਕਿ ਗੁਰੂਗ੍ਰਾਮ ਦੇ ਸੈਕਟਰ-92 ਦੇ ਸੇਰਾ ਹਾਊਸਿੰਗ ਸੁਸਾਇਟੀ 'ਚ ਰਹਿਣ ਵਾਲੇ ਵਾਸੂ ਨੇ ਏਸੀ ਰਿਪੇਅਰ ਕਰਨ ਲਈ ਦੋ ਕਾਰੀਗਰਾਂ ਨੂੰ ਘਰੇ ਬੁਲਾਇਆ। ਗੈਸ ਭਰਨ ਦੌਰਾਨ ਏਸੀ ਦੇ ਕੰਪ੍ਰੈਸਰ 'ਚ ਧਮਾਕਾ ਹੋ ਗਿਆ ਅਤੇ ਇਸ ਧਮਾਕੇ ਵਿਚ ਦੋਹਾਂ ਕਾਰੀਗਰਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂਕਿ ਵਾਸੂ ਗੰਭੀਰ ਜ਼ਖਮੀ ਹੋ ਗਿਆ।
ਵਾਸੂ ਨੀ ਜੇਰੇ ਇਲਾਜ ਲਈ ਨੇੜਲੇ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ, ਦੋਵਾਂ ਮ੍ਰਿਤਕਾਂ ਦਾ ਪੋਸਟਮਾਰਟਮ ਹੋ ਗਿਆ ਹੈ, ਉਨ੍ਹਾਂ ਦੀਆਂ ਲਾਸ਼ਾਂ ਪੀੜਤ ਪਰਿਵਾਰਕ ਮੈਂਬਰਾਂ ਹਵਾਲੇ ਕਰ ਦਿੱਤੀਆਂ ਗਈਆਂ ਹਨ। ਜਿਸ ਐਪ ਕੰਪਨੀ ਤੋਂ ਇਹ ਦੋਵੇਂ ਆਏ ਸਨ, ਉਸ ਦੇ ਸੀਈਓ ਸਣੇ ਦੋ ਹੋਰਨਾਂ ਲੋਕਾਂ 'ਤੇ ਆਈਪੀਸੀ ਦੀ ਧਾਰਾ 304(ii), 337 ਅਤੇ 34 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਕੁਝ ਮੀਡੀਆ ਸਰੋਤਾਂ ਦਾ ਕਹਿਣਾ ਹੈ ਕਿ ਕੰਮ ਕਰਨ ਆਏ ਇਨ੍ਹਾਂ ਦੋਵਾਂ ਕੋਲ ਲੋੜੀਂਦਾ ਤਜਰਬਾ ਨਹੀਂ ਸੀ। ਹਾਲਾਂਕਿ ਕੰਪਨੀ ਨੇ ਆਪਣੇ ਵੱਲੋਂ ਅਜਿਹਾ ਕੋਈ ਵੀ ਬਿਆਨ ਨਹੀਂ ਦਿੱਤਾ ਪਰ ਇਹ ਜ਼ਰੂਰ ਕਿਹਾ ਹੈ ਕਿ ਮ੍ਰਿਤਕਾਂ ਦੇ ਪਰਿਵਾਰ ਨਾਲ ਪੂਰੀ ਹਮਦਰਦੀ ਰੱਖਦੇ ਹਾਂ।
ਕਿੰਨੇ ਟੈਂਪਰੇਚਰ 'ਤੇ ਚਲਾਉਣਾ ਚਾਹੀਦੈ ਏ.ਸੀ.
ਬੈੱਡ ਜਾਂ ਸੋਫੇ 'ਤੇ ਬੈਠ ਕੇ ਟੀਵੀ ਦੇਖਦਿਆਂ ਹੋਇਆ ਅਕਸਰ ਤੁਸੀਂ ਏਸੀ ਜਾ ਰਿਮੋਟ ਚੁੱਕ ਕੇ ਤਾਪਮਾਨ 16 ਜਾਂ 18 ਤੱਕ ਕਰ ਲੈਂਦੇ ਹੋ। ਘਰਾਂ ਜਾਂ ਦਫ਼ਤਰਾਂ 'ਚ ਏਸੀ ਦਾ ਤਾਪਮਾਨ 25-26 ਡਿਗਰੀ ਸੈਲਸੀਅਸ ਹੀ ਰੱਖਣਾ ਚਾਹੀਦਾ ਹੈ। ਦਿਨ ਦੇ ਮੁਕਾਬਲੇ ਰਾਤ ਨੂੰ ਤਾਪਮਾਨ ਘੱਟ ਰੱਖਿਆ ਜਾ ਸਕਦਾ ਹੈ। ਅਜਿਹਾ ਕਰਨ ਨਾਲ ਸਿਹਤ ਵੀ ਠੀਕ ਰਹੇਗੀ ਅਤੇ ਬਿਜਲੀ ਦਾ ਬਿੱਲ ਵੀ ਘੱਟ ਆਵੇਗਾ। ਪਰ ਜੇਕਰ ਤੁਸੀਂ ਏਸੀ ਦਾ ਤਾਪਮਾਨ ਇਸ ਤੋਂ ਘੱਟ ਰੱਖੋਗੇ ਤਾਂ ਐਲਰਜੀ ਜਾਂ ਸਿਰ ਦਰਦ ਸ਼ੁਰੂ ਹੋ ਸਕਦਾ ਹੈ। ਬਜ਼ੁਰਗਾਂ ਅਤੇ ਬੱਚਿਆਂ ਦੀ ਇਮਿਊਨਿਟੀ ਸਿਸਟਮ ਕਮਜ਼ੋਰ ਹੁੰਦੀ ਹੈ, ਅਜਿਹੇ 'ਚ ਏਸੀ ਦਾ ਤਾਪਮਾਨ ਸੈਟ ਕਰਨ ਵੇਲੇ ਇਸ ਦਾ ਖ਼ਿਆਲ ਰੱਖਣਾ ਚਾਹੀਦਾ ਹੈ।
ਨਾਬਾਲਗ ਪਤਨੀ ਬਾਲਗ ਹੋਣ 'ਤੇ ਪਤੀ ਨਾਲ ਰਹਿਣਾ ਚਾਹੇ ਤਾਂ ਵਿਆਹ ਕਾਨੂੰਨੀ : ਬੰਬੇ ਹਾਈ ਕੋਰਟ
NEXT STORY