ਮੁੰਬਈ— ਬੰਬੇ ਹਾਈ ਕੋਰਟ ਨੇ ਕਿਹਾ ਹੈ ਕਿ ਜੇਕਰ ਕਿਸੇ ਨਾਬਾਲਗ ਲੜਕੀ ਦਾ ਵਿਆਹ ਕਰ ਦਿੱਤਾ ਜਾਂਦਾ ਹੈ ਅਤੇ 18 ਸਾਲ ਦੀ ਉਮਰ ਹੋਣ ਤੋਂ ਬਾਅਦ ਉਹ ਆਪਣੇ ਪਤੀ ਨਾਲ ਰਹਿਣਾ ਚਾਹੁੰਦੀ ਹੈ ਤੇ ਉਹ ਵਿਆਹ ਕਾਨੂੰਨੀ ਮੰਨਿਆ ਜਾਵੇਗਾ। ਹਾਈ ਕੋਰਟ ਨੇ 56 ਸਾਲ ਦੇ ਇਕ ਵਕੀਲ ਦੀ ਨਾਬਾਲਗ ਨਾਲ ਵਿਆਹ ਨੂੰ ਕਾਨੂੰਨੀ ਦੱਸਿਆ, ਲੜਕੀ ਨੇ ਬਾਲਗ ਹੋਣ ਤੋਂ ਬਾਅਦ ਉਸ ਦੇ ਨਾਲ ਰਹਿਣ ਦੀ ਇੱਛਾ ਜ਼ਾਹਿਰ ਕੀਤੀ ਸੀ।
ਜਸਟਿਸ ਰੰਜੀਤ ਮੋਰੇ ਤੇ ਜਸਟਿਸ ਭਾਰਤੀ ਡਾਂਗਰੇ ਦੀ ਬੈਂਚ ਨੇ ਪਿਛਲੇ ਹਫਤੇ ਦੋਸ਼ੀ ਵਕੀਲ ਦੀ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਇਹ ਫੈਸਲਾ ਦਿੱਤਾ। 2014 'ਚ 52 ਸਾਲ ਦੇ ਵਕੀਲ ਦਾ ਵਿਆਹ 14 ਸਾਲ ਦੀ ਸ਼ਿਕਾਇਤ ਕਰਤਾ ਨਾਲ ਹੋਈ ਸੀ। ਲੜਕੀ ਨੇ ਦੋਸ਼ ਲਗਾਇਆ ਸੀ ਕਿ ਉਸ ਦੇ ਦਾਦਾ-ਦਾਦੀ ਨੇ ਜ਼ਬਰਦਸਤੀ ਉਸ ਦਾ ਵਿਆਹ ਕਰਵਾ ਦਿੱਤਾ ਸੀ। ਉਸ ਦੀ ਸ਼ਿਕਾਇਤ 'ਤੇ ਵਕੀਲ ਨੂੰ ਪਾਕਸੋ ਕਾਨੂੰਨ ਦੇ ਤਹਿਤ ਗ੍ਰਿਫਤਾਰ ਕਰ ਜੇਲ ਭੇਜ ਦਿੱਤਾ ਗਿਆ ਸੀ। 10 ਮਹੀਨੇ ਬਾਅਦ ਉਹ ਜ਼ਮਾਨਤ 'ਤੇ ਰਿਹਾਅ ਹੋਇਆ।
ਵਕੀਲ ਨੇ ਆਪਣੀ ਪਟੀਸ਼ਨ 'ਚ ਰੇਪ ਦੇ ਕੇਸ ਨੂੰ ਖਤਮ ਕਰਨ ਦੀ ਮੰਗ ਕੀਤੀ ਹੈ। ਪਿਛਲੇ ਸਾਲ ਸਤੰਬਰ 'ਚ 18 ਸਾਲ ਦੀ ਹੋਣ ਵਾਲੀ ਸ਼ਿਕਾਇਤ ਕਰਤਾ ਨੇ ਪਿਛਲੇ ਹਫਤੇ ਹਾਈ ਕੋਰਟ 'ਚ ਹਲਫਨਾਮਾ ਦਾਖਲ ਕਰ ਕਿਹਾ ਕਿ ਉਹ ਹੁਣ ਆਪਣੇ ਪਤੀ ਨਾਲ ਰਹਿਣਾ ਚਾਹੁੰਦੀ ਹੈ ਅਤੇ ਕੇਸ ਖਤਮ ਕੀਤਾ ਜਾਂਦਾ ਹੈ ਤਾਂ ਉਸ ਨੂੰ ਕੋਈ ਇਤਰਾਜ ਨਹੀਂ ਹੈ।
ਬੈਂਚ ਨੇ 2 ਮਈ ਨੂੰ ਦਿੱਤੇ ਆਪਣੇ ਆਦੇਸ਼ 'ਚ ਕਿਹਾ ਕਿ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਵਿਆਹ ਹੋਇਆ ਸੀ ਉਦੋਂ ਮਹਿਲਾ ਨਾਬਾਲਗ ਸੀ ਪਰ ਹੁਣ ਉਹ ਬਾਲਗ ਹੈ ਤੇ ਆਪਣੇ ਪਤੀ ਨਾਲ ਰਹਿਣਾ ਚਾਹੁੰਦੀ ਹੈ ਇਸ ਲਈ ਉਨ੍ਹਾਂ ਦਾ ਵਿਆਹ ਨਾ ਦੇ ਬਰਾਬਰ ਹੁੰਦੇ ਹੋਏ ਵੀ ਕਾਨੂੰਨੀ ਹੋ ਜਾਂਦੀ ਹੈ।
ਪੰਜਵੇਂ ਪੜਾਅ ਦੀ ਵੋਟਿੰਗ ਖਤਮ, ਸੋਨੀਆ-ਰਾਹੁਲ ਤੇ ਰਾਜਨਾਥ ਦੀ ਕਿਸਮਤ EVM 'ਚ ਬੰਦ
NEXT STORY