ਨਵੀਂ ਦਿੱਲੀ — ਆਧਾਰ ਕਾਰਡ ਦੀ ਤਸਦੀਕ ਕਰਨ ਲਈ ਚਿਹਰੇ ਨੂੰ ਪ੍ਰਮਾਣਿਕਤਾ ਪ੍ਰਦਾਨ ਕਰਨਾ ਸੀਨੀਅਰ ਸੀਟੀਜਨਾਂ ਲਈ ਬਹੁਤ ਹੀ ਪ੍ਰਭਾਵਸ਼ਾਲੀ ਹੋਵੇਗਾ। ਭਾਰਤ ਦੀ ਵਿਸ਼ੇਸ਼ ਪਛਾਣ ਅਥਾਰਟੀ(UIDAI) ਨੇ ਇਹ ਦਾਅਵਾ ਕਰਦੇ ਹੋਏ ਇਸ ਨਾਲ ਜੁੜੇ ਕੁਝ ਤੱਥ ਸੁਪਰੀਮ ਕੋਰਟ ਵਿਚ ਪੇਸ਼ ਕੀਤੇ ਹਨ। UIDAI ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਫਿਲਹਾਲ ਆਧਾਰ ਤਸਦੀਕ ਦੇ ਤਰੀਕੇ ਨਾਲ ਜੇਕਰ 83 ਫੀਸਦੀ ਬਜ਼ੁਰਗ ਸੰਤੁਸ਼ਟ ਹਨ ਤਾਂ ਫਿੰਗਰਪ੍ਰਿੰਟ ਦੇ ਨਾਲ ਫੇਸ ਪ੍ਰਮਾਣਿਕਤਾ ਦਾ ਫੀਚਰ ਜੁੜਨ ਨਾਲ ਇਹ ਸੰਖਿਆ 100 ਫੀਸਦੀ ਤੱਕ ਪਹੁੰਚ ਜਾਵੇਗੀ।
ਵਾਸਤਵ ਵਿਚ ਫਿੰਗਰਪ੍ਰਿੰਟ ਰਾਂਹੀ ਹੋਣ ਵਾਲੀ ਵੈਰੀਫਿਕੇਸ਼ਨ ਕਈ ਬਜ਼ੁਰਗਾਂ ਲਈ ਸਮੱਸਿਆ ਪੈਦਾ ਕਰ ਦਿੰਦੀ ਹੈ, ਕਿਉਂਕਿ ਉਮਰ ਦੇ ਨਾਲ-ਨਾਲ ਉਂਗਲੀਆਂ ਦੇ ਨਿਸ਼ਾਨ ਅਲੋਪ ਹੋਣ ਲੱਗ ਜਾਂਦੇ ਹਨ। ਬਹੁਤ ਸਾਰੇ ਮਾਮਲਿਆਂ ਵਿਚ ਤਾਂ ਕਈ ਬਜ਼ੁਰਗਾਂ ਨੂੰ ਸਰਕਾਰੀ ਸਕੀਮ ਤੋਂ ਵਾਂਝਿਆਂ ਰਹਿਣਾ ਪਿਆ। ਇਸ ਦੇ ਨਾਲ ਹੀ ਵੱਡੀ ਸੰਖਿਆ ਉਨ੍ਹਾਂ ਲੋਕਾਂ ਦੀ ਵੀ ਹੈ ਜੋ ਕਿ ਮਿਹਨਤ ਮਜ਼ਦੂਰੀ ਕਰਦੇ ਹਨ। ਉਨ੍ਹਾਂ ਦੀਆਂ ਉਂਗਲੀਆਂ ਦੇ ਨਿਸ਼ਾਨ ਵੀ ਜਲਦੀ ਅਲੋਪ ਹੋਣ ਲੱਗਦੇ ਹਨ। UIDAI ਅਨੁਸਾਰ ਨਵੇਂ ਫੀਚਰ ਨਾਲ ਸਭ ਨੂੰ ਫਾਇਦਾ ਮਿਲੇਗਾ।
ਕੀਤਾ ਗਿਆ ਤਜ਼ਰਬਾ
ਚਿਹਰਾ ਪ੍ਰਮਾਣਿਕਤਾ ਨਾਲ ਹੋਣ ਵਾਲੀ ਵੈਰੀਫਿਕੇਸ਼ਨ ਜੁਲਾਈ ਤੋਂ ਸ਼ੁਰੂ ਹੋ ਜਾਵੇਗੀ। ਇਸ ਤੋਂ ਪਹਿਲਾਂ ਕੁਝ ਬਜ਼ੁਰਗਾਂ 'ਤੇ ਇਸ ਦਾ ਟੈਸਟ ਵੀ ਕੀਤਾ ਗਿਆ। 9 ਸੂਬਿਆਂ ਦੇ ਵੱਖ-ਵੱਖ ਓਲਡ ਏਜ ਹੋਮ ਵਿਚ ਰਹਿਣ ਵਾਲੇ ਬਜ਼ੁਰਗਾਂ ਨੂੰ ਇਸ ਵਿਚ ਸ਼ਾਮਲ ਕੀਤਾ ਗਿਆ ਸੀ। ਚਿਹਰੇ ਅਤੇ ਫਿੰਗਰਪ੍ਰਿੰਟ ਦੇ ਜ਼ਰੀਏ ਵੈਰੀਫਿਕੇਸ਼ਨ 99 ਫੀਸਦੀ ਸਫਲ ਰਿਹਾ। ਇਸ ਦੇ ਨਾਲ ਹੀ ਫਿੰਗਰਪ੍ਰਿੰਟ ਅਤੇ ਅੱਖ ਦੀ ਪੁਤਲੀ ਨਾਲ ਵੈਰੀਫਿਕੇਸ਼ਨ ਦਾ ਸਫਲਤਾ ਰੇਟ 95 ਫੀਸਦੀ ਰਿਹਾ।
ਜ਼ਿਕਰਯੋਗ ਹੈ ਕਿ ਪੈਨਸ਼ਨ ਆਦਿ ਸੁਵੀਧਾਵਾਂ ਲਈ ਸਰਕਾਰ ਨੇ ਅਧਾਰ ਜ਼ਰੂਰੀ ਕਰ ਦਿੱਤਾ ਹੈ, ਪਰ ਜਿਨ੍ਹਾਂ ਸੂਬਿਆਂ ਵਿਚ ਅਜੇ ਇੰਟਰਨੈੱਟ ਦੀ ਸੁਵਿਧਾ ਨਹੀਂ ਹੈ, ਉਥੇ ਬਿਨ੍ਹਾਂ ਅਧਾਰ ਦੇ ਵੀ ਸਰਕਾਰੀ ਸੁਵਿਧਾਵਾਂ ਦੇਣ ਦਾ ਆਦੇਸ਼ ਦਿੱਤਾ ਜਾ ਚੁੱਕਾ ਹੈ।
ਚੰਦਰਬਾਬੂ ਨਾਇਡੂ ਆਪਣੇ ਜਨਮਦਿਨ 'ਤੇ ਰੱਖਣਗੇ ਵਰਤ
NEXT STORY