ਅਮਰਾਵਤੀ — ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐੈੱਨ. ਚੰਦਰਬਾਬੂ ਨਾਇਡੂ ਨੇ ਕਿਹਾ ਕਿ ਉਹ ਆਪਣੇ ਜਨਮਦਿਨ 'ਤੇ 20 ਅਪ੍ਰੈਲ ਨੂੰ ਸੂਬੇ ਪ੍ਰਤੀ ਕੇਂਦਰ ਸਰਕਾਰ ਦੀਆਂ ਨੀਤੀਆਂ ਖਿਲਾਫ ਵਰਤ ਰੱਖਣਗੇ। ਇਥੇ ਇਨਵੋਲੂ ਪਿੰਡ 'ਚ ਡਾਕਟਰ ਬੀ.ਆਰ.ਅੰਬੇਡਕਰ ਦੀ ਜਯੰਤੀ 'ਤੇ ਆਯੋਜਿਤ ਇਕ ਪ੍ਰੋਗਰਾਮ 'ਚ ਉਨ੍ਹਾਂ ਨੇ ਵਰਤ ਦੀ ਘੋਸ਼ਣਾ ਕੀਤੀ। ਨਾਇਡੂ ਨੇ ਕਿਹਾ ਕਿ 20 ਅਪ੍ਰੈਲ ਨੂੰ ਮੇਰਾ ਜਨਮਦਿਨ ਹੈ। ਉਸ ਦਿਨ ਮੈਂ ਸੂਬੇ ਦੀਆਂ ਮੁਸ਼ਕਿਲਾਂ ਅਤੇ ਕੇਂਦਰ ਸਰਕਾਰ ਦੀਆਂ ਨੀਤੀਆਂ ਨੂੰ ਲੈ ਕੇ ਸਵੇਰ ਤੋਂ ਸ਼ਾਮ ਤੱਕ ਵਰਤ ਰੱਖਾਂਗਾ।
ਉਨ੍ਹਾਂ ਨੇ ਕਿਹਾ ਹੈ ਕਿ ਤੇਲਗੂ ਦੇਸ਼ਮ ਪਾਰਟੀ ਕਦੀ 'ਕਿੰਗ ਮੇਕਰ' ਬਣ ਕੇ ਉਭਰੀ ਸੀ ਅਤੇ ਇਹ ਫੈਸਲਾ ਲੈਂਦੀ ਸੀ ਕਿ ਕੇਂਦਰ 'ਚ ਕਿਸ ਦੀ ਸਰਕਾਰ ਬਣੇਗੀ ਅਤੇ ਕੌਣ ਪ੍ਰਧਾਨ ਮੰਤਰੀ ਹੋਵੇਗਾ। ਨਾਇਡੂ ਨੇ ਕਿਹਾ ਹੈ ਕਿ ਤੇਦੇਪਾ ਹੀ ਇਕ ਅਜਿਹੀ ਪਾਰਟੀ ਹੋਵੇਗੀ, ਜੋ ਭਵਿੱਖ 'ਚ ਕੇਂਦਰ ਸਰਕਾਰ 'ਚ ਦਬਾਅ ਬਣਾ ਸਕੇਗੀ। ਉਨ੍ਹਾਂ ਨੇ ਲੋਕਾਂ ਤੋਂ ਤੇਦੇਪਾ ਨੂੰ ਲੋਕਸਭਾ ਦੀਆਂ ਸਾਰੀਆਂ 25 ਸੀਟਾਂ 'ਤੇ ਜਿੱਤ ਪੱਕੀ 'ਤੇ ਸਹਿਯੋਗ ਦੀ ਮੰਗ ਕੀਤੀ ਹੈ।
ਪਟਨਾ 'ਚ ਦੇਰ ਰਾਤੀ ਨਾਬਾਲਗ ਲੜਕੀ ਨਾਲ ਗੈਂਗਰੇਪ, ਪੁਲਸ ਨੇ 2 ਦੋਸ਼ੀਆਂ ਨੂੰ ਫੜਿਆ
NEXT STORY