ਨਵੀਂ ਦਿੱਲੀ- ਚੋਣ ਕਮਿਸ਼ਨ ਆਉਣ ਵਾਲੀਆਂ ਬਿਹਾਰ ਵਿਧਾਨ ਸਭਾ ਦੀਆਂ ਚੋਣਾਂ ਤੇ 7 ਵਿਧਾਨ ਸਭਾ ਹਲਕਿਆਂ ਦੀਆਂ ਉਪ ਚੋਣਾਂ ਲਈ 470 ਅਧਿਕਾਰੀਆਂ ਨੂੰ ਆਪਣੇ ਦਰਸ਼ਕਾਂ ਵਜੋਂ ਨਿਯੁਕਤ ਕਰੇਗਾ।
ਕਮਿਸ਼ਨ ਨੇ ਐਤਵਾਰ ਇਕ ਬਿਆਨ ’ਚ ਕਿਹਾ ਕਿ 470 ਦਰਸ਼ਕਾਂ ’ਚੋਂ 320 ਆਈ. ਏ. ਐੱਸ. ਅਧਿਕਾਰੀ, 60 ਆਈ. ਪੀ. ਐੱਸ. ਅਧਿਕਾਰੀ ਤੇ 90 ਹੋਰ ਸੇਵਾਵਾਂ ਤੋਂ ਹਨ। ਚੋਣਾਂ ਦੌਰਾਨ ਨਿਗਰਾਨੀ ਲਈ ਸਿਵਲ, ਪੁਲਸ ਤੇ ਖਰਚਾ ਦਰਸ਼ਕ ਨਿਯੁਕਤ ਕੀਤੇ ਜਾਂਦੇ ਹਨ।
ਚੋਣ ਤਿਆਰੀਆਂ ਦੀ ਸਮੀਖਿਆ ਕਰਨ ਲਈ ਕਮਿਸ਼ਨ ਦੇ ਬਿਹਾਰ ਦੌਰੇ ਤੋਂ ਇਕ ਦਿਨ ਪਹਿਲਾਂ 3 ਅਕਤੂਬਰ ਨੂੰ ਇਨ੍ਹਾਂ ਦਰਸ਼ਕਾਂ ਦੀ ਇਕ ਬ੍ਰੀਫਿੰਗ ਇੱਥੇ ਰੱਖੀ ਗਈ ਹੈ। 243 ਮੈਂਬਰੀ ਬਿਹਾਰ ਵਿਧਾਨ ਸਭਾ ਦਾ ਕਾਰਜਕਾਲ 22 ਨਵੰਬਰ ਨੂੰ ਖਤਮ ਹੋ ਰਿਹਾ ਹੈ। ਚੋਣਾਂ ਦੇ ਨਵੰਬਰ ’ਚ ਹੋਣ ਦੀ ਸੰਭਾਵਨਾ ਹੈ।
ਰਾਹੁਲ ਗਾਂਧੀ ਨੂੰ ਧਮਕੀ, ਕਾਂਗਰਸ ਦੇ ਜਨਰਲ ਸਕੱਤਰ ਵੇਣੂਗੋਪਾਲ ਨੇ ਗ੍ਰਹਿ ਮੰਤਰੀ ਨੂੰ ਲਿਖੀ ਚਿੱਠੀ
NEXT STORY