ਨਵੀਂ ਦਿੱਲੀ, (ਭਾਸ਼ਾ)- ਕਾਂਗਰਸ ਦੇ ਜਨਰਲ ਸਕੱਤਰ ਕੇ. ਸੀ. ਵੇਣੂਗੋਪਾਲ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿਖ ਕੇ ਕਿਹਾ ਹੈ ਕਿ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੀ ਜਾਨ ਨੂੰ ਖ਼ਤਰਾ ਹੈ। ਭਾਜਪਾ ਦੇ ਬੁਲਾਰੇ ਪ੍ਰਿੰਟੂ ਮਹਾਦੇਵ ਨੇ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ।
ਵੇਣੂਗੋਪਾਲ ਨੇ ਐਤਵਾਰ ਸ਼ਾਹ ਨੂੰ ਲਿਖੀ ਚਿੱਠੀ ’ਚ ਕਿਹਾ ਕਿ ਪ੍ਰਿੰਟੂ ਨੇ ਕੇਰਲ ਦੇ ਇਕ ਨਿੱਜੀ ਚੈਨਲ ’ਤੇ ਇਕ ਬਹਿਸ ਦੌਰਾਨ ਰਾਹੁਲ ਗਾਂਧੀ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਪ੍ਰਿੰਟੂ ਨੇ ਖੁੱਲ੍ਹ ਕੇ ਐਲਾਨ ਕੀਤਾ ਕਿ ਰਾਹੁਲ ਗਾਂਧੀ ਨੂੰ ਛਾਤੀ ’ਚ ਗੋਲੀ ਮਾਰ ਦਿੱਤੀ ਜਾਵੇਗੀ। ਇਹ ਨਾ ਤਾਂ ਜ਼ੁਬਾਨ ਦੀ ਫਿਸਲਣ ਹੈ ਤੇ ਨਾ ਹੀ ਲਾਪਰਵਾਹੀ ਨਾਲ ਕੀਤੀ ਗਈ ਅਤਿਕਥਨੀ ਹੈ। ਇਹ ਵਿਰੋਧੀ ਧਿਰ ਦੇ ਨੇਤਾ ਤੇ ਭਾਰਤ ਦੇ ਪ੍ਰਮੁੱਖ ਸਿਅਾਸੀ ਨੇਤਾਵਾਂ ’ਚੋਂ ਇਕ ਵਿਰੁੱਧ ਜਾਣਬੁੱਝ ਕੇ ਦਿੱਤੀ ਗਈ ਧਮਕੀ ਹੈ।
ਉਨ੍ਹਾਂ ਕਿਹਾ ਕਿ ਸੱਤਾਧਾਰੀ ਪਾਰਟੀ ਦੇ ਇਕ ਅਧਿਕਾਰਿਤ ਬੁਲਾਰੇ ਵੱਲੋਂ ਕਹੇ ਗਏ ਅਜਿਹੇ ਸ਼ਬਦ ਨਾ ਸਿਰਫ਼ ਰਾਹੁਲ ਗਾਂਧੀ ਦੀ ਜਾਨ ਨੂੰ ਤੁਰੰਤ ਖ਼ਤਰੇ ’ਚ ਪਾਉਂਦੇ ਹਨ ਸਗੋਂ ਸੰਵਿਧਾਨ, ਕਾਨੂੰਨ ਦੇ ਰਾਜ ਤੇ ਹਰੇਕ ਨਾਗਰਿਕ ਨੂੰ ਮੁੱਢਲੀ ਸੁਰੱਖਿਆ ਦੇ ਦਿੱਤੇ ਗਏ ਭਰੋਸੇ ਨੂੰ ਵੀ ਕਮਜ਼ੋਰ ਕਰਦੇ ਹਨ। ਇਹ ਧਮਕੀ ਜਾਣਬੁੱਝ ਕੇ ਭੜਕਾਏ ਗਏ ਨਫ਼ਰਤ ਦੇ ਜ਼ਹਿਰੀਲੇ ਮਾਹੌਲ ਦਾ ਪ੍ਰਤੀਕ ਹੈ ਜੋ ਵਿਰੋਧੀ ਧਿਰ ਦੇ ਨੇਤਾ ਨੂੰ ਬਿਨਾ ਸੋਚੇ ਸਮਝੇ ਹਿੰਸਾ ਦਾ ਸ਼ਿਕਾਰ ਬਣਾ ਸਕਦਾ ਹੈ। ਇਸ ਲਈ ਇਸ ’ਤੇ ਤੁਰੰਤ ਕਾਰਵਾਈ ਦੀ ਬੇਨਤੀ ਕੀਤੀ ਜਾਂਦੀ ਹੈ।
ਦਿੱਲੀ ’ਚ ਕਾਲਾ ਜਠੇੜੀ ਗਿਰੋਹ ਦੇ 6 ਮੈਂਬਰ ਗ੍ਰਿਫਤਾਰ
NEXT STORY