ਨਵੀਂ ਦਿੱਲੀ— ਦਿੱਲੀ, ਪੰਜਾਬ, ਰਾਜਸਥਾਨ ਸਮੇਤ ਦੇਸ਼ ਦੇ ਕਈ ਸੂਬੇ ਬਿਜਲੀ ਸੰਕਟ ਦਾ ਸਾਹਮਣਾ ਕਰ ਰਹੇ ਹਨ। ਇਨ੍ਹਾਂ ਸੂਬਿਆਂ ਦੇ ਕੋਲਾ ਆਧਾਰਿਤ ਥਰਮਲ ਪਾਵਰ ਪਲਾਂਟ ਕੋਲ ਕੁਝ ਹੀ ਦਿਨਾਂ ਦੇ ਕੋਲੇ ਦੇ ਸਟਾਕ ਬਚੇ ਹਨ। ਇਨ੍ਹਾਂ ਸੂਬਿਆਂ ਨੇ ਕੇਂਦਰ ਸਰਕਾਰ ਅਤੇ ਊਰਜਾ ਮੰਤਰਾਲਾ ਤੋਂ ਗੁਹਾਰ ਲਾਈ ਹੈ ਕਿ ਕੋਲੇ ਦੀ ਸਪਲਾਈ ਆਮ ਕੀਤੀ ਜਾਵੇ ਨਹੀਂ ਤਾਂ ਉਨ੍ਹਾਂ ਨੂੰ ਬਲੈਕਆਊਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕਈ ਸੂਬਿਆਂ ਵਲੋਂ ਬਲੈਕਆਊਟ ’ਤੇ ਚਿੰਤਾ ਜਤਾਏ ਜਾਣ ਮਗਰੋਂ ਕੇਂਦਰ ਨੇ ਕਿਹਾ ਕਿ ਕੋਲੇ ਦੀ ਕੌਮਾਂਤਰੀ ਕੀਮਤ ’ਚ ਵਾਧੇ ਕਾਰਨ ਇਸ ਦੀ ਕਮੀ ਹੋਈ ਹੈ, ਜਿਸ ਨਾਲ ਬਿਜਲੀ ਪਲਾਂਟਾਂ ਦੀ ਸਪਲਾਈ ਪ੍ਰਭਾਵਿਤ ਹੋਈ। ਅਗਲੇ ਕੁਝ ਦਿਨਾਂ ਵਿਚ ਸਥਿਤੀ ਠੀਕ ਹੋ ਜਾਵੇਗੀ।
ਇਹ ਵੀ ਪੜ੍ਹੋ : ਦਿੱਲੀ 'ਤੇ ਮੰਡਰਾਇਆ ਬਿਜਲੀ ਸੰਕਟ, ਕੇਜਰੀਵਾਲ ਵੱਲੋਂ PM ਮੋਦੀ ਨੂੰ ਦਖ਼ਲ ਦੇਣ ਦੀ ਅਪੀਲ
ਪੰਜਾਬ, ਰਾਜਸਥਾਨ, ਦਿੱਲੀ ਸਮੇਤ ਕਈ ਸੂਬਿਆਂ ਨੇ ਬਲੈਕਆਊਟ ’ਤੇ ਚਿੰਤਾ ਜਤਾਈ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਹੈ ਕਿ ਰਾਸ਼ਟਰੀ ਰਾਜਧਾਨੀ ਬਿਜਲੀ ਸੰਕਟ ਦਾ ਸਾਹਮਣਾ ਕਰ ਸਕਦੀ ਹੈ। ਓਧਰ ਪੰਜਾਬ ਤੋਂ ਵੀ ਲੰਬੇ ਸਮੇਂ ਤੋਂ ਬਿਜਲੀ ਕਟੌਤੀ ਦੀਆਂ ਖ਼ਬਰਾਂ ਆ ਰਹੀਆਂ ਹਨ। ਦੱਸ ਦੇਈਏ ਕਿ ਦੇਸ਼ ਵਿਚ ਇਸ ਸਾਲ ਕੋਲੇ ਦਾ ਹਾਲਾਂਕਿ ਰਿਕਾਰਡ ਉਤਪਾਦਨ ਹੋਇਆ ਹੈ ਪਰ ਵਧੇਰੇ ਮੀਂਹ ਪੈਣ ਕਾਰਨ ਕੋਲਾ ਖਾਨਾਂ ਤੋਂ ਬਿਜਲੀ ਉਤਪਾਦਨ ਇਕਾਈਆਂ ਤੱਕ ਈਂਧਨ ਦੀ ਆਵਾਜਾਈ ’ਤੇ ਖ਼ਾਸਾ ਪ੍ਰਭਾਵ ਪਿਆ ਹੈ। ਗੁਜਰਾਤ, ਪੰਜਾਬ, ਰਾਜਸਥਾਨ, ਦਿੱਲੀ ਅਤੇ ਤਾਮਿਲਨਾਡੂ ਸਮੇਤ ਕਈ ਸੂਬਿਆਂ ’ਚ ਬਿਜਲੀ ਉਤਪਾਦਨ ’ਤੇ ਇਸ ਦਾ ਡੂੰਘਾ ਅਸਰ ਪਿਆ ਹੈ।
ਇਹ ਵੀ ਪੜ੍ਹੋ : ਕੋਲੇ ਦੀ ਘਾਟ ਦੇ ਗੰਭੀਰ ਸੰਕਟ 'ਚ ਘਿਰੀ ਦਿੱਲੀ, 2 ਦਿਨਾਂ ਬਾਅਦ ਹੋ ਸਕਦੀ ਹੈ 'ਬਲੈਕਆਊਟ'
ਦੱਸ ਦੇਈਏ ਕਿ ਦੇਸ਼ ਦੇ ਕਈ ਇਲਾਕਿਆਂ ਵਿਚ ਵੱਧ ਮੀਂਹ ਪੈਣ ਕਾਰਨ ਕੋਲੇ ਦੀ ਆਵਾਜਾਈ ਪ੍ਰਭਾਵਿਤ ਹੋਣ ਨਾਲ ਦਿੱਲੀ ਅਤੇ ਪੰਜਾਬ ਸਮੇਤ ਕਈ ਸੂਬਿਆਂ ਵਿਚ ਬਿਜਲੀ ਸੰਕਟ ਗਹਿਰਾ ਗਿਆ ਹੈ। ਇੰਪੋਟ ਕੋਲਾ ਕੀਮਤਾਂ ਦੇ ਰਿਕਾਰਡ ਪੱਧਰ ’ਤੇ ਪਹੁੰਚਣ ਦੀ ਵਜ੍ਹਾ ਨਾਲ ਕੋਲਾ ਆਧਾਰਿਤ ਬਿਜਲੀ ਪਲਾਂਟ ਆਪਣੀ ਸਮਰੱਥਾ ਦੇ ਅੱਧੇ ਤੋਂ ਵੀ ਘੱਟ ਬਿਜਲੀ ਦਾ ਉਤਪਾਦਨ ਕਰ ਰਹੇ ਹਨ। ਦਰਅਸਲ ਅਰਥਵਿਵਸਥਾ ’ਚ ਸੁਧਾਰ ਆਉਂਦੇ ਹੀ ਬਿਜਲੀ ਦੀ ਮੰਗ ਵਧੀ। ਸਤੰਬਰ ਮਹੀਨੇ ਕੋਲਾ ਖਾਨਾਂ ਦੇ ਆਲੇ-ਦੁਆਲੇ ਜ਼ਿਆਦਾ ਮੀਂਹ ਪੈਣ ਕਾਰਨ ਕੋਲੇ ਦਾ ਉਤਪਾਦਨ ਪ੍ਰਭਾਵਿਤ ਹੋਇਆ। ਵਿਦੇਸ਼ਾਂ ਤੋਂ ਆਉਣ ਵਾਲੇ ਕੋਲੇ ਦੀਆਂ ਕੀਮਤਾਂ ਵਧੀਆਂ, ਇਸ ਨਾਲ ਘਰੇਲੂ ਕੋਲੇ ’ਤੇ ਨਿਰਭਰਤਾ ਵਧੀ ਹੈ। ਇਸ ਤੋਂ ਇਲਾਵਾ ਮਾਨਸੂਨ ਦੀ ਸ਼ੁਰੂਆਤ ਤੋਂ ਪਹਿਲਾਂ ਕੋਲੇ ਦਾ ਸਟਾਕ ਪਹੁੰਚ ਨਹੀਂ ਸਕਿਆ।
ਲਖੀਮਪੁਰ ਖੀਰੀ ਹਿੰਸਾ ਮਾਮਲੇ ’ਚ ਆਸ਼ੀਸ਼ ਮਿਸ਼ਰਾ ਨੂੰ ਪੁਲਸ ਨੇ ਭੇਜਿਆ ਜੇਲ੍ਹ
NEXT STORY