ਮੁੰਬਈ- ਭਾਰਤੀ ਜਲ ਸੈਨਾ ਨੇ ਸੋਮਵਾਰ ਨੂੰ 'ਮਾਹੇ' ਸ਼੍ਰੇਣੀ ਦਾ ਪਹਿਲਾ ਐਂਟੀ-ਪਣਡੁੱਬੀ ਜੰਗੀ ਜਹਾਜ਼, INS ਮਾਹੇ ਨੂੰ ਆਪਣੇ ਬੇੜੇ 'ਚ ਸ਼ਾਮਲ ਕੀਤਾ ਹੈ। ਜਹਾਜ਼ ਦੇ ਸ਼ਾਮਲ ਹੋਣ ਨਾਲ ਫੋਰਸ ਦੀ ਯੁੱਧ ਸਮਰੱਥਾ 'ਚ ਵਾਧਾ ਹੋਣ ਦੀ ਉਮੀਦ ਹੈ। ਫ਼ੌਜ ਮੁਖੀ ਜਨਰਲ ਉਪੇਂਦਰ ਦਿਵੇਦੀ ਆਈਐੱਨਐੱਸ ਮਾਹੇ ਦੇ ਕਮਿਸ਼ਨਿੰਗ ਦੇ ਮੌਕੇ ਮੁੱਖ ਮਹਿਮਾਨ ਸਨ।

ਜਲ ਸੈਨਾ ਨੇ ਕਿਹਾ ਕਿ ਕੋਚੀਨ ਸ਼ਿਪਯਾਰਡ ਲਿਮਟਿਡ (ਸੀਐੱਸਐੱਲ) ਵਲੋਂ ਬਣਾਏ ਆਈਐੱਨਐੱਸ ਮਾਹੇ ਜਲ ਸੈਨਿਕ ਜਹਾਜ਼ ਦੇ ਡਿਜ਼ਾਈਨ ਅਤੇ ਨਿਰਮਾਣ 'ਚ ਦੇਸ਼ ਦੀ 'ਆਤਮਨਿਰਭਰ ਭਾਰਤ' ਪਹਿਲ ਦਾ ਇਕ ਆਧੁਨਿਕ ਉਦਾਹਰਣ ਹੈ। ਉਸ ਨੇ ਕਿਹਾ ਕਿ ਛੋਟਾ ਹੋਣ ਦੇ ਨਾਲ-ਨਾਲ ਸ਼ਕਤੀਸ਼ਾਲੀ ਇਹ ਜਹਾਜ਼ ਚੁਸਤੀ, ਸ਼ੁੱਧਤਾ ਅਤੇ ਸਹਿਣਸ਼ਕਤੀ ਦਾ ਪ੍ਰਤੀਕ ਹੈ, ਜੋ ਤੱਟਵਰਤੀ ਖੇਤਰਾਂ ਨੂੰ ਬਣਾਈ ਰੱਖਣ ਲਈ ਜ਼ਰੂਰੀ ਗੁਣ ਹਨ। ਉਸ ਨੇ ਕਿਹਾ ਕਿ ਇਸ ਜਹਾਜ਼ ਨੂੰ ਸਮੁੰਦਰ 'ਚ ਪਣਡੁੱਬੀਆਂ ਦਾ ਪਤਾ ਲਗਾਉਣ, ਤੱਟਵਰਤੀ ਗਸ਼ਤ ਕਰਨ ਅਤੇ ਭਾਰਤ ਦੇ ਮਹੱਤਵਪੂਰਨ ਸਮੁੰਦਰੀ ਮਾਰਗਾਂ ਨੂੰ ਸੁਰੱਖਿਅਤ ਕਰਨ ਲਈ ਡਿਜ਼ਾਈਨ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਬਾਬਾ ਵੇਂਗਾ ਨੇ ਕਰ'ਤੀ ਭਵਿੱਖਬਾਣੀ; ਸਾਲ 2026 'ਚ ਇਨ੍ਹਾਂ ਰਾਸ਼ੀਆਂ ਦੀ ਲੱਗੇਗੀ ਲਾਟਰੀ, ਮਸ਼ੀਨ ਨਾਲ ਗਿਣਨੇ ਪੈਣਗੇ ਨੋਟ!
ਧਰਮਿੰਦਰ ਦਾ ਪਰਿਵਾਰ, 2 ਘਰਵਾਲੀਆਂ, 6 ਬੱਚੇ, 13 ਦੋਹਤੇ-ਪੋਤੇ, ਜਾਣੋ ਦਿਓਲ ਪਰਿਵਾਰ ਦੀ ਪੂਰੀ ਕਹਾਣੀ
NEXT STORY