ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਭਦੋਹੀ ਜ਼ਿਲ੍ਹੇ ਦੇ ਔਰਾਈ ਥਾਣਾ ਖੇਤਰ ਅਧੀਨ ਆਉਂਦੇ ਉਗਾਪੁਰ ਵਿੱਚ ਇੱਕ ਰੰਗਾਈ ਪਲਾਂਟ ਦੇ ਟੈਂਕ ਵਿੱਚ ਜ਼ਹਿਰੀਲੀ ਗੈਸ ਲੀਕ ਹੋਣ ਕਾਰਨ ਸੋਮਵਾਰ ਦੁਪਹਿਰ ਨੂੰ ਤਿੰਨ ਮਜ਼ਦੂਰਾਂ ਦੀ ਸਾਹ ਘੁੱਟਣ ਨਾਲ ਮੌਤ ਹੋ ਗਈ, ਜਦਕਿ ਇੱਕ ਮਜ਼ਦੂਰ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਪੁਲਸ ਨੇ ਦੱਸਿਆ ਕਿ ਸੋਮਵਾਰ ਦੁਪਹਿਰ ਨੂੰ ਥਾਣਾ ਖੇਤਰ ਅਧੀਨ ਆਉਂਦੇ ਉਗਾਪੁਰ ਵਿੱਚ ਸੂਰਿਆ ਕਾਰਪੇਟ ਕੰਪਨੀ ਰੰਗਾਈ ਪਲਾਂਟ ਦੇ ਇੱਕ ਟੈਂਕ ਵਿੱਚ ਤਿੰਨ ਮਜ਼ਦੂਰਾਂ ਦੀ ਸਾਹ ਘੁੱਟਣ ਨਾਲ ਮੌਤ ਹੋ ਗਈ, ਜਦੋਂ ਕਿ ਇੱਕ ਹੋਰ ਮਜ਼ਦੂਰ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਰਿਪੋਰਟਾਂ ਅਨੁਸਾਰ ਮੱਧ ਪ੍ਰਦੇਸ਼ ਦੇ ਸਿੱਧੀ ਦੇ ਵਸਨੀਕ ਰਾਮਸੂਰਤ ਯਾਦਵ (55), ਸ਼ੀਤਲਾ ਪ੍ਰਸਾਦ (58), ਸ਼ਿਵਮ ਦੂਬੇ (35) ਅਤੇ ਰਾਜਕਿਸ਼ੋਰ ਤਿਵਾੜੀ (50) ਇੱਕ ਕਾਰਪੇਟ ਕੰਪਨੀ ਦੇ ਰੰਗਾਈ ਸੈਕਸ਼ਨ ਵਿੱਚ ਕੰਮ ਕਰਦੇ ਸਨ। ਉਕਤ ਚਾਰੇ ਮਜ਼ਦੂਰ ਸੋਮਵਾਰ ਨੂੰ ਟੈਂਕ ਦੇ ਅੰਦਰ ਇੱਕ ਕੈਮੀਕਲ ਫਿਲਿੰਗ ਮਸ਼ੀਨ ਦੀ ਮੁਰੰਮਤ ਕਰ ਰਹੇ ਸਨ ਜਦੋਂ ਉਨ੍ਹਾਂ ਦਾ ਟੈਂਕ ਵਿੱਚੋਂ ਨਿਕਲਣ ਵਾਲੀ ਜ਼ਹਿਰੀਲੀ ਗੈਸ ਨਾਲ ਦਮ ਘੁੱਟਣਾ ਸ਼ੁਰੂ ਹੋ ਗਿਆ।
ਗੈਸ ਲੀਕ ਹੋਣ ਕਾਰਨ ਕੰਪਨੀ ਵਿੱਚ ਹੰਗਾਮਾ ਹੋ ਗਿਆ। ਜਦੋਂ ਤੱਕ ਅੰਦਰਲੇ ਹੋਰ ਮਜ਼ਦੂਰ ਫਸੇਂ ਮਜ਼ਦੂਰਾਂ ਨੂੰ ਬਚਾਉਣ ਵਿੱਚ ਕਾਮਯਾਬ ਹੋਏ, ਉਦੋਂ ਤੱਕ 3 ਮਜ਼ਦੂਰਾਂ ਦੀ ਮੌਤ ਹੋ ਚੁੱਕੀ ਸੀ, ਜਦਕਿ ਰਾਜਕਿਸ਼ੋਰ ਤਿਵਾੜੀ ਨੂੰ ਸੂਰਿਆ ਟਰਾਮਾ ਸੈਂਟਰ, ਔਰਾਈ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਸੂਚਨਾ ਮਿਲਦੇ ਹੀ, ਵਧੀਕ ਜ਼ਿਲ੍ਹਾ ਮੈਜਿਸਟ੍ਰੇਟ (ਏਡੀਐਮ) ਅਤੇ ਸਹਾਇਕ ਪੁਲਿਸ ਸੁਪਰਡੈਂਟ (ਏਐਸਪੀ) ਤੁਰੰਤ ਘਟਨਾ ਸਥਾਨ 'ਤੇ ਪਹੁੰਚੇ। ਫਿਲਹਾਲ ਪੁਲਸ ਨੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕੰਪਨੀ ਸੰਚਾਲਕ ਸੂਰਿਆਮਣੀ ਤਿਵਾੜੀ ਮੌਕੇ ਤੋਂ ਭੱਜ ਗਿਆ ਅਤੇ ਪੁਲਸ ਫਿਲਹਾਲ ਉਸ ਦੀ ਭਾਲ ਕਰ ਰਹੀ ਹੈ।
ਸਵਦੇਸ਼ੀ ਜੰਗੀ ਜਹਾਜ਼ INS 'ਮਾਹੇ' ਜਲ ਸੈਨਾ 'ਚ ਸ਼ਾਮਲ, ਸਮੁੰਦਰ 'ਚ ਪਣਡੁੱਬੀਆਂ ਦਾ ਪਤਾ ਲਗਾਉਣ 'ਚ ਸਮਰੱਥ
NEXT STORY