ਸ਼ਿਮਲਾ- ਹਿਮਾਚਲ ਪ੍ਰਦੇਸ਼ 'ਚ ਕਿੰਨਰ ਕੈਲਾਸ਼ ਯਾਤਰਾ 'ਤੇ ਅਧਿਕਾਰਤ ਤੌਰ 'ਤੇ ਪਾਬੰਦੀ ਦੇ ਬਾਵਜੂਦ ਚੋਰੀ ਯਾਤਰਾ ਲਈ ਗਏ 11 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਜਾਣਕਾਰੀ ਕਿੰਨੌਰ ਦੇ ਪੁਲਸ ਸੁਪਰਡੈਂਟ ਐੱਸ.ਆਰ. ਰਾਣਾ ਨੇ ਵੀਰਵਾਰ ਨੂੰ ਦਿੱਤੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਕਿੰਨੌਰ ਪ੍ਰਸ਼ਾਸਨ ਵਲੋਂ ਕੋਰੋਨਾ ਕਾਰਨ ਇਸ ਸਾਲ ਵੀ ਅਧਿਕਾਰਤ ਤੌਰ 'ਤੇ ਕਿੰਨਰ ਕੈਲਾਸ਼ ਯਾਤਰਾ 'ਤੇ ਪਾਬੰਦੀ ਲਾਈ ਗਈ ਹੈ ਪਰ ਕੁਝ ਲੋਕ ਚੋਰੀ ਯਾਤਰਾ 'ਤੇ ਜਾ ਰਹੇ ਹਨ। ਇਸ ਕਾਰਨ ਪੁਲਸ ਨੇ ਚੋਰੀ ਕਿੰਨਰ ਕੈਲਾਸ਼ ਯਾਤਰਾ 'ਤੇ ਗਏ 11 ਲੋਕਾਂ ਨੂੰ ਫੜਿਆ ਹੈ।
ਇਹ ਵੀ ਪੜ੍ਹੋ : ਕੁੱਲੂ ਹੜ੍ਹ : ਜਾਨ ਬਚਾਉਣ ਲਈ ਮਾਸੂਮ ਪੁੱਤ ਨੂੰ ਪਿੱਠ 'ਤੇ ਚੁੱਕ ਦੌੜੀ ਮਾਂ, ਦਾਦੇ ਸਾਹਮਣੇ ਪਾਣੀ 'ਚ ਰੁੜ੍ਹੇ ਪੋਤਾ-ਨੂੰਹ
ਉਨ੍ਹਾਂ ਕਿਹਾ ਕਿ ਪੁਲਸ ਨੂੰ ਜਾਣਕਾਰੀ ਮਿਲੀ ਸੀ ਕਿ ਕੁਝ ਲੋਕ ਆਦੇਸ਼ਾਂ ਦੀ ਉਲੰਘਣਾ ਕਰ ਕੇ ਕਿੰਨਰ ਕੈਲਾਸ਼ ਯਾਤਰਾ 'ਤੇ ਗਏ ਹਨ। ਇਸ ਸੂਚਨਾ ਦੀ ਜਾਂਚ ਲਈ ਪੁਲਸ ਥਾਣਾ ਰਿਕਾਂਗਪਿਓ ਦਾ ਇਕ ਤਿੰਨ ਮੈਂਬਰੀ ਦਲ ਤਲਾਸ਼ੀ ਮੁਹਿੰਮ ਲਈ ਭੇਜਿਆ ਗਿਆ। ਪੁਲਸ ਦਲ ਨੇ ਦੇਖਿਆ ਕਿ ਜ਼ਿਲ੍ਹਾ ਸਿਰਮੌਰ, ਸੋਲਨ ਅਤੇ ਸ਼ਿਮਲਾ ਨਾਲ ਸੰਬੰਧਤ 11 ਲੋਕ ਕਿੰਨਰ ਕੈਲਾਸ਼ ਯਾਤਰਾ ਨੇੜੇ ਟੈਂਟ ਲਗਾ ਕੇ ਰੁਕੇ ਹੋਏ ਸਨ, ਜਿਨ੍ਹਾਂ ਨੂੰ ਵਾਪਸ ਰਿਕਾਂਗਪਿਓ ਲਿਆਂਦਾ ਗਿਆ ਅਤੇ ਇਨ੍ਹਾਂ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਹੈ ਕਿ ਪ੍ਰਸ਼ਾਸਨ ਵਲੋਂ ਇਸ ਸਾਲ ਵੀ ਕਿੰਨਰ ਕੈਲਾਸ਼ ਯਾਤਰਾ 'ਤੇ ਪਾਬੰਦੀ ਲਗਾਈ ਗਈ ਹੈ ਅਤੇ ਲੋਕ ਇਸ ਤਰ੍ਹਾਂ ਯਾਤਰਾ 'ਤੇ ਜਾ ਕੇ ਜ਼ਿਲ੍ਹਾ ਪ੍ਰਸ਼ਾਸਨ ਦੇ ਆਦੇਸ਼ਾਂ ਦੀ ਉਲੰਘਣਾ ਕਰ ਕੇ ਕਾਨੂੰਨੀ ਕਾਰਵਾਈ ਦੇ ਯੋਗ ਨਾ ਬਣਨ ਅਤੇ ਆਪਣੇ ਜੀਵਨ ਨੂੰ ਸੰਕਟ 'ਚ ਨਾ ਪਾਉਣ।
ਇਹ ਵੀ ਪੜ੍ਹੋ : ਹਿਮਾਚਲ ਹਾਦਸਾ : ਮੌਤ ਤੋਂ ਕੁਝ ਮਿੰਟ ਪਹਿਲਾਂ ਡਾਕਟਰ ਨੇ ਟਵੀਟ ਕੀਤੀ ਸੀ ਆਖ਼ਰੀ ਫ਼ੋਟੋ
ਮੋਦੀ ਸਰਕਾਰ ਦਾ ਵੱਡਾ ਫ਼ੈਸਲਾ: ਮੈਡੀਕਲ ਕੋਟੇ ’ਚ OBC ਨੂੰ 27 ਫ਼ੀਸਦੀ ਅਤੇ EWS ਨੂੰ ਮਿਲੇਗਾ 10 ਫ਼ੀਸਦੀ ਰਿਜ਼ਰਵੇਸ਼ਨ
NEXT STORY