ਪਟਨਾ- ਇੱਥੇ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਬਿਹਾਰ ਦੇ ਮੋਤਿਹਾਰੀ ਜ਼ਿਲ੍ਹੇ 'ਚ ਇਕ 40 ਦਿਨ ਦੇ ਬੱਚੇ ਦੇ ਢਿੱਡ ਅੰਦਰ ਭਰੂਣ ਮਿਲਿਆ ਹੈ। ਇਸ ਗੱਲ ਦਾ ਖੁਲਾਸਾ ਉਸ ਸਮੇਂ ਹੋਇਆ, ਜਦੋਂ ਬੱਚੇ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ। ਜਾਣਕਾਰਾਂ ਅਨੁਸਾਰ ਇਹ ਮਾਮਲਾ 10 ਲੱਖ ਮਰੀਜ਼ਾਂ 'ਚੋਂ ਸਿਰਫ਼ 5 ਮਰੀਜ਼ਾਂ 'ਚ ਹੀ ਪਾਇਆ ਜਾਂਦਾ ਹੈ।
ਇਹ ਵੀ ਪੜ੍ਹੋ : ਦੇਸੀ ਜੁਗਾੜ ਦਾ ਕਮਾਲ, 250 ਫੁੱਟ ਡੂੰਘੇ ਬੋਰਵੈੱਲ 'ਚ ਡਿੱਗੇ 12 ਸਾਲਾ ਬੱਚੇ ਨੂੰ ਸੁਰੱਖਿਅਤ ਕੱਢਿਆ ਬਾਹਰ
ਡਾਕਟਰਾਂ ਦਾ ਕਹਿਣਾ ਹੈ ਕਿ ਢਿੱਡ ਫੂਲਣ ਕਾਰਨ ਬੱਚਾ ਠੀਕ ਤਰ੍ਹਾਂ ਪਿਸ਼ਾਬ ਨਹੀਂ ਕਰ ਪਾ ਰਿਹਾ ਸੀ, ਜਿਸ ਕਾਰਨ ਉਸ ਨੂੰ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਜਾਂਚ 'ਚ ਪਾਇਆ ਕਿ ਢਿੱਡ 'ਚ ਪਹਿਲਾਂ ਤੋਂ ਹੀ ਇਕ ਭਰੂਣ ਵਿਕਸਿਤ ਹੋ ਚੁਕਿਆ ਹੈ। ਦਰਅਸਲ ਬੱਚਾ ਜਦੋਂ ਆਪਣੀ ਮਾਂ ਦੇ ਗਰਭ 'ਚ ਸੀ, ਉਦੋਂ ਹੀ ਉਸ ਦੇ ਢਿੱਡ 'ਚ ਇਕ ਭਰੂਣ ਤਿਆਰ ਹੋ ਰਿਹਾ ਸੀ। ਬੱਚੇ ਦੇ ਢਿੱਡ 'ਚ ਇਕ ਭਰੂਣ ਮਿਲਣ ਤੋਂ ਬਾਅਦ ਡਾਕਟਰਾਂ ਨੇ ਉਸ ਦਾ ਆਪਰੇਸ਼ਨ ਕਰ ਕੇ ਭਰੂਣ ਬਾਹਰ ਕੱਢਿਆ। ਜਿਸ ਨਾਲ ਬੱਚੇ ਦੀ ਜਾਨ ਬਚਾਈ ਜਾ ਸਕੀ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
PM ਮੋਦੀ ਨੇ ਕੀਤਾ ਡਰੋਨ ਮਹੋਤਸਵ ਦਾ ਉਦਘਾਟਨ, ਕਿਹਾ- ਭਾਰਤ 'ਚ ਗਲੋਬਲ ਡਰੋਨ ਹੱਬ ਬਣਨ ਦੀ ਸਮਰੱਥਾ
NEXT STORY