ਨੈਸ਼ਨਲ ਡੈਸਕ - ਬੈਂਗਲੁਰੂ ਤੋਂ ਪਟਨਾ ਜਾ ਰਹੀ ਇੰਡੀਗੋ ਦੀ ਫਲਾਈਟ 'ਚ ਸ਼ੁੱਕਰਵਾਰ ਨੂੰ ਇਕ ਯਾਤਰੀ ਅਚਾਨਕ ਬੀਮਾਰ ਹੋ ਗਿਆ। ਗੰਭੀਰ ਰੂਪ 'ਚ ਬੀਮਾਰ ਹੋਣ ਤੋਂ ਬਾਅਦ ਫਲਾਈਟ ਨੂੰ ਨਾਗਪੁਰ ਏਅਰਪੋਰਟ 'ਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ।
KIMS-ਕਿੰਗਸਵੇ ਹਸਪਤਾਲ ਦੇ ਇੱਕ ਸੀਨੀਅਰ ਅਧਿਕਾਰੀ ਦੇ ਅਨੁਸਾਰ, ਯਾਤਰੀ ਨੂੰ ਉਡਾਣ ਦੇ ਵਿਚਕਾਰ ਤੀਬਰ ਝਟਕੇ ਮਹਿਸੂਸ ਹੋਏ, ਜਿਸ ਕਾਰਨ ਉਹ ਆਪਣੀ ਯਾਦਦਾਸ਼ਤ ਗੁਆ ਬੈਠਾ ਅਤੇ ਉਸ ਦਾ ਸਰੀਰ ਆਕੜ ਗਿਆ। ਯਾਤਰੀ ਦੇ ਅਸਾਧਾਰਨ ਲੱਛਣ ਦਿਖਾਈ ਦੇਣ ਤੋਂ ਬਾਅਦ ਫਲਾਈਟ ਨੇ ਐਮਰਜੈਂਸੀ ਲੈਂਡਿੰਗ ਕਰਵਾਈ ਗਈ ਅਤੇ ਉਸਨੂੰ KIMS-ਕਿੰਗਸਵੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
ਅਧਿਕਾਰੀ ਦੇ ਅਨੁਸਾਰ, ਸ਼ੁਰੂਆਤੀ ਡਾਕਟਰੀ ਮੁਲਾਂਕਣ ਵਿੱਚ ਪਾਇਆ ਗਿਆ ਕਿ ਯਾਤਰੀ ਦੌਰੇ ਦੀ ਬਿਮਾਰੀ ਤੋਂ ਪੀੜਤ ਸੀ। ਹਸਪਤਾਲ ਦੇ ਐਮਰਜੈਂਸੀ ਵਿਭਾਗ ਵਿੱਚ ਉਸ ਦਾ ਇਲਾਜ ਚੱਲ ਰਿਹਾ ਹੈ।
ਦਿੱਲੀ-ਜੈਪੁਰ ਹਾਈਵੇ 'ਤੇ ਹਾਦਸਾ; ਤੇਜ਼ ਰਫ਼ਤਾਰ ਬੱਸ ਡਿਵਾਈਡਰ ਨਾਲ ਟਕਰਾਈ, 1 ਵਿਦਿਆਰਥੀ ਦੀ ਮੌਤ, 7 ਜ਼ਖਮੀ
NEXT STORY