ਸ਼ਿਮਲਾ- ਹਿਮਾਚਲ ਪ੍ਰਦੇਸ਼ ’ਚ ਸੰਪੰਨ ਹੋਈਆਂ ਵਿਧਾਨ ਸਭਾ ਚੋਣਾਂ ’ਚ ਜਿੱਤ ਹਾਸਲ ਕਰਨ ਵਾਲੇ28 ਸਾਲਾ ਉਮੀਦਵਾਰ ਕਾਂਗਰਸ ਦੇ ਚੈਤਨਯ ਸ਼ਰਮਾ ਦਾ ਕਹਿਣਾ ਹੈ ਕਿ ਪ੍ਰਤਿਭਾਸ਼ਾਲੀ ਨੌਜਵਾਨਾਂ ਨੂੰ ਸਥਾਨਕ ਪੱਧਰ ’ਤੇ ਰੁਜ਼ਗਾਰ ਦੇਣ ਦੇ ਰਾਹ ਬਣਾਉਣੇ ਹੋਣਗੇ, ਤਾਂ ਕਿ ਉਨ੍ਹਾਂ ਨੂੰ ਕੰਮ ਲਈ ਦੂਰ ਨਾ ਜਾਣਾ ਪਵੇ। ਉੱਤਰਾਖੰਡ ਦੇ ਸਾਬਕਾ ਮੁੱਖ ਸਕੱਤਰ ਰਾਕੇਸ਼ ਸ਼ਰਮਾ ਦੇ ਪੁੱਤਰ ਚੈਤਨਯ ਸ਼ਰਮਾ ਗਗਰੇਟ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਦੇ ਨਵੇਂ ਚੁਣੇ ਵਿਧਾਇਕ ਹਨ। ਉਨ੍ਹਾਂ ਨੇ ਆਪਣੇ ਮੁਕਾਬਲੇਬਾਜ਼ ਭਾਜਪਾ ਦੇ ਮੌਜੂਦਾ ਵਿਧਾਇਕ ਰਾਜੇਸ਼ ਠਾਕੁਰ ਨੂੰ 15,685 ਵੋਟਾਂ ਦੇ ਫਰਕ ਨਾਲ ਹਰਾਇਆ।
ਸ਼ਰਮਾ ਨੇ ਕਿਹਾ ਕਿ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਦੇ ਤੌਰ ’ਤੇ ਮੈਂ ਤਿੰਨ ਸਿਖਲਾਈ ਕੇਂਦਰ ਸ਼ੁਰੂ ਕੀਤੇ ਸਨ, ਜਿੱਥੇ ਅਸਲ ’ਚ ਲੋਕਾਂ ਨੂੰ ਸਾਫਟ ਸਕਿੱਲ ਅਤੇ ਕੰਪਿਊਟਰ ਹੁਨਰ ਦੀ ਸਿਖਲਾਈ ਦਿੱਤੀ ਜਾਂਦੀ ਸੀ। ਹਿਮਾਚਲ ਦੇ ਨੌਜਵਾਨਾਂ ’ਚ ਬਹੁਤ ਹੁਨਰ ਅਤੇ ਉਤਸ਼ਾਹ ਹੈ, ਉਹ ਸਥਾਨਕ ਪੱਧਰ ’ਤੇ ਰੁਜ਼ਗਾਰ ਚਾਹੁੰਦੇ ਹਨ। ਹਿਮਾਚਲ ਦੀ ਸਿੱਖਿਆ ਬਹੁਤ ਚੰਗੇ ਪੱਧਰ ’ਤੇ ਹੈ ਅਤੇ ਸਾਖਰਤਾ ਦਰ ਵੀ ਵਧੇਰੇ ਹੈ ਪਰ ਸਾਡੇ ਨੌਜਵਾਨਾਂ ਨੂੰ ਕਿਸੇ ਵੀ ਤਰ੍ਹਾਂ ਦੇ ਕੰਮ ਜਾਂ ਨੌਕਰੀ ਲਈ ਸੂਬੇ ਤੋਂ ਬਾਹਰ ਜਾਣਾ ਪੈਂਦਾ ਹੈ। ਇਸ ਲਈ ਸਾਨੂੰ ਸਥਾਨਕ ਪੱਧਰ ’ਤੇ ਰੁਜ਼ਗਾਰ ਮੁਹੱਈਆ ਕਰਵਾਉਣ ਦੀ ਲੋੜ ਹੈ।
ਗੁਜਰਾਤ ਦੇ ਚੋਣ ਨਤੀਜੇ ਅਤਿਅੰਤ ਨਿਰਾਸ਼ਾਜਨਕ, ਸਖਤ ਫੈਸਲੇ ਲੈਣ ਦਾ ਸਮਾਂ : ਜੈਰਾਮ ਰਮੇਸ਼
NEXT STORY