ਬੀਜਾਪੁਰ- ਛੱਤੀਸਗੜ੍ਹ ਦੇ ਬੀਜਾਪੁਰ ਇਲਾਕੇ 'ਚ ਕਰੇਗੁੱਟਾ ਪਹਾੜੀ 'ਤੇ ਚੱਲ ਰਹੇ ਸਭ ਤੋਂ ਵੱਡੇ ਆਪਰੇਸ਼ਨ ਵਿਚਕਾਰ ਤੇਲੰਗਾਨਾ 'ਚ ਨਕਸਲੀਆਂ ਨੇ ਗ੍ਰੇਹਾਊਂਡਸ ਦੀ ਟੀਮ ਨੂੰ ਵੱਡਾ ਨੁਕਸਾਨ ਪਹੁੰਚਾਇਆ ਹੈ।
ਨਕਸਲੀਆਂ ਨੇ ਆਈ.ਈ.ਡੀ. ਧਮਾਕਾ ਕੀਤਾ ਜਿਸ ਵਿਚ ਗ੍ਰੇਹਾਊਂਡਸ ਦੇ 5 ਜਵਾਬ ਸ਼ਹੀਦ ਹੋ ਗਏ। ਇਸ ਦੌਰਾਨ ਮੁਕਾਬਲੇ ਵਿਚ ਜਵਾਨਾਂ ਨੇ 8 ਨਕਸਲੀਆਂ ਨੂੰ ਮਾਰ ਮੁਕਾਇਆ ਹੈ, ਜਿਨ੍ਹਾਂ ਵਿੱਚੋਂ ਦੋ ਨਕਸਲੀ ਕਮਾਂਡਰ ਦੱਸੇ ਜਾ ਰਹੇ ਹਨ।
ਪੁਲਸ ਅਨੁਸਾਰ, ਗ੍ਰੇਹਾਊਂਡਸ ਦੀ ਟੀਮ ਐਂਟੀ ਨਕਸਲ ਮੁਹਿੰਮ 'ਤੇ ਵਾਜੀਦੂ (ਟੀਜੀ) ਤੋਂ ਨਿਕਲੀ ਸੀ। ਤੇਲੰਗਾਨਾ ਅਤੇ ਬੀਜਾਪੁਰ ਦੀ ਸਰਹੱਦ 'ਤੇ ਨਕਸਲੀਆਂ ਨਾਲ ਮੁਕਾਬਲੇ ਦੌਰਾਨ ਆਈ.ਈ.ਡੀ. ਧਮਾਕੇ 'ਚ ਹੁਣ ਤਕ 5 ਜਵਾਨ ਸ਼ਹੀਦ ਹੋਏ ਹਨ, ਜਦੋਂਕਿ ਇਕ ਜਵਾਨ ਗੰਭੀਰ ਰੂਪ ਜ਼ਖ਼ਮੀ ਹੈ। ਮੁਕਾਬਲੇ 'ਚ ਸੀਸੀ ਮੈਂਬਰ ਚੰਦਰਾਨਾ ਅਤੇ ਐੱਸ.ਜੇ.ਡੀ.ਐੱਮ. ਬੰਦੀ ਪ੍ਰਕਾਸ਼ ਸਮੇਤ ਕੁੱਲ 8 ਨਕਸਲੀਆਂ ਦੇ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਹੈ।
ਇਹ ਮੁਕਾਬਲਾ ਬੀਜਾਪੁਰ ਦੇ ਉਸੂਰ ਖੇਤਰ ਦੇ ਲੰਕਾਪੱਲੋ ਇਲਾਕੇ ਵਿੱਚ ਚੱਲ ਰਿਹਾ ਹੈ। ਹਮਲੇ ਤੋਂ ਬਾਅਦ ਪੂਰੇ ਇਲਾਕੇ ਵਿੱਚ ਤਣਾਅ ਦਾ ਮਾਹੌਲ ਹੈ ਅਤੇ ਸੁਰੱਖਿਆ ਬਲਾਂ ਨੇ ਕਾਰਵਾਈ ਸੰਭਾਲ ਲਈ ਹੈ ਅਤੇ ਇਲਾਕੇ ਵਿੱਚ ਮੁਕਾਬਲਾ ਸ਼ੁਰੂ ਕਰ ਦਿੱਤਾ ਹੈ। ਇਸ ਵੇਲੇ ਮੁਕਾਬਲਾ ਜਾਰੀ ਹੈ ਅਤੇ ਸੁਰੱਖਿਆ ਬਲ ਨਕਸਲੀਆਂ ਨੂੰ ਮੁੰਹਤੋੜ ਜਵਾਬ ਦੇ ਰਹੇ ਹਨ।
ਸਫ਼ਰ ਕਰਨਾ ਹੋਇਆ ਮਹਿੰਗਾ! ਵੱਧ ਗਿਆ ਬੱਸਾਂ ਦਾ ਕਿਰਾਇਆ
NEXT STORY