ਪਟਨਾ—ਪਟਨਾ 'ਚ ਰਿਸ਼ਵਤ ਲੈ ਕੇ ਨੋਟਾਂ ਦੇ ਬੰਡਲ ਬਣਾ ਕੇ ਸੌਣ ਵਾਲੇ ਇਕ ਕਾਰਜਕਾਰੀ ਇੰਜੀਨੀਅਰ ਸੁਰੇਸ਼ ਪ੍ਰਸਾਦ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਮਾਮਲੇ ਦਾ ਖੁਲਾਸਾ ਉਸ ਸਮੇਂ ਹੋਇਆ, ਜਦੋਂ 14 ਲੱਖ ਦੀ ਰਿਸ਼ਵਤ ਲੈ ਕੇ ਫੜ੍ਹੇ ਗਏ ਇੰਜੀਨੀਅਰ ਦੇ ਘਰ ਖੰਗਾਲਿਆ ਗਿਆ। ਉਸ ਦੇ ਬੈੱਡ ਦੇ ਹੇਠਾਂ 2.36 ਕਰੋੜ ਰੁਪਏ ਬਰਾਮਦ ਕੀਤੇ ਗਏ। ਕੈਸ਼ 2 ਬੈਗ, ਇੱਕ ਝੋਲਾ ਅਤੇ 2 ਛੋਟੇ ਬੋਰਿਆਂ 'ਚ ਭਰ ਕੇ ਰੱਖਿਆ ਗਿਆ ਸੀ। ਪੁਲਸ ਨੇ ਇੰਜੀਨੀਅਰ ਸੁਰੇਸ਼ ਪ੍ਰਸਾਦ ਅਤੇ ਕੈਸ਼ੀਅਰ ਸ਼ਸ਼ੀਭੂਸ਼ਣ ਨੂੰ ਗ੍ਰਿਫਤਾਰ ਕਰ ਲਿਆ। ਨੋਟਾਂ ਦੇ ਬੰਡਲ ਦੇਖ ਕੇ ਅਫਸਰ ਵੀ ਹੈਰਾਨ ਹੋ ਗਏ ਅਤੇ ਨੋਟਾਂ ਦੀ ਗਿਣਤੀ ਕਰਨ ਲਈ ਮਸ਼ੀਨਾਂ ਵੀ ਮੰਗਾਉਣੀਆਂ ਪਈਆਂ, ਜੋ ਕਿ 78 ਮਿੰਟਾਂ 'ਚ ਨੋਟਾਂ ਦੀ ਗਿਣਤੀ ਖਤਮ ਹੋਈ।
ਨਹਿਰ 'ਚੋਂ ਲੜਕੀ ਦੀ ਲਾਸ਼ ਮਿਲਣ 'ਤੇ ਮਚਿਆ ਹੜਕੰਪ, ਜਾਂਚ 'ਚ ਜੁੱਟੀ ਪੁਲਸ
NEXT STORY