ਫਿਰੋਜ਼ਪੁਰ (ਮਲਹੋਤਰਾ) : ਰੇਲ ਵਿਭਾਗ ਵੱਲੋਂ ਕਸ਼ਮੀਰ ਘਾਟੀ ਵਿਚ ਬੜਗਾਮ ਅਤੇ ਬਨਿਹਾਲ ਵਿਚਾਲੇ ਵੀਰਵਾਰ ਤੋਂ ਸ਼ੁਰੂ ਕੀਤੀ ਗਈ ਨਵੀਂ ਸਪੈਸ਼ਲ ਰੇਲ ਗੱਡੀ ਵਿਚ ਰੇਲ ਵਿਭਾਗ ਨਵਾਂ ਤੋਹਫਾ ਦੇਣ ਜਾ ਰਿਹਾ ਹੈ।ਨਵੀਂ ਦਿੱਲੀ ਵਿਚ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਇਸ ਰੇਲ ਗੱਡੀ ਨੂੰ ਵੀਡਿਓ ਕਾਨਫਰੰਸਿੰਗ ਰਾਹੀਂ ਆਰੰਭ ਕਰਨ ਦੀ ਰਸਮ ਅਦਾ ਕਰਦੇ ਹੋਏ ਕਿਹਾ ਕਿ ਇਸ ਰੇਲ ਗੱਡੀ ਨਾਲ ਜਲਦੀ ਹੀ ਇਕ ਵਿਸਟਾਡੋਮ ਕੋਚ ਜੋੜਿਆ ਜਾਵੇਗਾ ਜਿਸ ਨਾਲ ਕੋਚ ਵਿਚ ਬੈਠੇ ਮੁਸਾਫਰਾਂ ਨੂੰ ਕਸ਼ਮੀਰ ਘਾਟੀ ਦੇ ਆਕਰਸ਼ਕ ਵਿਊ ਦੇਖਣ ਨੂੰ ਮਿਲਣਗੇ।
ਇਹ ਵੀ ਪੜ੍ਹੋ : ਪੁਲਸ 'ਚ ਭਰਤੀ ਕਰਾਉਣ ਦਾ ਝਾਂਸਾ ਦੇ ਕੇ ਮਾਰੀ ਲੱਖਾਂ ਦੀ ਠੱਗੀ, ਮਾਮਲਾ ਦਰਜ
ਡੀ.ਆਰ.ਐੱਮ. ਫਿਰੋਜ਼ਪੁਰ ਸੰਜੇ ਸਾਹੂ ਨੇ ਦੱਸਿਆ ਕਿ ਇਹ ਰੇਲਗੱਡੀ 19 ਅਕਤੂਬਰ ਤੋਂ 18 ਜਨਵਰੀ ਤੱਕ ਸ਼ੁਰੂ ਕੀਤੀ ਗਈ ਹੈ, ਜੋ ਰੋਜ਼ਾਨਾ ਸਵੇਰੇ 9:10 ਵਜੇ ਬੜਗਾਮ ਸਟੇਸ਼ਨ ਤੋਂ ਚੱਲ ਕੇ ਸ਼੍ਰੀਨਗਰ, ਅਵੰਤੀਪੁਰਾ, ਅਨੰਤਨਾਗ, ਕਾਜੀਗੁੰਡ ਸਟੇਸ਼ਨਾਂ ਤੋਂ ਹੁੰਦੇ ਹੋਏ 11:05 ਵਜੇ ਬਨਿਹਾਲ ਸਟੇਸ਼ਨ ’ਤੇ ਪਹੁੰਚੇਗੀ। ਵਾਪਸੀ ਲਈ ਬਨਿਹਾਲ ਤੋਂ ਰੇਲਗੱਡੀ ਰੋਜ਼ਾਨਾ ਸ਼ਾਮ 4:50 ਵਜੇ ਚੱਲ ਕੇ ਦੇਰ ਸ਼ਾਮ 6:35 ਵਜੇ ਬੜਗਾਮ ਪਹੁੰਚੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
SC ਦਾ ਅਹਿਮ ਫ਼ੈਸਲਾ : ਸੀਵਰੇਜ ਸਫ਼ਾਈ ਦੌਰਾਨ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ ਮਿਲੇਗਾ ਮੁਆਵਜ਼ਾ
NEXT STORY