ਨਵੀਂ ਦਿੱਲੀ- ਐਸੀਡਿਟੀ ਅਤੇ ਗੈਸ ਵਰਗੀਆਂ ਸਮੱਸਿਆਵਾਂ ਹੋਣ 'ਤੇ ਅੱਜ-ਕੱਲ੍ਹ ਬਹੁਤ ਸਾਰੇ ਲੋਕ ENO ਦੀ ਵਰਤੋਂ ਕਰਦੇ ਹਨ, ਕਿਉਂਕਿ ਇਸ ਨਾਲ ਤੁਰੰਤ ਰਾਹਤ ਮਿਲਦੀ ਹੈ ਪਰ ਕੀ ਤੁਸੀਂ ਜੋ ਈਨੋ ਪੀ ਰਹੇ ਹੋ ਉਹ ਅਸਲੀ ਹੈ? ਹੋ ਸਕਦਾ ਹੈ ਕਿ ਉਹ ਨਕਲੀ ਹੋਵੇ। ਦਿੱਲੀ ਦੀ ਰੋਹਿਣੀ ਦੇ ਕੰਝਾਵਲਾ ਇਲਾਕੇ 'ਚ ਪੁਲਸ ਨੇ ਵੱਡੇ ਪੈਮਾਨੇ 'ਤੇ ਨਕਲੀ ਈਨੋ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼ ਕੀਤਾ ਹੈ।
ਇਹ ਵੀ ਪੜ੍ਹੋ : ਸਕੂਲਾਂ 'ਚ ਹੋ ਗਈਆਂ ਛੁੱਟੀਆਂ ! ਅੱਗ ਵਰ੍ਹਾਊ ਗਰਮੀ ਦੌਰਾਨ ਪ੍ਰਸ਼ਾਸਨ ਨੇ ਲਿਆ ਫ਼ੈਸਲਾ
ਸੂਤਰਾਂ ਦਾ ਦਾਅਵਾ ਹੈ ਕਿ ਪੁਲਸ ਨੂੰ ਇਸ ਦੀ ਭਣਕ ਤੱਕ ਨਹੀਂ ਸੀ। ਇਹ ਫੈਕਟਰੀ ਲੰਬੇ ਸਮੇਂ ਤੋਂ ਚੱਲ ਰਹੀ ਸੀ। ਇੱਥੇ ਨਾ ਸਿਰਫ਼ ਨਕਲੀ ਈਨੋ ਦੇ ਪਾਊਚ ਬਣ ਰਹੇ ਸਨ ਸਗੋਂ ਮਲੇਰੀਆ, ਡੇਂਗੂ ਤੋਂ ਬਚਾਅ ਕਰਨ ਵਾਲੇ 'ਆਲਆਊਟ' ਵੀ ਨਕਲੀ ਬਣ ਰਹੇ ਸਨ। ਇਸ ਫੈਕਟਰੀ 'ਚ ਵੱਡੀ ਗਿਣਤੀ 'ਚ ਈਨੋ ਦੇ 20 ਹਜ਼ਾਰ ਪਾਊਚ, ਈਨੋ ਦੀਆਂ 19,200 ਡੱਬੀਆਂ ਅਤੇ ਆਲਆਊਟ ਦੇ 5000 ਖਾਲੀ ਲਿਕਵਿਡ ਰਿਫਿਲ ਬਰਾਮਦ ਹੋਏ ਹਨ। ਸੂਚਨਾ ਮਿਲਣ 'ਤੇ ਪੁਲਸ ਦੀ ਟੀਮ ਮੌਕੇ 'ਤੇ ਪਹੁੰਚੀ ਅਤੇ ਮਸ਼ੀਨਾਂ, ਰਾਅ ਮਟੀਰੀਅਲ, ਪਾਊਚ, ਡੱਬੀਆਂ, ਟ੍ਰੇਡਮਾਰਕ ਅਤੇ ਹੋਰ ਸਾਮਾਨ ਬਰਾਮਦ ਕੀਤਾ। ਪੁਲਸ ਅੱਗੇ ਦੀ ਜਾਂਚ ਕਰ ਰਹੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਤਲਾਬ 'ਚ ਨਹਾਉਂਦੇ ਸਮੇਂ ਦੋ ਸਕੇ ਭਰਾਵਾਂ ਦੀ ਮੌਤ, ਮਚੀ ਹਫੜਾ-ਦਫੜੀ
NEXT STORY