ਵਾਸ਼ਿੰਗਟਨ (ਭਾਸ਼ਾ) : ਅਮਰੀਕੀ ਸੈਨੇਟ ਨੇ ਬੁੱਧਵਾਰ ਨੂੰ ਲਾਸ ਏਂਜਲਸ ਦੇ ਸਾਬਕਾ ਮੇਅਰ ਐਰਿਕ ਗਾਰਸੇਟੀ, ਜੋ ਕਿ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੇ ਕਰੀਬੀ ਸਹਿਯੋਗੀ ਹਨ, ਨੂੰ ਭਾਰਤ ਦੇ ਰਾਜਦੂਤ ਵਜੋਂ ਨਿਯੁਕਤ ਕੀਤੇ ਜਾਣ ਦੀ ਪੁਸ਼ਟੀ ਕਰ ਦਿੱਤੀ ਹੈ। ਇਹ ਅਹਿਮ ਕੂਟਨੀਤਕ ਅਹੁਦਾ ਪਿਛਲੇ 2 ਸਾਲਾਂ ਤੋਂ ਵੀ ਵੱਧ ਸਮੇਂ ਤੋਂ ਖਾਲੀ ਪਿਆ ਹੈ। ਸੈਨੇਟ ਨੇ ਬੁੱਧਵਾਰ ਨੂੰ ਭਾਰਤ ਵਿੱਚ ਅਮਰੀਕਾ ਦੇ ਅਗਲੇ ਰਾਜਦੂਤ ਵਜੋਂ ਐਰਿਕ ਗਾਰਸੇਟੀ ਦੀ ਨਾਮਜ਼ਦਗੀ 'ਤੇ ਵੋਟਿੰਗ ਕੀਤੀ।
ਇਹ ਵੀ ਪੜ੍ਹੋ : ਬ੍ਰਿਟਿਸ਼ PM ਨੇ ਪਾਰਕ 'ਚ ਬਿਨਾਂ 'ਚੇਨ' ਘੁਮਾਇਆ ਕੁੱਤਾ ਤਾਂ ਪੁਲਸ ਨੇ ਯਾਦ ਕਰਵਾਏ ਨਿਯਮ
ਗਾਰਸੇਟੀ ਦੀ ਅਮਰੀਕੀ ਕਾਂਗਰਸ (ਸੰਸਦ) ਲਈ ਨਾਮਜ਼ਦਗੀ ਜੁਲਾਈ 2021 ਤੋਂ ਲੰਬਿਤ ਸੀ। ਉਸ ਸਮੇਂ ਉਨ੍ਹਾਂ ਨੂੰ ਰਾਸ਼ਟਰਪਤੀ ਬਾਈਡੇਨ ਨੇ ਇਸ ਵੱਕਾਰੀ ਡਿਪਲੋਮੈਟਿਕ ਅਹੁਦੇ ਲਈ ਨਾਮਜ਼ਦ ਕੀਤਾ ਸੀ। ਪਿਛਲੇ ਹਫ਼ਤੇ ਸੈਨੇਟ ਦੀ ਵਿਦੇਸ਼ ਮਾਮਲਿਆਂ ਦੀ ਕਮੇਟੀ ਨੇ ਆਪਣੀ ਵਪਾਰਕ ਸਲਾਹਕਾਰ ਮੀਟਿੰਗ ਵਿੱਚ 8 ਦੇ ਮੁਕਾਬਲੇ 13 ਵੋਟਾਂ ਨਾਲ ਗਾਰਸੇਟੀ ਦੇ ਹੱਕ ਵਿੱਚ ਵੋਟ ਕੀਤੀ ਸੀ। ਕੇਨੇਥ ਜਸਟਰ ਭਾਰਤ ਵਿੱਚ ਆਖਰੀ ਅਮਰੀਕੀ ਰਾਜਦੂਤ ਸਨ, ਜੋ ਜਨਵਰੀ 2021 ਤੱਕ ਇਸ ਅਹੁਦੇ 'ਤੇ ਰਹੇ।
ਇਹ ਵੀ ਪੜ੍ਹੋ : ਅਜਬ-ਗਜ਼ਬ : ਚੀਨ 'ਚ ਬਿਲਡਿੰਗ ਵਿਚਾਲਿਓਂ ਲੰਘਦੀ ਹੈ ਟ੍ਰੇਨ, ਨਜ਼ਾਰਾ ਦੇਖਣ ਆਉਂਦੇ ਨੇ ਦੁਨੀਆ ਭਰ ਦੇ ਸੈਲਾਨੀ
ਐਰਿਕ ਗਾਰਸੇਟੀ ਨੇ ਕਿਹਾ, "ਮੈਂ ਅੱਜ ਦੇ ਨਤੀਜੇ ਤੋਂ ਬਹੁਤ ਰੋਮਾਂਚਿਤ ਹਾਂ, ਜੋ ਲੰਬੇ ਸਮੇਂ ਤੋਂ ਖਾਲੀ ਪਏ ਇਕ ਮਹੱਤਵਪੂਰਨ ਅਹੁਦੇ ਨੂੰ ਭਰਨ ਦਾ ਨਿਰਣਾਇਕ ਅਤੇ ਦੋ-ਪੱਖੀ ਫ਼ੈਸਲਾ ਸੀ।" ਮੈਂ ਰਾਸ਼ਟਰਪਤੀ ਬਾਈਡੇਨ ਅਤੇ ਵ੍ਹਾਈਟ ਹਾਊਸ ਦਾ ਧੰਨਵਾਦੀ ਹਾਂ।" ਉਨ੍ਹਾਂ ਕਿਹਾ ਕਿ ਮੈਂ ਭਾਰਤ ਵਿੱਚ ਸਾਡੇ ਮਹੱਤਵਪੂਰਨ ਹਿੱਤਾਂ ਦੀ ਨੁਮਾਇੰਦਗੀ ਕਰਦਿਆਂ ਆਪਣੀ ਸੇਵਾ ਸ਼ੁਰੂ ਕਰਨ ਲਈ ਤਿਆਰ ਅਤੇ ਉਤਸੁਕ ਹਾਂ।
ਇਹ ਵੀ ਪੜ੍ਹੋ : Black Sea 'ਚੋਂ ਅਮਰੀਕੀ ਡਰੋਨ ਦਾ ਮਲਬਾ ਕੱਢਣ ਦੀ ਕੋਸ਼ਿਸ਼ ਕਰਨਗੇ ਰੂਸੀ ਅਧਿਕਾਰੀ, US ਨੇ ਜਤਾਇਆ ਵਿਰੋਧ
ਲਾਸ ਏਂਜਲਸ ਦੇ 2 ਵਾਰ ਬਣੇ ਮੇਅਰ
2013 'ਚ ਉਹ ਲਾਸ ਏਂਜਲਸ ਦੇ ਮੇਅਰ ਬਣੇ ਸਨ, ਉਥੇ 2017 ਵਿੱਚ ਉਨ੍ਹਾਂ ਨੇ ਇਹ ਅਹੁਦਾ ਦੁਬਾਰਾ ਜਿੱਤ ਲਿਆ ਸੀ। ਹਾਲਾਂਕਿ ਮੇਅਰ ਤੋਂ ਪਹਿਲਾਂ ਉਹ 2006 ਤੋਂ 2012 ਤੱਕ ਲਾਸ ਏਂਜਲਸ ਸਿਟੀ ਕੌਂਸਲ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਐਰਿਕ ਗਾਰਸੇਟੀ ਦਾ ਜਨਮ 4 ਫਰਵਰੀ 1971 ਨੂੰ ਲਾਸ ਏਂਜਲਸ 'ਚ ਹੋਇਆ ਸੀ। ਇਕ ਡਿਪਲੋਮੈਟ ਹੋਣ ਦੇ ਨਾਲ ਉਹ ਇਕ ਚੰਗੇ ਫੋਟੋਗ੍ਰਾਫਰ, ਜੈਜ਼ ਪਿਆਨੋਵਾਦਕ ਅਤੇ ਸੰਗੀਤਕਾਰ ਵੀ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਸ਼ਿਕਾਗੋ ਏਅਰਪੋਰਟ ’ਤੇ ਫਸੇ ਏਅਰ ਇੰਡੀਆ ਦੇ 300 ਯਾਤਰੀ
NEXT STORY