ਨਵੀਂ ਦਿੱਲੀ– ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਰੇਲਵੇ ਭਰਤੀ ਬੋਰਡ (ਆਰ.ਆਰ.ਬੀ.) ਵਲੋਂ ਆਯੋਜਿਤ ਪ੍ਰੀਖਿਆ ਦੀ ਪ੍ਰਕਿਰਿਆ ਦਾ ਵਿਰੋਧ ਕਰ ਰਹੇ ਨੌਜਵਾਨਾਂ ਦਾ ਸਮਰਥਨ ਕਰਦੇ ਹੋਏ ਬੁੱਧਵਾਰ ਨੂੰ ਕਿਹਾ ਕਿ ਅਧਿਕਾਰਾਂ ਲਈ ਆਵਾਜ਼ ਚੁੱਕਣ ਲਈ ਹਰ ਨੌਜਵਾਨ ਸੁਤੰਤਰ ਹੈ। ਉਨ੍ਹਾਂ ਬਿਹਾਰ ’ਚ ਇਕ ਰੇਲ ਰੋਕ ਕੇ ਰਾਸ਼ਟਰੀ ਗੀਤ ਗਾ ਰਹੇ ਨੌਜਵਾਨਾਂ ਦੀ ਇਕ ਵੀਡੀਓ ਸਾਂਝੀ ਕਰਦੇ ਹੋਏ ਟਵੀਟ ਕੀਤਾ, ‘ਅਧਿਕਾਰਾਂ ਲਈ ਆਵਾਜ਼ ਚੁੱਕਣ ਲਈ ਹਰ ਨੌਜਵਾਨ ਸੁਤੰਤਰ ਹੈ, ਜੋ ਭੁੱਲ ਗਏ ਹਨ, ਉਨ੍ਹਾਂ ਨੂੰ ਯਾਦ ਦਿਲਾ ਦੋ ਕਿ ਭਾਰਤ ਲੋਕਤੰਤਰ ਹੈ, ਗਣਤੰਤਰ ਸੀ, ਗਣਤੰਤਰ ਹੈ!’
ਐੱਨ.ਟੀ.ਪੀ.ਸੀ. ਅਤੇ ਲੈਵਲ-1 ਦੀਆਂ ਪ੍ਰੀਖਿਆਵਾਂ ਮੁਲਤਵੀ
ਜ਼ਿਕਰਯੋਗ ਹੈ ਕਿ ਰੇਲਵੇ ਨੇ ਆਪਣੀ ਭਰਤੀ ਪ੍ਰੀਖਿਆਵਾਂ ਦੀ ਚੋਣ ਪ੍ਰਕਿਰਿਆ ਨੂੰ ਲੈ ਕੇ ਪ੍ਰੀਖਿਆਰਥੀਆਂ ਦੇ ਹਿੰਸਕ ਵਿਰੋਧ-ਪ੍ਰਦਰਸ਼ਨ ਤੋਂ ਬਾਅਦ ਐੱਨ.ਟੀ.ਪੀ.ਸੀ. ਅਤੇ ਲੈਵਲ-1 ਦੀਆਂ ਪ੍ਰੀਖਿਆਵਾਂ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ। ਰੇਲਵੇ ਦੇ ਇਕ ਬੁਲਾਰੇ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।
ਬੁਲਾਰੇ ਨੇ ਦੱਸਿਆ ਕਿ ਰੇਲਵੇ ਨੇ ਇਕ ਕਮੇਟੀ ਵੀ ਬਣਾਈ ਹੈ, ਜੋ ਵੱਖ-ਵੱਖ ਰੇਲਵੇ ਭਰਤੀ ਬੋਰਡ (ਆਰ.ਆਰ.ਬੀ.) ਵਲੋਂ ਆਯੋਜਿਤ ਪ੍ਰੀਖਿਆਵਾਂ ’ਚ ਸਫਲ ਅਤੇ ਅਸਫਲ ਹੋਣ ਵਾਲੇ ਪ੍ਰੀਖਿਆਰਥੀਆਂ ਦੀਆਂ ਸ਼ਿਕਾਇਤਾਂ ਦੀ ਜਾਂਚ ਕਰੇਗੀ। ਬਿਹਾਰ ਦੇ ਕਈ ਸਥਾਨਾਂ ’ਤੇ ਨੌਜਵਾਨਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਕਈ ਰੇਲਾਂ ਨੂੰ ਰੋਕਿਆ। ਇਸ ਦੌਰਾਨ ਪੁਲਸ ਨੇ ਵੀ ਬਲ ਦੀ ਵਰਤੋਂ ਕੀਤੀ।
PM ਮੋਦੀ ਨੇ ਕ੍ਰਿਕਟਰ ਕ੍ਰਿਸ ਗੇਲ ਅਤੇ ਜੌਂਟੀ ਰੋਡਜ਼ ਨੂੰ ਲਿਖਿਆ ਪੱਤਰ,ਇਸ ਗੱਲ ਨੂੰ ਲੈ ਕੇ ਕੀਤੀਆਂ ਤਾਰੀਫ਼ਾਂ
NEXT STORY