ਨਵੀਂ ਦਿੱਲੀ— ਕੋਵਿਡ-19 ਮਰੀਜ਼ਾਂ ਅਤੇ ਵਾਇਰਸ ਤੋਂ ਠੀਕ ਹੋ ਚੁੱਕੇ ਲੋਕਾਂ ’ਚ ਮਿਊਕਰਮਾਈਕੋਸਿਸ ਜਾਂ ਬਲੈਕ ਫੰਗਸ ਦੇ ਵੱਧਦੇ ਮਾਮਲਿਆਂ ਦਰਮਿਆਨ ਮਾਹਰਾਂ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ। ਮਾਹਰਾਂ ਮੁਤਾਬਕ ਫੰਗਸ ਦੇ ਰੰਗ ਤੋਂ ਨਾ ਘਬਰਾਓ, ਸਗੋਂ ਇਸ ਦੇ ਪ੍ਰਕਾਰ, ਕਾਰਨ ਅਤੇ ਇਸ ਤੋਂ ਹੋਣ ਵਾਲੇ ਖ਼ਤਰਿਆਂ ’ਤੇ ਧਿਆਨ ਦੇਣਾ ਚਾਹੀਦਾ ਹੈ। ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨੇ ਕਿਹਾ ਸੀ ਕਿ 18 ਸੂਬਿਆਂ ਵਿਚ ਬਲੈਕ ਫੰਗਸ ਦੇ 5424 ਮਾਮਲੇ ਆਏ ਹਨ, ਜੋ ਕਿ ਕੋਵਿਡ-19 ਦੇ ਮਰੀਜ਼ਾਂ ਜਾਂ ਇਸ ਤੋਂ ਸਿਹਤਯਾਬ ਹੋਣ ਵਾਲੇ ਲੋਕਾਂ ਵਿਚ ਪਾਇਆ ਜਾਣ ਵਾਲਾ ਖਤਰਨਾਕ ਇਨਫੈਕਸ਼ਨ ਹੈ। ਪਿਛਲੇ ਕੁਝ ਦਿਨਾਂ ਵਿਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਮਰੀਜ਼ਾਂ ਵਿਚ ਬਲੈਕ ਫੰਗਸ ਤੋਂ ਇਲਾਵਾ ਵ੍ਹਾਈਟ ਫੰਗਸ ਅਤੇ ਯੈਲੋ ਫੰਗਸ ਦੇ ਵੀ ਮਾਮਲੇ ਸਾਹਮਣੇ ਆਏ ਹਨ।
ਇਹ ਵੀ ਪੜ੍ਹੋ: ਕੋਵਿਡ-19: ਭਾਰਤ ’ਚ 41 ਦਿਨਾਂ ’ਚ ਸਭ ਤੋਂ ਘੱਟ 1.96 ਲੱਖ ਨਵੇਂ ਮਾਮਲੇ
ਫੰਗਸ ਦੇ ਨਾਵਾਂ ਤੋਂ ਲੋਕਾਂ ’ਚ ਡਰ ਪੈਦਾ ਹੋ ਰਿਹੈ—
ਵਿਗਿਆਨੀਆਂ ਮੁਤਾਬਕ ਇਹ ਦੋਵੇਂ ਵੀ ਮਿਊਕਰਮਾਈਕੋਸਿਸ ਹੈ। ਭਾਰਤੀ ਆਯੁਵਿਗਿਆਨ ਖੋਜ ਪਰੀਸ਼ਦ (ਆਈ. ਸੀ. ਐੱਮ. ਆਰ.) ਦੇ ਮਹਾਮਾਰੀ ਵਿਗਿਆਨ ਅਤੇ ਸੰਚਾਰੀ ਰੋਗ ਮਹਿਕਮੇ ਦੇ ਡਾ. ਸਮੀਰਨ ਪਾਂਡਾ ਨੇ ਕਿਹਾ ਕਿ ‘ਬਲੈਕ, ਵ੍ਹਾਈਟ ਜਾਂ ਯੈਲੋ ਫੰਗਸ’ ਵਰਗੇ ਨਾਵਾਂ ਦਾ ਇਸਤੇਮਾਲ ਕਰਨ ਨਾਲ ਲੋਕਾਂ ਵਿਚਾਲੇ ਡਰ ਪੈਦਾ ਹੋ ਰਿਹਾ ਹੈ। ਆਮ ਲੋਕਾਂ ਨੂੰ ਮੈਂ ਕਹਾਂਗਾ ਕਿ ਕਾਲੇ, ਪੀਲੇ ਜਾਂ ਸਫੈਦ ਰੰਗ ਤੋਂ ਦਹਿਸ਼ਤ ਵਿਚ ਨਾ ਆਓ। ਸਾਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਰੋਗੀ ਨੂੰ ਕਿਸ ਤਰ੍ਹਾਂ ਦਾ ਫੰਗਲ ਇਨਫੈਕਸ਼ਨ ਹੋਇਆ ਹੈ। ਹਾਲਾਂਕਿ ਉਨ੍ਹਾਂ ਨੇ ਸਾਫ ਕੀਤਾ ਕਿ ਜਾਨਲੇਵਾ ਜਾਂ ਖ਼ਤਰਨਾਕ ਰੋਗ ਪੈਦਾ ਕਰਨ ਵਾਲਾ ਜ਼ਿਆਦਾਤਰ ਫੰਗਲ ਉਦੋਂ ਹੁੰਦਾ ਹੈ, ਜਦੋਂ ਰੋਗ ਪ੍ਰਤੀਰੋਧਕ ਸਮਰੱਥਾ ਘੱਟ ਹੁੰਦੀ ਹੈ। ਡਾ. ਪਾਂਡਾ ਨੇ ਕਿਹਾ ਕਿ ਸਿਧਾਂਤ ਇਹ ਹੈ ਕਿ ਫੰਗਲ ਤੋਂ ਲੜਨ ਦੀ ਸਮਰੱਥਾ ਅਤੇ ਪ੍ਰਤੀਰੋਧਕ ਪ੍ਰਣਾਲੀ ਕਿਹੋ ਜਿਹੀ ਹੈ।
ਇਹ ਵੀ ਪੜ੍ਹੋ: ਬਲੈਕ ਅਤੇ ਵ੍ਹਾਈਟ ਫੰਗਸ ਤੋਂ ਬਾਅਦ ‘ਯੈਲੋ ਫੰਗਸ’ ਨੇ ਦਿੱਤੀ ਦਸਤਕ, ਇੱਥੇ ਮਿਲਿਆ ਪਹਿਲਾ ਕੇਸ
ਗਾਜ਼ੀਆਬਾਦ ’ਚ ਮਿਲਿਆ ‘ਯੈਲੋ ਫੰਗਸ’ ਦਾ ਪਹਿਲਾ ਮਰੀਜ਼—
ਗਾਜ਼ੀਆਬਾਦ ’ਚ ਇਕ ਨਿਜੀ ਹਸਪਤਾਲ ਦੇ ਇਕ ਡਾਕਟਰ ਨੇ ਦਾਅਵਾ ਕੀਤਾ ਕਿ 24 ਮਈ ਨੂੰ ਉਨ੍ਹਾਂ ਦੇ ਇੱਥੇ ਇਕ ਰੋਗੀ ਵਿਚ ਬਲੈਕ, ਵ੍ਹਾਈਟ ਅਤੇ ਯੈਲੋ ਤਿੰਨੋਂ ਤਰ੍ਹਾਂ ਦੇ ਫੰਗਸ ਦਾ ਪਤਾ ਲੱਗਾ। ਸ਼ਹਿਰ ਦੇ ਰਾਜਨਗਰ ਇਲਾਕੇ ਵਿਚ ਸਥਿਤ ਹਰਸ਼ ਹਸਪਤਾਲ ਦੇ ਈ. ਐੱਨ. ਟੀ. ਮਾਹਰ ਡਾ. ਬੀ. ਪੀ. ਤਿਆਗੀ ਨੇ ਦਾਅਵਾ ਕੀਤਾ ਕਿ ਛਿਪਕਲੀਆਂ ਅਤੇ ਗਿਰਗਟ ਵਿਚ ਯੈਲੋ ਫੰਗਸ ਵੇਖਿਆ ਗਿਆ ਹੈ ਪਰ ਮਨੁੱਖਾਂ ਵਿਚ ਹੁਣ ਤੱਕ ਇਸ ਤਰ੍ਹਾਂ ਦੇ ਮਾਮਲੇ ਵੇਖਣ ’ਚ ਨਹੀਂ ਆਏ। ਜੇਕਰ ਜੀਵ ਨੂੰ ਇਹ ਫੰਗਸ ਹੁੰਦਾ ਹੈ, ਉਹ ਜ਼ਿੰਦਾ ਨਹੀਂ ਬਚਦਾ।
ਇਹ ਵੀ ਪੜ੍ਹੋ: ਸਾਵਧਾਨ! ਬਲੈਕ ਫੰਗਸ ਨਾਲ ਜਾ ਰਹੀ ਹੈ ਅੱਖਾਂ ਦੀ ਰੌਸ਼ਨੀ, ਪਛਾਣੋ ਇਸ ਦੇ ਲੱਛਣ ਅਤੇ ਬਚਾਅ ਕਰਨ ਦੇ ਢੰਗ
ਫੰਗਸ ਦੇ ਲੱਛਣਾਂ ਵੱਲ ਗੌਰ ਕਰਨ ਲੋਕ—
ਤਿਆਗੀ ਨੇ ਦੱਸਿਆ ਕਿ ਮਰੀਜ਼ ਨੂੰ ਬਹੁਤ ਕਮਜ਼ੋਰ, ਬੁਖ਼ਾਰ ਅਤੇ ਨੱਕ ਵੱਗਣ ਵਰਗੇ ਲੱਛਣਾਂ ਨਾਲ ਮੇਰੇ ਕੋਲ ਆਇਆ ਸੀ। ਐਂਡੋਸਕੋਪੀ ’ਚ ਯੈਲੋ ਫੰਗਸ ਦਿਖਾਈ ਦਿੱਤਾ। ਡਾਕਟਰ ਮੁਤਾਬਕ ਚਿੰਤਾ ਦੀ ਕੋਈ ਗੱਲ ਨਹੀਂ ਹੈ ਅਤੇ ਫੰਗਸ ਖ਼ਤਮ ਹੋ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਘੱਟ ਰੋਗ ਪ੍ਰਤੀਰੋਧਕ ਸਮਰੱਥਾ ਵਾਲੇ ਮਰੀਜ਼ਾਂ ਨੂੰ ਇਹ ਇਨਫੈਕਸ਼ਨ ਹੋਣ ਦਾ ਜ਼ੋਖਮ ਵਧੇਰੇ ਹੁੰਦਾ ਹੈ। ਓਧਰ ਏਮਜ਼ ਦੇ ਡਾਇਰੈਕਟਰ ਡਾ. ਰਣਦੀਪ ਗੁਲੇਰੀਆ ਨੇ ਵੀ ਕਿਹਾ ਕਿ ਮਿਊਕਰਮਾਈਕੋਸਿਸ ਨੂੰ ਇਸ ਦੇ ਰੰਗ ਦੀ ਬਜਾਏ ਨਾਂ ਤੋਂ ਸਮਝਣਾ ਜ਼ਿਆਦਾ ਬਿਹਤਰ ਹੈ।
WHO ਨੇ ਭਾਰਤ ਬਾਇਓਟੈੱਕ ਨੂੰ ਦਿੱਤਾ ਝਟਕਾ, ਕੋਵੈਕਸੀਨ ’ਤੇ ਮੰਗੀ ਹੋਰ ਜਾਣਕਾਰੀ
NEXT STORY