ਉਧਮਸਿੰਘ ਨਗਰ— ਇਕ ਵਿਅਕਤੀ ਨੂੰ ਫੇਸਬੁੱਕ 'ਤੇ ਬੰਦੂਕ ਨਾਲ ਫੋਟੋ ਅਪਲੋਡ ਕਰਨਾ ਭਾਰੀ ਪੈ ਗਿਆ। ਪੁਲਸ ਨੇ ਉਸ ਨੂੰ ਬੰਦੂਕ ਨਾਲ ਗ੍ਰਿਫਤਾਰ ਕਰ ਲਿਆ ਹੈ। ਪਿੰਡ ਸਰਬਰਖੇੜਾ ਵਾਸੀ ਅਬਦੁਲ ਕਾਦਿਰ ਪੁੱਤਰ ਮੋਹਮਦ ਨਵੀ ਨੇ ਪੰਜ ਦਿਨ ਪਹਿਲੇ ਇਕ ਬੰਦੂਕ ਖਰੀਦੀ ਸੀ। ਉਸ ਦੇ ਬਾਅਦ ਦੋਸ਼ੀ ਨੇ ਬੰਦੂਕ ਨਾਲ ਫੋਟ ਖਿੱਚ ਕੇ ਫੇਸਬੁੱਕ 'ਤੇ ਅਪਲੋਡ ਕਰ ਦਿੱਤੀ। ਇੰਨਾ ਹੀ ਨਹੀਂ ਦੋਸ਼ੀ ਨੇ ਫੋਟੋ ਨਾਲ ਸਟੇਟਸ ਅਪਲੋਡ ਕਰਕੇ ਕਾਨੂੰਨ ਦਾ ਮਜ਼ਾਰ ਵੀ ਬਣਾਇਆ। ਜਿਸ ਦੀ ਸੂਚਨਾ ਕਿਸੇ ਨੇ ਕੁੰਡਾ ਖਾਣਾ ਪੁਲਸ ਨੂੰ ਦਿੱਤੀ। ਸੂਚਨਾ 'ਤੇ ਪੁਲਸ ਹਰਕਤ 'ਚ ਆ ਗਈ। ਵੀਰਵਾਰ ਸਵੇਰੇ ਦੋਸ਼ੀ ਨੂੰ ਅਨਾਜ ਮੰਡੀ ਗੇਟ ਕੋਲ ਬੰਦੂਕ ਨਾਲ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁੱਛਗਿਛ 'ਚ ਦੋਸ਼ੀ ਨੇ ਬੰਦੂਕ ਸ਼ੌਂਕ ਲਈ ਖਰੀਦੀ ਸੀ। ਉਸ ਨੇ 12 ਮਿੰਟ ਬਾਅਦ ਹੀ ਫੇਸਬੁੱਕ ਤੋਂ ਫੋਟੋ ਡਿਲੀਟ ਕਰ ਦਿੱਤੀ ਸੀ।
10 ਸਾਲਾ ਬੱਚੀ ਨੂੰ ਗਰਭਪਾਤ ਦੀ ਮਨਜ਼ੂਰੀ ਦੇਣ ਤੋਂ ਸੁਪਰੀਮ ਕੋਰਟ ਨੇ ਕੀਤਾ ਇਨਕਾਰ
NEXT STORY