Fack Check By PTI
ਨਵੀਂ ਦਿੱਲੀ- ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਮਾਈਕ੍ਰੋਸਾਫਟ ਦੇ ਸਹਿ-ਸੰਸਥਾਪਕ ਅਤੇ ਸਾਬਕਾ ਸੀਈਓ ਬਿਲ ਗੇਟਸ ਨੇ ਵਾਰਾਣਸੀ ਦੇ ਕਾਸ਼ੀ ਵਿਸ਼ਵਨਾਥ ਮੰਦਰ ਦਾ ਦੌਰਾ ਕੀਤਾ। ਕੁਝ ਯੂਜ਼ਰ ਇਸ ਵੀਡੀਓ ਨੂੰ ਪ੍ਰਯਾਗਰਾਜ ਦੇ ਮਹਾਕੁੰਭ ਮੇਲੇ ਨਾਲ ਜੋੜ ਕੇ ਵੀ ਸਾਂਝਾ ਕਰ ਰਹੇ ਹਨ।
ਪੀਟੀਆਈ ਫੈਕਟ ਚੈੱਕ ਡੈਸਕ ਦੀ ਜਾਂਚ ਵਿਚ ਵਾਇਰਲ ਦਾਅਵਾ ਫਰਜ਼ੀ ਸਾਬਤ ਹੋਇਆ। ਜਾਂਚ ਤੋਂ ਪਤਾ ਲੱਗਾ ਕਿ ਵੀਡੀਓ ਵਿੱਚ ਦਿਖਾਈ ਦੇਣ ਵਾਲਾ ਵਿਅਕਤੀ ਬਿਲ ਗੇਟਸ ਨਹੀਂ ਹੈ। ਬਿੱਲ ਐਂਡ ਮੇਲਿੰਡਾ ਗੇਟਸ ਫਾਊਂਡੇਸ਼ਨ ਦੇ ਮੀਡੀਆ ਵਿਭਾਗ ਨੇ ਵੀ ਵਾਇਰਲ ਦਾਅਵੇ ਨੂੰ ਝੂਠਾ ਕਰਾਰ ਦਿੱਤਾ ਹੈ।
ਦਾਅਵਾ :
ਸੋਸ਼ਲ ਮੀਡੀਆ ਪਲੇਟਫਾਰਮ 'X' (ਪਹਿਲਾਂ ਟਵਿੱਟਰ) 'ਤੇ ਇੱਕ ਯੂਜ਼ਰ ਨੇ ਵਾਇਰਲ ਵੀਡੀਓ ਨੂੰ ਸਾਂਝਾ ਕੀਤਾ ਅਤੇ ਦਾਅਵਾ ਕੀਤਾ, "ਦੁਨੀਆ ਦੇ ਸਭ ਤੋਂ ਅਮੀਰ ਆਦਮੀ ਬਿਲ ਗੇਟਸ ਬਾਬਾ ਕਾਸ਼ੀ ਵਿਸ਼ਵਨਾਥ ਦੀ ਸ਼ਰਨ ਵਿਚ ਪੁੱਜੇ।" ਇਸ ਪੋਸਟ ਨੂੰ ਹੁਣ ਤੱਕ 950k ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ ਅਤੇ ਬਹੁਤ ਸਾਰੇ ਯੂਜ਼ਰ ਇਸਨੂੰ ਸੱਚ ਮੰਨ ਕੇ ਲਾਈਕ, ਕਮੈਂਟ ਅਤੇ ਸ਼ੇਅਰ ਕਰ ਰਹੇ ਹਨ। ਪੋਸਟ ਲਿੰਕ, ਆਰਕਾਈਵ ਲਿੰਕ ਅਤੇ ਸਕ੍ਰੀਨਸ਼ਾਟ ਇੱਥੇ ਦੇਖੋ।
ਸੋਸ਼ਲ ਮੀਡੀਆ 'ਤੇ ਇੱਕ ਹੋਰ ਯੂਜ਼ਰ ਨੇ ਇਸ ਵੀਡੀਓ ਨੂੰ ਮਹਾਂਕੁੰਭ ਮੇਲੇ ਨਾਲ ਜੋੜਦੇ ਹੋਏ ਸਾਂਝਾ ਕੀਤਾ ਅਤੇ ਲਿਖਿਆ, "ਤਕਨਾਲੋਜੀ ਅਤੇ ਅਧਿਆਤਮਿਕਤਾ ਮਹਾਂਕੁੰਭ ਮੇਲਾ 2025 ਵਿਚ ਬਿਲ ਗੇਟਸ।" ਪੋਸਟ ਲਿੰਕ, ਆਰਕਾਈਵ ਲਿੰਕ ਅਤੇ ਸਕ੍ਰੀਨਸ਼ਾਟ ਇੱਥੇ ਦੇਖੋ।
ਜਾਂਚ:
ਵਾਇਰਲ ਦਾਅਵੇ ਦੀ ਪੁਸ਼ਟੀ ਕਰਨ ਲਈ ਡੈਸਕ ਨੇ ਪਹਿਲਾਂ ਸੰਬੰਧਿਤ ਕੀਵਰਡਸ ਦੀ ਵਰਤੋਂ ਕਰਕੇ ਗੂਗਲ ਸਰਚ ਕੀਤਾ। ਇਸ ਸਮੇਂ ਦੌਰਾਨ ਸਾਨੂੰ 'ਹਿੰਦੁਸਤਾਨ ਟਾਈਮਜ਼' ਦੀ ਵੈੱਬਸਾਈਟ 'ਤੇ ਵਾਇਰਲ ਵੀਡੀਓ ਨਾਲ ਸਬੰਧਤ ਇੱਕ ਰਿਪੋਰਟ ਮਿਲੀ। ਦੱਸਿਆ ਗਿਆ ਕਿ ਵੀਡੀਓ ਵਿੱਚ ਦਿਖਾਈ ਦੇਣ ਵਾਲਾ ਵਿਅਕਤੀ ਬਿਲ ਗੇਟਸ ਨਹੀਂ ਹੈ। ਰਿਪੋਰਟ ਦੇ ਅਨੁਸਾਰ, ਇਹ ਵੀਡੀਓ ਪੁਰਾਣਾ ਹੈ ਅਤੇ ਦਸੰਬਰ 2024 ਤੋਂ ਇੰਟਰਨੈੱਟ 'ਤੇ ਉਪਲਬਧ ਹੈ। ਪੂਰੀ ਰਿਪੋਰਟ ਇੱਥੇ ਪੜ੍ਹੋ।
ਜਾਂਚ ਨੂੰ ਅੱਗੇ ਵਧਾਉਂਦੇ ਹੋਏ ਡੈਸਕ ਨੇ ਵੀਡੀਓ ਦੇ 'ਕੀ ਫਰੇਮਸ' ਨੂੰ ਗੂਗਲ ਲੈਂਸ ਰਾਹੀਂ ਰਿਵਰਸ ਸਰਚ ਕੀਤਾ। ਇਸ ਦੌਰਾਨ ਸਾਨੂੰ ਦਸੰਬਰ 2024 ਵਿੱਚ ਕਈ ਯੂਟਿਊਬ ਚੈਨਲਾਂ 'ਤੇ ਇਹ ਵੀਡੀਓ ਮਿਲਿਆ, ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਬਿਲ ਗੇਟਸ ਬਨਾਰਸ ਆਏ ਸਨ। ਕਿਉਂਕਿ ਮਹਾਂਕੁੰਭ ਮੇਲਾ 13 ਜਨਵਰੀ 2025 ਨੂੰ ਸ਼ੁਰੂ ਹੋਇਆ ਸੀ, ਇਸ ਲਈ ਇੱਕ ਗੱਲ ਸਪੱਸ਼ਟ ਹੈ ਕਿ ਇਹ ਵੀਡੀਓ ਹਾਲੀਆ ਨਹੀਂ ਹੈ। ਇਹਨਾਂ ਵੀਡੀਓਜ਼ ਨੂੰ ਇੱਥੇ, ਇੱਥੇ ਅਤੇ ਇੱਥੇ ਕਲਿੱਕ ਕਰਕੇ ਦੇਖੋ।
ਜਾਂਚ ਦੌਰਾਨ, ਡੈਸਕ ਨੇ ਵਾਇਰਲ ਵੀਡੀਓ ਵਿੱਚ ਦਿਖਾਈ ਦੇਣ ਵਾਲੇ ਮੰਦਰ ਨੂੰ ਗੂਗਲ ਮੈਪਸ ਦੀ ਮਦਦ ਨਾਲ ਜਿਓਲੋਕੇਟ ਕੀਤਾ ਅਤੇ ਪਾਇਆ ਕਿ ਵੀਡੀਓ ਵਿੱਚ ਦਿਖਾਈ ਦੇਣ ਵਾਲਾ ਮੰਦਰ ਵਾਰਾਣਸੀ ਦੇ ਮਣੀਕਰਨਿਕਾ ਘਾਟ ਦਾ ਹੈ।
ਜਾਂਚ ਨੂੰ ਅੱਗੇ ਵਧਾਉਂਦੇ ਹੋਏ ਡੈਸਕ ਨੇ ਬਿਲ ਗੇਟਸ ਦੇ ਸੋਸ਼ਲ ਮੀਡੀਆ ਹੈਂਡਲ ਦੀ ਵੀ ਖੋਜ ਕੀਤੀ ਪਰ ਉਨ੍ਹਾਂ ਦੀ ਹਾਲੀਆ ਭਾਰਤ ਫੇਰੀ ਨਾਲ ਸਬੰਧਤ ਕੋਈ ਵੀ ਜਾਣਕਾਰੀ ਨਹੀਂ ਮਿਲੀ। ਗੇਟਸ ਨੋਟਸ ਡਾਟ ਕੋਮ ਅਨੁਸਾਰ, ਬਿਲ ਗੇਟਸ ਆਖਰੀ ਵਾਰ ਮਾਰਚ 2024 ਵਿੱਚ ਭਾਰਤ ਆਏ ਸਨ ਅਤੇ ਉਸ ਸਮੇਂ ਉਨ੍ਹਾਂ ਨੇ ਭਾਰਤ ਆਉਣ ਦੇ ਆਪਣੇ ਅਨੁਭਵ ਬਾਰੇ ਇੱਕ ਬਲੌਗ ਵੀ ਲਿਖਿਆ ਸੀ। ਇੱਥੇ ਕਲਿੱਕ ਕਰਕੇ ਪੂਰਾ ਬਲੌਗ ਪੜ੍ਹੋ।
ਜਾਂਚ ਦੇ ਅੰਤ ਵਿਚ ਡੈਸਕ ਨੇ ਬਿੱਲ ਅਤੇ ਮੇਲਿੰਡਾ ਗੇਟਸ ਫਾਊਂਡੇਸ਼ਨ ਨਾਲ ਈਮੇਲ ਰਾਹੀਂ ਸੰਪਰਕ ਕੀਤਾ। ਉਨ੍ਹਾਂ ਦੇ ਮੀਡੀਆ ਵਿਭਾਗ ਨੇ ਈਮੇਲ ਜਵਾਬ ਵਿੱਚ ਪੀਟੀਆਈ ਫੈਕਟ ਚੈੱਕ ਨੂੰ ਇੱਕ ਦੱਸਿਆ, "ਵਾਇਰਲ ਦਾਅਵਾ ਫਰਜ਼ੀ ਹੈ।"
ਸਾਡੀ ਹੁਣ ਤੱਕ ਦੀ ਜਾਂਚ ਤੋਂ ਇਹ ਸਪੱਸ਼ਟ ਹੋ ਗਿਆ ਹੈ ਕਿ ਵਾਇਰਲ ਵੀਡੀਓ ਵਿੱਚ ਦਿਖਾਈ ਦੇਣ ਵਾਲਾ ਵਿਅਕਤੀ ਬਿਲ ਗੇਟਸ ਨਹੀਂ ਹੈ। 'ਮੇਲਿੰਡਾ ਗੇਟਸ ਫਾਊਂਡੇਸ਼ਨ' ਦੇ ਮੀਡੀਆ ਵਿਭਾਗ ਨੇ ਵੀ ਵਾਇਰਲ ਦਾਅਵੇ ਨੂੰ ਝੂਠਾ ਕਰਾਰ ਦਿੱਤਾ ਹੈ।
ਦਾਅਵਾ
ਬਿਲ ਗੇਟਸ ਨੇ ਕਾਸ਼ੀ ਵਿਸ਼ਵਨਾਥ ਮੰਦਰ ਦਾ ਦੌਰਾ ਕੀਤਾ।
ਤੱਥ
ਪੀਟੀਆਈ ਫੈਕਟ ਚੈੱਕ ਡੈਸਕ ਦੀ ਜਾਂਚ ਵਿੱਚ ਵਾਇਰਲ ਦਾਅਵਾ ਫਰਜ਼ੀ ਪਾਇਆ ਗਿਆ।
ਸਿੱਟਾ
ਵਾਇਰਲ ਵੀਡੀਓ ਵਿੱਚ ਦਿਖਾਈ ਦੇਣ ਵਾਲਾ ਵਿਅਕਤੀ ਬਿਲ ਗੇਟਸ ਨਹੀਂ ਹੈ। 'ਮੇਲਿੰਡਾ ਗੇਟਸ ਫਾਊਂਡੇਸ਼ਨ' ਦੇ ਮੀਡੀਆ ਵਿਭਾਗ ਨੇ ਵੀ ਵਾਇਰਲ ਦਾਅਵੇ ਨੂੰ ਝੂਠਾ ਕਰਾਰ ਦਿੱਤਾ ਹੈ।
(Disclaimer: ਇਹ ਫੈਕਟ ਮੂਲ ਤੌਰ 'ਤੇ PTI ਵੱਲੋਂ ਕੀਤਾ ਗਿਆ ਹੈ, ਜਿਸ ਨੂੰ Shakti Collective ਦੀ ਮਦਦ ਨਾਲ ‘ਜਗ ਬਾਣੀ’ ਨੇ ਪ੍ਰਕਾਸ਼ਿਤ ਕੀਤਾ ਹੈ)
Fact Check: BJP ਨੇਤਾ 'ਤੇ ਜ਼ਮੀਨ ਹੱੜਪਣ ਦਾ ਦੋਸ਼, ਜਾਣੋ ਵਾਇਰਲ ਵੀਡੀਓ ਦਾ ਸੱਚ
NEXT STORY