Fact News By Vishvas News
ਨਵੀਂ ਦਿੱਲੀ (ਵਿਸ਼ਵਾਸ ਨਿਊਜ)- ਸੋਸ਼ਲ ਮੀਡੀਆ ‘ਤੇ ਇੱਕ ਇੱਕ ਗਊ ਮੂਤਰ ਲਿਖੇ ਹੋਏ ਕੈਨ ਦੇ ਨਾਲ ਸਾਧੂ ਦੀ ਇੱਕ ਕਥਿਤ ਤਸਵੀਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਫੋਟੋ ਨੂੰ ਅਸਲੀ ਮੰਨਦੇ ਹੋਏ ਕੁਝ ਯੂਜ਼ਰਸ ਹਿੰਦੂ ਸਮੁਦਾਇ ‘ਤੇ ਤੰਜ ਕਸਦੇ ਹੋਏ ਸ਼ੇਅਰ ਕਰ ਰਹੇ ਹਨ।ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਦਾਅਵਾ ਗਲਤ ਹੈ। ਵਾਇਰਲ ਤਸਵੀਰ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਨਾਲ ਬਣਾਈ ਗਈ ਹੈ, ਜਿਸ ਨੂੰ ਦੁਰਪ੍ਰਚਾਰ ਦੇ ਇਰਾਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
ਕੀ ਹੋ ਰਿਹਾ ਹੈ ਵਾਇਰਲ?
ਫੇਸਬੁੱਕ ਯੂਜ਼ਰ ‘ਐਚਪੀਸੀਸੀ ਸੋਸ਼ਲ Media’ ਨੇ 9 ਜਨਵਰੀ 2025 ਨੂੰ ਵਾਇਰਲ ਪੋਸਟ ਨੂੰ ਸ਼ੇਅਰ ਕੀਤਾ ਹੈ। ਪੋਸਟ ‘ਤੇ ਲਿਖਿਆ ਹੋਇਆ ਹੈ,” ਅੰਧਭਕਤਾਂ ਦੇ ਲਈ ਸਪੇਸ਼ਲ ਕੋ ਕ।”ਪੋਸਟ ਦੇ ਆਰਕਾਈਵ ਲਿੰਕ ਨੂੰ ਇੱਥੇ ਵੇਖਿਆ ਜਾ ਸਕਦਾ ਹੈ।
ਪੜਤਾਲ
ਅਸੀਂ ਸੰਬੰਧਿਤ ਕੀਵਰਡਸ ਦੀ ਮਦਦ ਨਾਲ ਗੂਗਲ ‘ਤੇ ਸਰਚ ਕੀਤਾ। ਪਰ ਸਾਨੂੰ ਦਾਅਵੇ ਨਾਲ ਸਬੰਧਤ ਕੋਈ ਭਰੋਸੇਯੋਗ ਮੀਡੀਆ ਰਿਪੋਰਟ ਨਹੀਂ ਮਿਲੀ। ਅਸੀਂ ਤਸਵੀਰ ਵਿੱਚ ਦਿਖਾਏ ਗਏ ਕੈਨ ਦੇ ਬਾਰੇ ਵੀ ਸਰਚ ਕੀਤਾ। ਸਾਨੂੰ ਇਸ ਨਾਲ ਜੁੜੀ ਕੋਈ ਜਾਣਕਾਰੀ ਨਹੀਂ ਮਿਲੀ। ਅਜਿਹੀ ਸਥਿਤੀ ਵਿੱਚ, ਸਾਨੂੰ ਫੋਟੋ ਦੇ ਏਆਈ ਹੋਣ ਦਾ ਸ਼ੱਕ ਹੋਇਆ।
ਜਾਂਚ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਫੋਟੋ ਨੂੰ ਏਆਈ ਦੀ ਮਦਦ ਨਾਮ ਬਣੇ ਮਲਟੀਮੀਡੀਆ ਦੀ ਜਾਂਚ ਕਰਨ ਵਾਲੇ ਟੂਲਸ ਦੀ ਮਦਦ ਨਾਲ ਸਰਚ ਕੀਤਾ। ਅਸੀਂ hivemoderation ਦੀ ਮਦਦ ਨਾਲ ਫੋਟੋ ਨੂੰ ਸਰਚ ਕੀਤਾ। ਇਸ ਟੂਲ ਨੇ ਫੋਟੋ ਦੇ 99 ਫੀਸਦੀ ਤੱਕ ਏਆਈ ਤੋਂ ਬਣੇ ਹੋਣ ਦੀ ਸੰਭਾਵਨਾ ਦੱਸੀ।ਅਸੀਂ ਇੱਕ ਹੋਰ ਟੂਲ, ਏਆਈ ਸਾਈਟ ਇੰਜਣ ਦੁਆਰਾ ਫੋਟੋ ਨੂੰ ਸਰਚ ਕੀਤਾ। ਟੂਲ ਨੇ ਫੋਟੋ ਨੂੰ 99 ਪ੍ਰਤੀਸ਼ਤ ਏਆਈ ਜਨਰੇਟੇਡ ਹੋਣ ਦੀ ਸੰਭਾਵਨਾ ਜਤਾਈ। True ਮੀਡੀਆ ਨੇ ਇਸ ਫੋਟੋ ਨੂੰ ਏਆਈ ਦੀ ਮਦਦ ਨਾਲ ਬਣਾਈ ਗਈ ਦੱਸਿਆ ਹੈ।ਅਸੀਂ ਏਆਈ ਪ੍ਰੋਜੈਕਟਾਂ ‘ਤੇ ਕੰਮ ਕਰ ਰਹੇ ਏਆਈ ਮਾਹਿਰ ਅੰਸ਼ ਮਹਿਰਾ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਇਸ ਤਸਵੀਰ ਨੂੰ ਏਆਈ ਟੂਲਸ ਦੀ ਮਦਦ ਨਾਲ ਬਣਾਈ ਗਈ ਦੱਸਿਆ ਹੈ।ਅੰਤ ਵਿੱਚ ਅਸੀਂ ਫੋਟੋ ਨੂੰ ਗਲਤ ਦਾਅਵੇ ਨਾਲ ਸ਼ੇਅਰ ਕਰਨ ਵਾਲੇ ਯੂਜ਼ਰ ਦੇ ਅਕਾਊਂਟ ਨੂੰ ਸਕੈਨ ਕੀਤਾ। ਅਸੀਂ ਪਾਇਆ ਕਿ ਯੂਜ਼ਰ ਇੱਕ ਵਿਚਾਰਧਾਰਾ ਨਾਲ ਸਬੰਧਤ ਪੋਸਟਾਂ ਨੂੰ ਸਾਂਝਾ ਕਰਦਾ ਹੈ। ਯੂਜ਼ਰ ਨੂੰ ਅੱਠ ਹਜ਼ਾਰ ਤੋਂ ਵੱਧ ਲੋਕ ਫੋਲੋ ਕਰਦੇ ਹਨ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਹੈ ਕਿ ਕੈਨ ਫੜੇ ਹੋਏ ਸਾਧੂ ਦੀ ਤਸਵੀਰ ਨੂੰ ਲੈ ਕੇ ਵਾਇਰਲ ਕੀਤਾ ਜਾ ਰਿਹਾ ਦਾਅਵਾ ਗਲਤ ਹੈ। ਅਸਲ ਵਿੱਚ ਵਾਇਰਲ ਤਸਵੀਰ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਨਾਲ ਬਣਾਈ ਗਈ ਹੈ, ਜਿਸ ਨੂੰ ਦੁਰਪ੍ਰਚਾਰ ਦੇ ਇਰਾਦੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ।
(Disclaimer: ਇਹ ਫੈਕਟ ਮੂਲ ਤੌਰ 'ਤੇ Vishvas News ਵੱਲੋਂ ਕੀਤਾ ਗਿਆ ਹੈ, ਜਿਸ ਨੂੰ Shakti Collective ਦੀ ਮਦਦ ਨਾਲ ‘ਜਗ ਬਾਣੀ’ ਨੇ ਪ੍ਰਕਾਸ਼ਿਤ ਕੀਤਾ ਹੈ)
ਭਾਰਤ ਦੇ ਛੋਟੇ ਸ਼ਹਿਰਾਂ 'ਚ ਡਿਜੀਟਲ ਭੁਗਤਾਨ 'ਚ ਰਿਕਾਰਡ ਵਾਧਾ
NEXT STORY