Fact Check By Boom
ਨਵੀਂ ਦਿੱਲੀ- ਸੋਸ਼ਲ ਮੀਡੀਆ 'ਤੇ ਇੱਕ ਬਾਂਦਰ ਦੇ ਵਾਇਲਨ ਵਜਾਉਣ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ ਦੀ ਸ਼ੁਰੂਆਤ ਵਿੱਚ ਇੱਕ ਬਜ਼ੁਰਗ ਆਦਮੀ 'ਅਮੈਰਿਕਾ'ਜ਼ ਗੌਟ ਟੈਲੇਂਟ' ਦੀ ਸਟੇਜ 'ਤੇ ਇੱਕ ਬਾਂਦਰ ਨੂੰ ਨਾਲ ਲੈ ਕੇ ਆਪਣੀ ਆਪ ਬੀਤੀ ਸੁਣਾਉਂਦਾ ਹੋਇਆ ਦਿਖਾਈ ਦੇ ਰਿਹਾ ਹੈ।
ਵੀਡੀਓ ਵਿੱਚ ਬਜ਼ੁਰਗ ਆਦਮੀ ਆਪਣੀ ਜਾਣ-ਪਛਾਣ ਕਰਵਾਉਂਦਾ ਹੈ ਅਤੇ ਕਹਿੰਦਾ ਹੈ ਕਿ ਉਹ ਕੈਲੀਫੋਰਨੀਆ ਦੇ ਇੱਕ ਛੋਟੇ ਜਿਹੇ ਪਿੰਡ ਦਾ ਨਿਵਾਸੀ ਹੈ। ਉਸ ਨੇ ਭੂਚਾਲ ਵਿੱਚ ਆਪਣਾ ਪਰਿਵਾਰ ਗੁਆ ਦਿੱਤਾ। ਨਿਰਾਸ਼ਾ ਦੇ ਸਮੇਂ ਵਿੱਚ ਉਸ ਨੇ ਇੱਕ ਬਾਂਦਰ ਦੇ ਬੱਚੇ ਨੂੰ ਪਾਲਿਆ। ਜਦੋਂ ਉਹ ਆਪਣੇ ਪਿਤਾ ਦੀ ਵਾਇਲਨ ਵਜਾਉਂਦਾ ਸੀ ਤਾਂ ਬਾਂਦਰ ਬੜੇ ਧਿਆਨ ਨਾਲ ਸੁਣਦਾ ਸੀ। ਇੱਕ ਦਿਨ ਉਸ ਨੇ ਵਾਇਲਨ ਬਾਂਦਰ ਦੇ ਹੱਥਾਂ ਵਿੱਚ ਦੇ ਦਿੱਤੀ। ਹੌਲੀ-ਹੌਲੀ ਬਾਂਦਰ ਨੇ ਵਾਇਲਨ ਵਜਾਉਣੀ ਸਿੱਖ ਲਈ। ਵੀਡੀਓ ਵਿੱਚ ਅੱਗੇ ਬਾਂਦਰ ਨੂੰ ਵਾਇਲਨ ਵਜਾਉਂਦੇ ਦੇਖਿਆ ਜਾ ਸਕਦਾ ਹੈ।
'ਅਮੇਰਿਕਾ'ਜ਼ ਗੌਟ ਟੈਲੇਂਟ' ਦੇ ਜੱਜ ਸਾਈਮਨ ਕੋਵੇਲ, ਹੋਵੀ ਮੈਂਡੇਲ, ਸੋਫੀਆ ਵੈਰਗਾਰਾ, ਹੇਦੀ ਕਲੱਮ ਅਤੇ ਦਰਸ਼ਕਾਂ ਦੀਆਂ ਪ੍ਰਤੀਕਿਰਿਆਵਾਂ ਵੀ ਵੀਡੀਓ ਵਿੱਚ ਵੇਖੀਆਂ ਜਾ ਸਕਦੀਆਂ ਹਨ।
ਬੂਮ ਨੇ ਆਪਣੀ ਤੱਥ ਜਾਂਚ ਵਿੱਚ ਪਾਇਆ ਕਿ ਵਾਇਰਲ ਵੀਡੀਓ ਅਸਲੀ ਨਹੀਂ ਹੈ। ਇਸ ਨੂੰ AI ਦੀ ਮਦਦ ਨਾਲ ਬਣਾਇਆ ਗਿਆ ਹੈ।
ਇੱਕ ਯੂਜ਼ਰ ਨੇ ਫੇਸਬੁੱਕ 'ਤੇ ਵੀਡੀਓ ਪੋਸਟ ਕੀਤਾ ਅਤੇ ਦਾਅਵਾ ਕੀਤਾ, 'ਇੱਕ ਆਦਮੀ ਨੇ ਕੈਲੀਫੋਰਨੀਆ ਦੇ ਭੂਚਾਲ ਵਿੱਚ ਆਪਣੇ ਪੁੱਤਰ ਅਤੇ ਪਤਨੀ ਨੂੰ ਗੁਆ ਦਿੱਤਾ ਅਤੇ ਉਹ ਨਿਰਾਸ਼ਾ ਵਿੱਚ ਜੰਗਲ ਵਿੱਚ ਭਟਕ ਰਿਹਾ ਸੀ। ਉਸ ਨੂੰ ਇੱਕ ਜ਼ਖਮੀ, ਗੰਦਾ ਬਾਂਦਰ ਦਾ ਬੱਚਾ ਮਿਲਿਆ ਅਤੇ ਉਸ ਨੇ ਉਸ ਨੂੰ ਪਾਲਿਆ। ਛੋਟੇ ਪੜਾਅ ਤੋਂ ਹੁਣ ਬਾਲਗ ਹੋਏ ਇਸ ਬਾਂਦਰ ਨੂੰ ਸੁਣ ਕੇ ਦੇਖੋ ਕਿ ਕਿਵੇਂ ਇਹ ਹੁਣ ਇਕ ਮਹਾਨ ਕਲਾਕਾਰ ਬਣ ਗਿਆ ਹੈ।'
ਪੋਸਟ ਦਾ ਆਰਕਾਈਵ ਲਿੰਕ
ਫੈਕਟ ਚੈੱਕ
ਵੀਡੀਓ 'ਚ ਬਜ਼ੁਰਗ ਤੇ ਬਾਂਦਰ ਦੇ ਨਾਲ ਵਾਲੇ ਹਿੱਸੇ ਨੂੰ ਦੇਖ ਕੇ ਇਹ ਸਾਫ਼ ਸਮਝ ਆਉਂਦਾ ਹੈ ਕਿ ਇਹ ਵੀਡੀਓ ਅਸਲੀ ਨਹੀਂ ਹੈ। ਇਸ ਹਿੱਸੇ 'ਚ ਗੱਲਾਂ ਦਾ ਬੁੱਲ੍ਹਾਂ ਦੀ ਮੂਵਮੈਂਟ ਨਾਲ ਨਾਲ ਕੋਈ ਤਾਲਮੇਲ ਨਹੀਂ ਦਿਖਦਾ।
ਅਸੀਂ ਸਬੰਧਿਤ ਕੀਵਰਡਜ਼ ਦੀ ਮਦਦ ਨਾਲ 'ਅਮਰੀਕਾ'ਜ਼ ਗੌਟ ਟੈਲੇਂਟ' 'ਚ ਪਹੁੰਚੇ ਕੈਲੀਫੌਰਨੀਆ ਦੇ ਇਸ ਵਿਅਕਤੀ ਤੇ ਅਜਿਹੇ ਬਾਂਦਰ ਦੀ ਤਲਾਸ਼ ਕੀਤੀ, ਪਰ ਸਾਨੂੰ ਵਾਇਰਲ ਦਾਅਵੇ ਨਾਲ ਸਬੰਧਿਤ ਕੋਈ ਨਤੀਜਾ ਨਹੀਂ ਮਿਲਿਆ।
ਵੀਡੀਓ ਵਿੱਚ ਜੱਜਾਂ ਦੇ ਕੀਫ੍ਰੇਮਾਂ ਨੂੰ ਰਿਵਰਸ ਇਮੇਜ ਸਰਚ ਕਰਨ 'ਤੇ ਸਾਨੂੰ ਸਾਲ 2022 ਦੇ ਅਜਿਹੇ ਆਡੀਸ਼ਨਾਂ ਦੀਆਂ ਕਈ ਵੀਡੀਓਜ਼ ਮਿਲਿਆ। ਪਰ ਵਾਇਰਲ ਵੀਡੀਓ ਇਨ੍ਹਾਂ ਵਿੱਚ ਸ਼ਾਮਲ ਨਹੀਂ ਸੀ। ਇਨ੍ਹਾਂ ਵੀਡੀਓਜ਼ ਵਿੱਚ ਜੱਜਾਂ ਨੂੰ ਵਾਇਰਲ ਵੀਡੀਓ ਵਾਲੇ ਹੀ ਕੱਪੜੇ ਪਹਿਨੇ ਹੋਏ ਦੇਖਿਆ ਜਾ ਸਕਦਾ ਹੈ।
ਬਾਂਦਰ ਅਤੇ ਬੁੱਢੇ ਆਦਮੀ ਦੇ ਕੀਫ੍ਰੇਮ ਦੀ ਰਿਵਰਸ ਇਮੇਜ ਸਰਚ ਕਰਨ 'ਤੇ, ਸਾਨੂੰ 1 ਦਸੰਬਰ ਨੂੰ 'TOP TALENTS STARS' ਨਾਮਕ ਯੂਟਿਊਬ ਚੈਨਲ 'ਤੇ ਅਪਲੋਡ ਕੀਤੀ ਗਈ ਵਾਇਰਲ ਵੀਡੀਓ ਦਾ ਇੱਕ ਲੰਬਾ ਵਰਜ਼ਨ ਮਿਲਿਆ। ਲਗਭਗ 13 ਮਿੰਟ ਦੀ ਵੀਡੀਓ ਵਿੱਚ ਉਹ ਸਾਰੇ ਅੰਤਰ ਵੇਖੇ ਜਾ ਸਕਦੇ ਹਨ, ਜੋ ਆਮ ਤੌਰ 'ਤੇ AI ਦੁਆਰਾ ਬਣਾਏ ਗਏ ਕੰਟੈਂਟ ਵਿੱਚ ਦਿਖਾਈ ਦਿੰਦੇ ਹਨ।
ਇਸ ਦੇ ਡਿਸਕ੍ਰਿਪਸ਼ਨ ਵਿੱਚ ਵੀਡੀਓ ਨੂੰ ਕਾਲਪਨਿਕ ਦੱਸਿਆ ਗਿਆ ਹੈ ਅਤੇ ਕਿਹਾ ਗਿਆ ਹੈ ਕਿ ਇਸ ਨੂੰ ਮਨੋਰੰਜਨ ਲਈ ਬਣਾਇਆ ਗਿਆ ਹੈ। ਇਹ ਇੱਕ ਵਰਚੁਅਲ ਅਵਤਾਰ ਪੇਸ਼ ਕਰਦਾ ਹੈ। ਇਸ ਦਾ ਅਧਿਕਾਰਤ 'ਗੌਟ ਟੈਲੇਂਟ' ਪ੍ਰੋਗਰਾਮ ਜਾਂ ਇਸ ਦੇ ਅਸਲ ਕੰਟਸਟੈਂਟਾਂ ਜਾਂ ਘਟਨਾਵਾਂ ਨਾਲ ਕੋਈ ਸਬੰਧ ਨਹੀਂ ਹੈ। ਇਸ ਦਾ ਉਦੇਸ਼ ਇੱਕ ਕਲਾਤਮਕ ਅਤੇ ਕਲਪਨਾਤਮਕ ਅਨੁਭਵ ਪ੍ਰਦਾਨ ਕਰਨਾ ਹੈ। ਇਸ ਵਿੱਚ ਪੇਸ਼ ਕੀਤੇ ਗਏ ਸਾਰੇ ਪਾਤਰ ਅਤੇ ਘਟਨਾਵਾਂ ਕਾਲਪਨਿਕ ਹਨ।
ਇਸ ਚੈਨਲ ਨੇ ਆਪਣੇ ਚੈਨਲ ਬਾਰੇ ਵਿੱਚ ਇਹ ਵੀ ਸਪੱਸ਼ਟ ਤੌਰ 'ਤੇ ਦੱਸਿਆ ਹੈ ਕਿ ਇਹ ਸਮੱਗਰੀ AI ਟੂਲਸ ਦੀ ਮਦਦ ਨਾਲ ਬਣਾਈ ਗਈ ਹੈ।
ਪੁਸ਼ਟੀ ਲਈ ਅਸੀਂ AI ਡਿਟੈਕਟਰ ਟੂਲ TruMedia ਦੀ ਮਦਦ ਲਈ। ਅਸੀਂ ਬਜ਼ੁਰਗ ਵਿਅਕਤੀ ਤੇ ਬਾਂਦਰ ਵਾਲੀ ਵੀਡੀਓ ਦੇ ਇੱਕ ਛੋਟੇ ਜਿਹੇ ਹਿੱਸੇ ਦੀ ਇਸ ਟੂਲ 'ਤੇ ਜਾਂਚ ਕੀਤੀ। ਇਸ ਟੂਲ ਨੇ ਵੀਡੀਓ ਦੇ AI ਨਾਲ ਬਣਾਏ ਜਾਣ ਦੀ ਸੰਭਾਵਨਾ ਜਤਾਈ।
ਇਸ ਤੋਂ ਇਲਾਵਾ ਬੂਮ ਨੇ TruMedia 'ਤੇ ਵੀਡੀਓ ਦੀ ਆਵਾਜ਼ ਦੀ ਵੀ ਜਾਂਚ ਕੀਤੀ। ਇਸ ਤੋਂ ਪਤਾ ਚੱਲਿਆ ਕਿ ਵੀਡੀਓ ਵਿੱਚ ਆਵਾਜ਼ 100 ਫ਼ੀਸਦੀ AI ਦੁਆਰਾ ਤਿਆਰ ਕੀਤੀ ਗਈ ਸੀ।
(Disclaimer: ਇਹ ਫੈਕਟ ਮੂਲ ਤੌਰ 'ਤੇ Boom ਵੱਲੋਂ ਕੀਤਾ ਗਿਆ ਹੈ, ਜਿਸ ਨੂੰ Shakti Collective ਦੀ ਮਦਦ ਨਾਲ ‘ਜਗ ਬਾਣੀ’ ਨੇ ਪ੍ਰਕਾਸ਼ਿਤ ਕੀਤਾ ਹੈ)
ਝਾਰਖੰਡ 'ਚ ਟਰੱਕ ਦੀ ਟੱਕਰ 'ਚ ਤਿੰਨ ਲੋਕਾਂ ਦੀ ਮੌਤ
NEXT STORY