ਸਿਮਡੇਗਾ — ਝਾਰਖੰਡ ਦੇ ਸਿਮਡੇਗਾ 'ਚ ਐਤਵਾਰ ਨੂੰ ਇਕ ਟਰੱਕ ਨਾਲ ਟਕਰਾਉਣ ਕਾਰਨ ਮੋਟਰਸਾਈਕਲ ਸਵਾਰ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਇਕ ਹੋਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਇਹ ਜਾਣਕਾਰੀ ਪੁਲਸ ਨੇ ਦਿੱਤੀ।
ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਕੇਰਸਾਈ ਥਾਣਾ ਖੇਤਰ ਦੇ ਅਧੀਨ ਕਰੰਗਾਗੁੜੀ ਨੇੜੇ ਵਾਪਰਿਆ। ਉਨ੍ਹਾਂ ਦੱਸਿਆ ਕਿ ਜ਼ਖਮੀ ਵਿਅਕਤੀ ਨੂੰ ਇਲਾਜ ਲਈ ਸਦਰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਕੇਰਸਾਈ ਥਾਣਾ ਇੰਚਾਰਜ ਰਾਮਨਾਥ ਰਾਮ ਨੇ ਦੱਸਿਆ ਕਿ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇਕ ਤੇਜ਼ ਰਫਤਾਰ ਟਰੱਕ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ।
ਅਧਿਕਾਰੀ ਨੇ ਦੱਸਿਆ, ''ਦੋਪਹੀਆ ਵਾਹਨ 'ਤੇ ਚਾਰ ਲੋਕ ਸਵਾਰ ਸਨ। ਤਿੰਨ ਵਿਅਕਤੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਇਕ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ, ਜਿਸ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।'' ਮੋਟਰਸਾਈਕਲ ਹਾਦਸੇ ਵਾਲੀ ਥਾਂ ਤੋਂ ਮਿਲਿਆ ਹੈ। ਮ੍ਰਿਤਕਾਂ ਦੀ ਪਛਾਣ 20-25 ਸਾਲ ਦੀ ਉਮਰ ਦੇ ਅਭਿਸ਼ੇਕ ਤਿੱਗਾ, ਆਸ਼ੀਸ਼ ਲਾਕੜਾ ਅਤੇ ਵਿਕਰਮ ਬਿਲੰਗ ਵਜੋਂ ਹੋਈ ਹੈ।
AAP ਨੇ 40 ਸਟਾਰ ਪ੍ਰਚਾਰਕਾਂ ਦੀ ਸੂਚੀ ਕੀਤੀ ਜਾਰੀ, ਜਾਣੋ ਕੇਜਰੀਵਾਲ, ਆਤਿਸ਼ੀ ਸਣੇ ਕਿਹੜੇ ਲੀਡਰਾਂ ਦੇ ਨਾਂ ਸ਼ਾਮਲ
NEXT STORY