ਕੋਲਕਾਤਾ (ਭਾਸ਼ਾ) - ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀਰਵਾਰ ਨੂੰ ਕਿਹਾ ਕਿ ਜੇਕਰ ਬੰਗਾਲ ਨਾ ਹੁੰਦਾ ਤਾਂ ਭਾਰਤ ਨੂੰ ਆਜ਼ਾਦੀ ਨਾ ਮਿਲਦੀ, ਕਿਉਂਕਿ ਅਜਿਹੀਆਂ ਸ਼ਖਸੀਅਤਾਂ ਨੇ ਬੰਗਾਲ ਦੀ ਧਰਤੀ ’ਤੇ ਜਨਮ ਲਿਆ, ਜਿਨ੍ਹਾਂ ਨੇ ਦੇਸ਼ ਦੀ ਕਿਸਮਤ ਨੂੰ ਆਕਾਰ ਦੇਣ ’ਚ ਮਹੱਤਵਪੂਰਨ ਯੋਗਦਾਨ ਪਾਇਆ। ‘ਕੰਨਿਆਸ਼੍ਰੀ’ ਯੋਜਨਾ ਦੀ 12ਵੀਂ ਵਰ੍ਹੇਗੰਢ ਮੌਕੇ ਆਯੋਜਿਤ ਇਕ ਸਮਾਗਮ ’ਚ ਬੋਲਦਿਆਂ ਬੈਨਰਜੀ ਨੇ ਕਿਹਾ ਕਿ ਬੰਗਾਲ ਉਮੀਦ ਦੀ ਇਕ ਕਿਰਨ ਹੈ, ਜੋ ਵਿਭਿੰਨਤਾ ਵਿਚ ਏਕਤਾ ਦਾ ਪ੍ਰਤੀਕ ਹੈ।
ਪੜ੍ਹੋ ਇਹ ਵੀ - ਹੁਣ ਘਰ ਬੈਠੇ ਮੰਗਵਾਓ ਸ਼ਰਾਬ ਦੀ ਬੋਤਲ! ਨਹੀਂ ਕੱਢਣੇ ਪੈਣੇ ਠੇਕਿਆਂ ਦੇ ਗੇੜੇ
ਉਨ੍ਹਾਂ ਕਿਹਾ ਕਿ ਜੇਕਰ ਬੰਗਾਲ ਨਾ ਹੁੰਦਾ, ਤਾਂ ਭਾਰਤ ਨੂੰ ਆਜ਼ਾਦੀ ਨਾ ਮਿਲਦੀ। ਬੰਗਾਲ ਦੀ ਮਿੱਟੀ ਨੇ ਰਬਿੰਦਰਨਾਥ ਟੈਗੋਰ, ਨਜ਼ਰੁਲ ਇਸਲਾਮ ਅਤੇ ਸੁਭਾਸ਼ ਚੰਦਰ ਬੋਸ ਵਰਗੀਆਂ ਉੱਘੀਆਂ ਸ਼ਖਸੀਅਤਾਂ ਨੂੰ ਜਨਮ ਦਿੱਤਾ ਹੈ। ਰਾਸ਼ਟਰੀਗਾਨ, ਰਾਸ਼ਟਰੀ ਗੀਤ ਅਤੇ ‘ਜੈ ਹਿੰਦ’ ਦਾ ਨਾਅਰਾ ਬੰਗਾਲੀਆਂ ਦੀਆਂ ਰਚਨਾਵਾਂ ਹਨ। ਬੈਨਰਜੀ ਦਾ ਇਹ ਬਿਆਨ ਇਸ ਲਈ ਮਹੱਤਵਪੂਰਨ ਹੈ, ਕਿਉਂਕਿ ਤ੍ਰਿਣਮੂਲ ਕਾਂਗਰਸ ਬੰਗਾਲੀ ਪਛਾਣ ਦੇ ਦੁਆਲੇ ਕੇਂਦ੍ਰਿਤ ਇਕ ਮੁਹਿੰਮ ਚਲਾ ਰਹੀ ਹੈ ਅਤੇ ਭਾਜਪਾ ਸ਼ਾਸਿਤ ਸੂਬਿਆਂ ’ਤੇ ਭਾਸ਼ਾਈ ਆਧਾਰ ’ਤੇ ਪੱਛਮੀ ਬੰਗਾਲ ਤੋਂ ਪ੍ਰਵਾਸੀ ਮਜ਼ਦੂਰਾਂ ਨੂੰ ਪ੍ਰੇਸ਼ਾਨ ਕਰਨ ਦਾ ਦੋਸ਼ ਲਗਾ ਰਹੀ ਹੈ।
ਪੜ੍ਹੋ ਇਹ ਵੀ - ਛੁੱਟੀਆਂ ਦੀ ਬਰਸਾਤ! ਭਲਕੇ ਤੋਂ ਬੰਦ ਸਕੂਲ-ਕਾਲਜ, ਦਫ਼ਤਰ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
Independence Day: ਹਾਈਟੈੱਕ ਕੈਮਰੇ ਤੇ 11 ਹਜ਼ਾਰ ਸੁਰੱਖਿਆ ਮੁਲਾਜ਼ਮ ਰੱਖਣਗੇ ਚੱਪੇ-ਚੱਪੇ 'ਤੇ ਨਜ਼ਰ
NEXT STORY