Fact Check By Boom
ਨਵੀਂ ਦਿੱਲੀ- ਸੋਸ਼ਲ ਮੀਡੀਆ 'ਤੇ ਕਿਸ਼ਤੀ ਦੇ ਆਕਾਰ ਦੇ ਇਕ ਕਸਟਮਾਈਜ਼ਡ ਗੱਡੀ ਵਿੱਚ ਸਵਾਰ ਲੋਕਾਂ ਦੀ ਇੱਕ ਵੀਡੀਓ ਇਸ ਦਾਅਵੇ ਨਾਲ ਵਾਇਰਲ ਹੋ ਰਹੀ ਹੈ ਕਿ ਇਹ ਲੋਕ ਕਲਯੁਗ ਦੇ ਪੁਸ਼ਪਕ ਵਿਮਾਨ ਵਿੱਚ ਪ੍ਰਯਾਗਰਾਜ ਮਹਾਕੁੰਭ ਵਿੱਚ ਜਾ ਰਹੇ ਹਨ।
ਬੂਮ ਨੇ ਜਾਂਚ ਕੀਤੀ ਅਤੇ ਪਾਇਆ ਕਿ ਵਾਇਰਲ ਵੀਡੀਓ ਥਾਈਲੈਂਡ ਦਾ ਹੈ ਅਤੇ ਨਵੰਬਰ 2024 ਤੋਂ ਇੰਟਰਨੈੱਟ 'ਤੇ ਉਪਲਬਧ ਹੈ। ਇਸ ਦਾ ਪ੍ਰਯਾਗਰਾਜ ਮਹਾਕੁੰਭ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਇੱਕ ਯੂਜ਼ਰ ਨੇ ਇਸ ਵੀਡੀਓ ਨੂੰ ਫੇਸਬੁੱਕ 'ਤੇ ਸਾਂਝਾ ਕੀਤਾ ਅਤੇ ਲਿਖਿਆ, 'ਕਲਯੁਗ ਦੇ ਪੁਸ਼ਕਰ ਜਹਾਜ਼ ਰਾਹੀਂ ਕੁੰਭ ਜਾਂਦੇ ਹੋਏ।'
(ਆਰਕਾਈਵ ਲਿੰਕ)
ਇੱਕ ਹੋਰ ਯੂਜ਼ਰ ਨੇ ਵੀ ਇਸ ਵੀਡੀਓ ਨੂੰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ।
(ਆਰਕਾਈਵ ਲਿੰਕ)
ਪੜਤਾਲ
ਦਾਅਵੇ ਦੀ ਪੁਸ਼ਟੀ ਕਰਨ ਲਈ BOOM ਨੇ ਗੂਗਲ ਲੈਂਸ ਦੀ ਵਰਤੋਂ ਕਰ ਕੇ ਵਾਇਰਲ ਵੀਡੀਓ ਦੇ ਕੁਝ ਕੀਫ੍ਰੇਮਜ਼ ਦੀ ਖੋਜ ਕੀਤੀ। ਸਾਨੂੰ ਇਹ ਵੀਡੀਓ ਕਈ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਮਿਲੀ, ਜਿੱਥੇ ਇਹ ਥਾਈਲੈਂਡ ਦਾ ਦੱਸੀ ਜਾ ਰਹੀ ਸੀ।
ਇੱਕ ਇੰਸਟਾਗ੍ਰਾਮ ਯੂਜ਼ਰ ਨੇ ਇਸ ਵੀਡੀਓ ਨੂੰ 6 ਨਵੰਬਰ, 2024 ਨੂੰ ਥਾਈ ਕੈਪਸ਼ਨ ਦੇ ਨਾਲ ਸਾਂਝਾ ਕੀਤਾ।
ਇਸ ਵੀਡੀਓ ਵਿੱਚ ਇੱਕ TikTok ਯੂਜ਼ਰ ਆਈ.ਡੀ. @b_lawan_klanthong ਦਿਖਾਈ ਦੇ ਰਹੀ ਸੀ। ਜਦੋਂ ਅਸੀਂ VPN ਦੀ ਮਦਦ ਨਾਲ ਇਸ TikTok ਖਾਤੇ ਨੂੰ ਦੇਖਿਆ ਤਾਂ ਸਾਨੂੰ ਪਤਾ ਲੱਗਾ ਕਿ ਯੂਜ਼ਰ ਨੇ ਇਹ ਵੀਡੀਓ 5 ਨਵੰਬਰ, 2024 ਨੂੰ ਇੱਕ ਥਾਈ ਕੈਪਸ਼ਨ ਦੇ ਨਾਲ ਸਾਂਝੀ ਕੀਤੀ ਸੀ। ਇਸ ਯੂਜ਼ਰ ਨੇ ਵੀਡੀਓ ਦੇ ਨਾਲ ਕੈਪਸ਼ਨ ਵਿੱਚ ਮਨੋਰੋਮ ਜ਼ਿਲ੍ਹਾ ਵੀ ਲਿਖਿਆ ਸੀ, ਜੋ ਕਿ ਥਾਈਲੈਂਡ ਦੇ ਚਾਈ ਨਾਟ ਸੂਬੇ ਵਿੱਚ ਹੈ।
ਗੂਗਲ 'ਤੇ ਹੋਰ ਖੋਜ ਕਰਨ ਤੋਂ ਬਾਅਦ ਸਾਨੂੰ ਇਸ ਵੀਡੀਓ ਬਾਰੇ ਇੱਕ ਖ਼ਬਰ ਵੀ ਮਿਲੀ, ਜਿਸ ਵਿੱਚ ਇਸ ਵਾਇਰਲ ਵੀਡੀਓ ਨੂੰ ਥਾਈਲੈਂਡ ਦਾ ਦੱਸਿਆ ਗਿਆ ਸੀ। ਸਾਨੂੰ ਇਹੀ ਵੀਡੀਓ ਵੈੱਬਸਾਈਟ NewsFlare 'ਤੇ ਵੀ ਮਿਲੀ, ਜੋ ਕਿ ਯੂਜ਼ਰ ਦੁਆਰਾ ਤਿਆਰ ਕੀਤੀ ਵੀਡੀਓ ਸਮੱਗਰੀ ਸ਼ੇਅਰ ਕਰਦੀ ਹੈ। ਇੱਥੇ ਵੀ ਇਹੀ ਕਿਹਾ ਗਿਆ ਸੀ ਕਿ ਇਹ ਵੀਡੀਓ ਥਾਈਲੈਂਡ ਦੀ ਹੈ।
ਇਸ ਤੋਂ ਇਲਾਵਾ ਸਾਨੂੰ 6 ਨਵੰਬਰ, 2024 ਨੂੰ Shutterstock ਵੈੱਬਸਾਈਟ 'ਤੇ ਸ਼ੇਅਰ ਕੀਤੀ ਗਈ ਵਾਇਰਲ ਵੀਡੀਓ ਨਾਲ ਮਿਲਦੀਆਂ-ਜੁਲਦੀਆਂ ਕੁਝ ਤਸਵੀਰਾਂ ਵੀ ਮਿਲੀਆਂ। ਇਨ੍ਹਾਂ ਤਸਵੀਰਾਂ ਦਾ ਕ੍ਰੈਡਿਟ ਥਾਈਲੈਂਡ ਵਿੱਚ ਰਹਿਣ ਵਾਲੇ ਜੌਨ ਐਂਡ ਪੈਨੀ ਨੂੰ ਦਿੱਤਾ ਗਿਆ ਸੀ। ਵੈੱਬਸਾਈਟ 'ਤੇ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ, ਇਹ ਤਸਵੀਰਾਂ ਥਾਈਲੈਂਡ ਦੇ ਕੰਫੇਂਗ ਫੇਟ ਸ਼ਹਿਰ ਦੀਆਂ ਹਨ।
(Disclaimer: ਇਹ ਫੈਕਟ ਚੈੱਕ ਮੂਲ ਤੌਰ 'ਤੇ Boom ਵੱਲੋਂ ਕੀਤਾ ਗਿਆ ਹੈ, ਜਿਸ ਨੂੰ Shakti Collective ਦੀ ਮਦਦ ਨਾਲ ‘ਜਗ ਬਾਣੀ’ ਨੇ ਪ੍ਰਕਾਸ਼ਿਤ ਕੀਤਾ ਹੈ।
Fact Check: ਅਮਰੀਕਾ 'ਚ 11 ਸਤੰਬਰ 2001 ਨੂੰ ਹੋਏ ਹਮਲੇ ਦਾ ਵੀਡੀਓ ਹੁਣ ਦਾ ਦੱਸ ਕੇ ਕੀਤਾ ਜਾ ਰਿਹਾ ਵਾਇਰਲ
NEXT STORY