ਬੈਂਗਲੁਰੂ (ਵਾਰਤਾ)— ਕਰਨਾਟਕ ਵਿਚ ਬੈਂਗਲੁਰੂ ਦੇ ਨੇਲਾਮੰਗਲਾ ਥਾਣਾ ਖੇਤਰ ਵਿਚ ਮੰਗਲਵਾਰ ਸਵੇਰੇ ਸੜਕ ਹਾਦਸੇ ਵਿਚ ਇਕ ਹੀ ਪਰਿਵਾਰ ਦੇ 5 ਮੈਂਬਰਾਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ। ਪੁਲਸ ਨੇ ਦੱਸਿਆ ਕਿ ਇਕ ਕਾਰ ਉਲਟ ਦਿਸ਼ਾ ਤੋਂ ਆ ਰਹੀ ਬੱਸ ਨਾਲ ਟੱਕਰ ਹੋਣ ਜਾਣ ਕਾਰਨ 5 ਲੋਕ ਮਾਰੇ ਗਏ ਅਤੇ 2 ਹੋਰ ਜ਼ਖਮੀ ਹੋ ਗਏ। ਮ੍ਰਿਤਕਾਂ ਦੀ ਪਛਾਣ ਯੇਲੁਮਲਾਈ, ਉਨ੍ਹਾਂ ਦੀ ਪਤਨੀ ਕਮਲਾ ਅਤੇ ਉਨ੍ਹਾਂ ਦੇ ਬੱਚੇ ਗੀਤਾ, ਗਿਰੀਧਰ ਅਤੇ ਕਿਰਨ ਦੇ ਰੂਪ ਵਿਚ ਕੀਤੀ ਗਈ ਹੈ।
ਜ਼ਖਮੀਆਂ ਵਿਚ ਬੱਸ ਚਾਲਕ ਅਤੇ ਇਕ ਯਾਤਰੀ ਵੀ ਸ਼ਾਮਲ ਹੈ, ਜਿਨ੍ਹਾਂ ਨੂੰ ਨੇਲਾਮੰਗਲਾ ਦੇ ਸਰਕਾਰੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਕਾਰ ਵਿਚ ਸਵਾਰ ਲੋਕ ਧਾਰਮਿਕ ਥਾਂ ਦੀ ਯਾਤਰਾ ਕਰਨ ਤੋਂ ਬਾਅਦ ਬੈਂਗਲੁਰੂ ਪਰਤ ਰਹੇ ਸਨ। ਹਾਦਸੇ ਤੋਂ ਬਾਅਦ ਕਾਰ ਵਿਚ ਸਵਾਰ ਲੋਕਾਂ ਦੀਆਂ ਲਾਸ਼ਾਂ ਅੰਦਰ ਹੀ ਫਸਿਆ ਰਹਿ ਗਈਆਂ, ਜਿਨ੍ਹਾਂ ਨੂੰ ਪੁਲਸ ਨੇ ਪਿੰਡ ਵਾਸੀਆਂ ਦੀ ਮਦਦ ਨਾਲ ਬਾਹਰ ਕੱਢਿਆ। ਬੱਸ ਵਿਚ 35 ਤੋਂ ਵਧ ਲੋਕ ਸਵਾਰ ਸਨ। ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਤਖਤ ਸ੍ਰੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋਂ ਇਕਬਾਲ ਸਿੰਘ ਦਾ ਅਸਤੀਫਾ ਪ੍ਰਵਾਨ
NEXT STORY