ਲਖਨਊ - ਲਖੀਮਪੁਰ ਖੀਰੀ ਮਾਮਲੇ ਨੂੰ ਲੈ ਕੇ ਕਿਸਾਨ ਆਗੂਆਂ ਨੇ ਅੱਜ ਐਮਰਜੈਂਸੀ ਪ੍ਰੈੱਸ ਕਾਨਫਰੰਸ ਕੀਤੀ। ਇਸ ਪ੍ਰੈੱਸ ਕਾਨਫਰੰਸ ਵਿੱਚ ਦਿੱਲੀ ਤੋਂ ਬੀ.ਕੇ.ਯੂ. ਦੇ ਚੇਅਰਮੈਨ ਚੌਧਰੀ ਮਹਿੰਦਰ ਸਿੰਘ ਰਾਣਾ, ਪਟਿਆਲਾ ਤੋਂ ਰਾਜਵਿੰਦਰ ਸਿੰਘ, ਵਿਰੇਂਦਰ ਸਿੰਘ ਹੁੱਡਾ ਸ਼ਾਮਲ ਰਹੇ। ਕਿਸਾਨ ਆਗੂਆਂ ਨੇ ਲਖੀਮਪੁਰ ਖੀਰੀ ਵਿੱਚ ਹੋਏ ਕਤਲੇਆਮ ਵਿੱਚ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਦਿੱਤੀ। ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕਰਦਿਆਂ ਵਿਰੇਂਦਰ ਸਿੰਘ ਹੁੱਡਾ ਨੇ ਕਿਹਾ ਕਿ ਉੱਤਰ ਪ੍ਰਦੇਸ਼ ਸਰਕਾਰ ਨੇ ਲਖੀਮਪੁਰ ਖੀਰੀ ਵਿੱਚ ਪ੍ਰਦਰਸ਼ਨ ਕਰਕੇ ਪਰਤ ਰਹੇ ਕਿਸਾਨਾਂ 'ਤੇ ਬਹੁਤ ਵੱਡਾ ਕਤਲੇਆਮ ਕੀਤਾ ਹੈ। ਕੇਂਦਰ ਵਿੱਚ ਗ੍ਰਹਿ ਰਾਜ ਮੰਤਰੀ ਅਜੇ ਸਿੰਘ ਮਿਸ਼ਰਾ ਦੇ ਬੇਟੇ ਨੇ ਕਿਸਾਨਾਂ 'ਤੇ ਗੱਡੀ ਚੜ੍ਹਾ ਦਿੱਤੀ, ਜਿਸ ਵਿੱਚ 4 ਕਿਸਾਨਾਂ ਸਮੇਤ ਕੁੱਲ 8 ਲੋਕਾਂ ਦੀ ਮੌਤ ਹੋਈ। ਸ਼ਹੀਦ ਹੋਏ ਕਿਸਾਨਾਂ ਵਿੱਚੋਂ ਗੁਰਵਿੰਦਰ ਸਿੰਘ (20 ਸਾਲ), ਦਲਜੀਤ ਸਿੰਘ (35 ਸਾਲ), ਨਛਿੱਤਰ ਸਿੰਘ (60 ਸਾਲ), ਗੁਰਵਿੰਦਰ ਸਿੰਘ (19 ਸਾਲ) ਅਤੇ ਇਕ ਪੱਤਰਕਾਰ ਕਸ਼ਿੱਅਪ (23 ਸਾਲ) ਦੇ ਨਾਮ ਸ਼ਾਮਲ ਹਨ।
ਇਹ ਵੀ ਪੜ੍ਹੋ - ਛੱਤੀਸਗੜ੍ਹ: ਝੰਡੇ ਨੂੰ ਲੈ ਕੇ ਹੋਇਆ ਵਿਵਾਦ ਤੋਂ ਬਾਅਦ ਧਾਰਾ 144 ਲਾਗੂ, 50 ਤੋਂ ਵਧ ਗ੍ਰਿਫਤਾਰ
ਵਿਰੇਂਦਰ ਸਿੰਘ ਹੁੱਡਾ ਨੇ ਕਿਹਾ ਕਿ ਅਸੀਂ ਰਾਸ਼ਟਰਪਤੀ ਰਾਜਨਾਥ ਕੋਵਿੰਦ ਨੂੰ ਮੰਗ ਕਰਦੇ ਹਾਂ ਕਿ ਉਹ ਕੇਂਦਰ ਵਿੱਚ ਗ੍ਰਹਿ ਰਾਜ ਮੰਤਰੀ ਅਜੇ ਸਿੰਘ ਮਿਸ਼ਰਾ ਨੂੰ ਬਰਖਾਸਤ ਕੀਤਾ ਜਾਵੇ, ਉਸ ਨੂੰ ਗ੍ਰਹਿ ਰਾਜ ਮੰਤਰੀ ਰਹਿਣ ਦਾ ਕੋਈ ਹੱਕ ਨਹੀਂ ਹੈ। ਇਸ ਘਟਨਾ ਨਾਲ ਆਰ.ਐੱਸ.ਐੱਸ. ਅਤੇ ਭਾਜਪਾ ਦੀ ਵਿਚਾਰ ਧਾਰਾ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ ਹੈ। ਸਰਕਾਰ ਸੰਯੁਕਤ ਕਿਸਾਨ ਮੋਰਚੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਾਡੀ ਲੜਾਈ ਕਾਰਪੋਰੇਟ ਅਤੇ ਸਰਕਾਰ ਨਾਲ ਹੈ, ਜੋ ਤਿੰਨਾਂ ਖੇਤੀ ਕਾਨੂੰਨ ਅਤੇ ਐੱਮ.ਐੱਸ.ਪੀ. ਲੈ ਕੇ ਆਈ। ਅਸੀਂ ਪਿੱਛੇ ਨਹੀਂ ਹਟਾਂਗੇ ਅਸੀਂ ਪਹਿਲਾਂ ਵੀ ਦੇਸ਼ ਨੂੰ ਆਜ਼ਾਦ ਕਰਵਾਇਆ ਹੈ, ਅਸੀਂ ਸੰਵਿਧਾਨ ਦੇ ਦਾਇਰੇ ਵਿੱਚ ਰਹਿੰਦੇ ਹੋਏ ਆਪਣੀ ਲੜਾਈ ਜਾਰੀ ਰੱਖਾਂਗੇ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਛੱਤੀਸਗੜ੍ਹ: ਝੰਡੇ ਨੂੰ ਲੈ ਕੇ ਹੋਇਆ ਵਿਵਾਦ ਤੋਂ ਬਾਅਦ ਧਾਰਾ 144 ਲਾਗੂ, 50 ਤੋਂ ਵਧ ਗ੍ਰਿਫਤਾਰ
NEXT STORY