ਹਾਥਰਸ- ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲ੍ਹੇ ਤੋਂ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਕਿਸਾਨ ਅਜੀਤ ਦੇ ਏਅਰਟੈੱਲ ਪੇਮੈਂਟ ਬੈਂਕ ਖਾਤੇ 'ਚ ਅਚਾਨਕ ਅਣਗਿਣਤ ਰਾਸ਼ੀ ਆ ਗਈ। ਰਕਮ ਇੰਨੀ ਜ਼ਿਆਦਾ ਸੀ ਕਿ ਗਿਣਤੀ ਕਰ ਪਾਉਣਾ ਵੀ ਮੁਸ਼ਕਲ ਸੀ। ਇੰਨੀ ਵੱਡੀ ਰਕਮ ਨੇ ਅਜੀਤ ਨੂੰ ਉਲਝਣ ਅਤੇ ਡਰ ਨਾਲ ਭਰ ਦਿੱਤਾ। ਮਿਲੀ ਜਾਣਕਾਰੀ ਅਨੁਸਾਰ, ਅਜੀਤ ਨੇ ਦੱਸਿਆ ਕਿ 24 ਅਪ੍ਰੈਲ 2025 ਨੂੰ ਉਸ ਦੇ ਖਾਤੇ 'ਚੋਂ 1,800 ਰੁਪਏ ਕੱਟੇ ਗਏ। ਇਹ ਸ਼ੱਕੀ ਲੈਣ-ਦੇਣ ਦੇਖ ਕੇ ਉਹ ਤੁਰੰਤ ਸੁਚੇਤ ਹੋ ਗਿਆ ਪਰ ਅਗਲੇ ਹੀ ਦਿਨ ਯਾਨੀ 25 ਅਪ੍ਰੈਲ ਨੂੰ ਉਸ ਦੇ ਖਾਤੇ 'ਚ ਇੰਨੀ ਵੱਡੀ ਰਾਸ਼ੀ ਦਰਜ ਹੋਈ ਕਿ ਉਸ ਦੇ ਹੋਸ਼ ਉੱਡ ਗਏ। ਖ਼ੁਦ ਨੂੰ ਕਿਸੇ ਵੱਡੀ ਗੜਬੜੀ 'ਚ ਫਸਿਆ ਹੋਇਆ ਮਹਿਸੂਸ ਕਰਦੇ ਹੋਏ ਅਜੀਤ ਨੇ ਬਿਨਾਂ ਦੇਰ ਕੀਤੇ ਸਥਾਨਕ ਪੁਲਸ ਚੌਕੀ ਅਤੇ ਥਾਣਾ ਸਾਦਾਬਾਦ ਨੂੰ ਸੂਚਨਾ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਸੂਚਨਾ ਮਿਲਦੇ ਹੀ ਬੈਂਕ ਨੇ ਸੁਰੱਖਿਆ ਦੀ ਦ੍ਰਿਸ਼ਟੀ ਨਾਲ ਅਜੀਤ ਦਾ ਖਾਤਾ ਫ੍ਰੀਜ ਕਰ ਦਿੱਤਾ ਜਾਂਚ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ : 'ਮੈਂ ਪ੍ਰੈਗਨੈਂਟ ਹਾਂ' ਕਹਿ ਕੇ ਮੁਸਕਾਨ ਨੇ ਮੰਗੀ ਜ਼ਮਾਨਤ ਪਰ ਕੋਰਟ ਨੇ...
ਸ਼ੁਰੂਆਤੀ ਜਾਣਕਾਰੀ ਅਨੁਸਾਰ, ਇਹ ਰਕਮ ਤਕਨੀਕੀ ਗੜਬੜੀ, ਸਾਈਬਰ ਧੋਖੇ ਜਾਂ ਬੈਂਕਿੰਗ ਗਲਤੀ ਦਾ ਨਤੀਜਾ ਹੋ ਸਕਦੀ ਹੈ। ਹਾਲਾਂਕਿ ਅਜੇ ਤੱਕ ਸਥਿਤੀ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਹੋ ਸਕੀ ਹੈ। ਉੱਥੇ ਹੀ ਸਥਾਨਕ ਪਿੰਡ ਵਾਸੀਆਂ 'ਚ ਇਸ ਘਟਨਾ ਨੂੰ ਲੈ ਕੇ ਕਾਫ਼ੀ ਚਰਚਾ ਹੈ। ਕਈ ਲੋਕ ਇਸ ਨੂੰ ਬੈਂਕਿੰਗ ਸਿਸਟਮ ਦੀ ਵੱਡੀ ਲਾਪਰਵਾਹੀ ਮੰਨ ਰਹੇ ਹਨ ਤਾਂ ਕੁਝ ਇਸ ਨੂੰ ਸਾਈਬਰ ਹਮਲੇ ਨਾਲ ਜੋੜ ਕੇ ਦੇਖ ਰਹੇ ਹਨ। ਉੱਥੇ ਹੀ ਕਿਸਾਨ ਅਜੀਤ ਅਜੇ ਵੀ ਘਬਰਾਇਆ ਹੋਇਆ ਹੈ ਅਤੇ ਇਹੀ ਸਵਾਲ ਕਰ ਰਿਹਾ ਹੈ ਕਿ ਕਿਤੇ ਕਿਸੇ ਨੇ ਮੈਨੂੰ ਜਾਣਬੁੱਝ ਕੇ ਫਸਾ ਤਾਂ ਨਹੀਂ ਦਿੱਤਾ? ਹੁਣ ਪੁਲਸ ਅਤੇ ਬੈਂਕਿੰਗ ਟੀਮ ਇਸ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਕੀਲ ਦਾ ਟਾਈਪਿਸਟ ਝਾਂਸਾ ਦੇ ਕੇ ਵਿਦਿਆਰਥਣ ਦੀ ਦੋ ਸਾਲ ਰੋਲਦਾ ਰਿਹਾ ਪੱਤ ਤੇ ਫਿਰ...
NEXT STORY