ਸ਼ੰਭੂ- ਬੁੱਧਵਾਰ ਨੂੰ ਕਿਸਾਨਾਂ ਦੇ ਦਿੱਲੀ ਕੂਚ ਨੂੰ ਰੋਕਣ ਲਈ ਹਰਿਆਣਾ ਪੁਲਸ ਵੱਲੋਂ ਖਨੌਰੀ ਬਾਰਡਰ 'ਤੇ ਕੀਤੀ ਗਈ ਗੋਲ਼ੀਬਾਰੀ ਦੌਰਾਨ ਨੌਜਵਾਨ ਸ਼ੁਭਕਰਨ ਦੇ ਅਕਾਲ ਚਲਾਣਾ ਕਰ ਜਾਣ ਮਗਰੋਂ ਕਿਸਾਨ ਆਗੂਆਂ ਨੇ ਦੋ ਦਿਨਾਂ ਲਈ ਦਿੱਲੀ ਕੂਚ ਨੂੰ ਟਾਲ ਦਿੱਤਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਕਿਸਾਨਾਂ ਨਾਲ ਗੱਲਬਾਤ ਕਰ ਕੇ ਅੱਗੇ ਦੀ ਕਾਰਵਾਈ ਬਾਰੇ ਵਿਚਾਰ-ਚਰਚਾ ਕੀਤੀ ਜਾਵੇਗੀ। ਇਸ ਦਰਮਿਆਨ ਕਿਸਾਨ ਅਜੇ ਵੀ ਸ਼ੰਭੂ ਬਾਰਡਰ 'ਤੇ ਮੋਰਚਾ ਲਾ ਕੇ ਡਟੇ ਹੋਏ ਹਨ ਅਤੇ ਪੁਲਸ ਫੋਰਸ ਵੀ ਕਿਸਾਨਾਂ ਨੂੰ ਰੋਕਣ ਲਈ ਉਸੇ ਤਰ੍ਹਾਂ ਤਾਇਨਾਤ ਖੜ੍ਹੀ ਹੈ।
ਕਿਸਾਨਾਂ ਦਾ ਕਹਿਣਾ ਹੈ ਕਿ ਉਹ ਆਪਣੀਆਂ ਮੰਗਾਂ ਮਨਵਾਉਣ ਲਈ ਇਸੇ ਤਰ੍ਹਾਂ ਹੀ ਡਟੇ ਰਹਿਣਗੇ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕੁਝ ਵਿਅਕਤੀ ਅੰਦੋਲਨ 'ਚ ਭੇਜੇ ਜਾ ਰਹੇ ਹਨ, ਜੋ ਕਿ ਕਿਸਾਨਾਂ ਨੂੰ ਭੜਕਾ ਰਹੇ ਹਨ। ਕਿਸਾਨਾਂ ਨੇ ਕਿਹਾ ਕਿ ਸਾਡੇ ਵਿਚ ਬਹੁਤ ਸਾਰੇ ਸ਼ਰਾਰਤੀ ਅਨਸਰ ਰਲੇ ਹੋਏ ਹਨ ਪਰ ਅਸੀਂ ਆਪਣੇ ਆਗੂਆਂ ਦੇ ਕਹੇ ਅਨੁਸਾਰ ਹੀ ਚਲਦੇ ਹਾਂ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਭੇਸ ਵਿਚ ਆ ਕੇ ਸ਼ਰਾਰਤੀ ਅਨਸਰ ਮਾਹੌਲ ਨੂੰ ਵਿਗਾੜਨ ਦੀ ਕੋਸ਼ਿਸ਼ ਕਰ ਰਹੇ ਹਨ। ਸਾਡੀ ਜਥੇਬੰਦੀ ਹਮੇਸ਼ਾ ਅਨੁਸ਼ਾਸਨ 'ਚ ਰਹਿ ਕੇ ਅੰਦੋਲਨ ਕਰਦੀ ਹੈ।
ਕਿਸਾਨਾਂ ਨੇ ਪੁਲਸ ਫੋਰਸ ਵੱਲੋਂ ਦਾਗੇ ਗਏ ਹੰਝੂ ਗੈਸ ਦੇ ਗੋਲੇ ਦਾ ਸ਼ੈੱਲ ਦਿਖਾਉਂਦੇ ਹੋਏ ਦੱਸਿਆ ਕਿ ਇਨ੍ਹਾਂ ਗੋਲਿਆਂ ਦੀ ਤਾਰੀਖ ਐਕਸਪਾਇਰੀ ਹੋ ਚੁੱਕੀ ਹੈ, ਸਰਕਾਰ 5 ਸਾਲ ਪੁਰਾਣੇ ਗੋਲਿਆਂ ਦਾ ਇਸਤੇਮਾਲ ਸਾਡੇ 'ਤੇ ਕਰ ਰਹੀ ਹੈ।
ਹਸਪਤਾਲ ਤੋਂ ਕਿਸਾਨ ਆਗੂ ਡੱਲੇਵਾਲ ਤੇ ਪੰਧੇਰ ਦੀ ਪ੍ਰੈੱਸ ਕਾਨਫਰੰਸ, ਕਿਸਾਨਾਂ ਦੀ ਮੌਤ ਨੂੰ ਲੈ ਕੇ ਕੀਤਾ ਵੱਡਾ ਐਲਾਨ
NEXT STORY