ਵੈੱਬ ਡੈਸਕ : ਮਿਸਰ ਦੇ ਸਮੁੰਦਰ ਕਿਨਾਰੇ ਫੋਟੋਸ਼ੂਟ ਕਰਵਾਉਣਾ ਇੱਕ ਚੀਨੀ ਮਾਡਲ ਲਈ ਉਸ ਸਮੇਂ ਜਾਨ ਦਾ ਖੋਅ ਬਣ ਗਿਆ, ਜਦੋਂ ਪੋਜ਼ ਦਿੰਦੇ ਸਮੇਂ ਇੱਕ ਵਿਸ਼ਾਲ ਸਮੁੰਦਰੀ ਲਹਿਰ ਉਸਨੂੰ ਆਪਣੇ ਨਾਲ ਵਹਾ ਕੇ ਲੈ ਗਈ। ਇਹ ਖਤਰਨਾਕ ਹਾਦਸਾ ਮਰਸਾ ਮਟਰੂਹ ਸਥਿਤ ਮਸ਼ਹੂਰ ਸੈਰ-ਸਪਾਟਾ ਸਥਾਨ 'ਮਟਰੂਹ ਆਈ' (Matrouh Eye) 'ਤੇ ਵਾਪਰਿਆ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਲਹਿਰਾਂ ਦੇ ਵਹਾਅ ਨਾਲ ਚੱਟਾਨਾਂ 'ਚ ਫਸੀ ਮਾਡਲ
ਵਾਇਰਲ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਸੰਤਰੀ ਰੰਗ ਦੀ ਪੋਸ਼ਾਕ ਪਹਿਨੀ ਮਾਡਲ ਚੱਟਾਨਾਂ ਦੇ ਵਿਚਕਾਰ ਇੱਕ ਤੰਗ ਰਸਤੇ 'ਤੇ ਖੜ੍ਹ ਕੇ ਪੋਜ਼ ਦੇ ਰਹੀ ਸੀ। ਅਚਾਨਕ ਪਿੱਛਿਓਂ ਆਈ ਇੱਕ ਤੇਜ਼ ਲਹਿਰ ਨੇ ਉਸਦਾ ਸੰਤੁਲਨ ਵਿਗਾੜ ਦਿੱਤਾ ਅਤੇ ਉਹ ਚੱਟਾਨਾਂ ਨਾਲ ਟਕਰਾਉਂਦੀ ਹੋਈ ਸਮੁੰਦਰ ਵਿੱਚ ਜਾ ਡਿੱਗੀ। ਇਸ ਹਾਦਸੇ ਵਿੱਚ ਮਾਡਲ ਦੇ ਸਰੀਰ 'ਤੇ ਗੰਭੀਰ ਸੱਟਾਂ ਲੱਗੀਆਂ।
ਕਿਵੇਂ ਬਚੀ ਜਾਨ?
ਖੁਸ਼ਕਿਸਮਤੀ ਨਾਲ ਇਸ ਹਾਦਸੇ ਵਿੱਚ ਮਾਡਲ ਦੀ ਜਾਨ ਬਚ ਗਈ ਹੈ। ਮਾਡਲ ਨੇ ਦੱਸਿਆ ਕਿ ਉਸਨੇ ਨੇੜੇ ਲੱਗੀ ਇੱਕ ਸੁਰੱਖਿਆ ਰੱਸੀ (Safety Rope) ਨੂੰ ਫੜ ਲਿਆ ਸੀ, ਜਿਸ ਦੀ ਮਦਦ ਨਾਲ ਉਹ ਕਿਨਾਰੇ ਤੱਕ ਪਹੁੰਚਣ ਵਿੱਚ ਸਫਲ ਰਹੀ। ਦੱਸਿਆ ਜਾ ਰਿਹਾ ਹੈ ਕਿ ਇਹ ਰੱਸੀ ਹਾਲ ਹੀ ਵਿੱਚ ਉੱਥੇ ਲਗਾਈ ਗਈ ਸੀ, ਜਿਸ ਨੇ ਉਸਦੀ ਜਾਨ ਬਚਾਉਣ 'ਚ ਅਹਿਮ ਭੂਮਿਕਾ ਨਿਭਾਈ।
ਕਰ ਲਓ ਤਿਆਰੀ! 2 ਸਾਲਾਂ 'ਚ 4.26 ਲੱਖ ਵੀਜ਼ੇ ਹੋਣਗੇ ਜਾਰੀ, ਇਸ ਦੇਸ਼ ਨੇ ਕਰ'ਤਾ ਨਵੀਂ ਨੀਤੀ ਦਾ ਐਲਾਨ
NEXT STORY