ਜੈਪੁਰ- ਖੇਤੀ ਕਾਨੂੰਨਾਂ ਦੇ ਵਿਰੋਧ 'ਚ ਦਿੱਲੀ ਦੀਆਂ ਸਰਹੱਦਾਂ 'ਤੇ ਕਿਸਾਨ 46 ਦਿਨਾਂ ਤੋਂ ਅੰਦੋਲਨ ਕਰ ਰਹੇ ਹਨ। ਇਸ ਨੂੰ ਲੈ ਕੇ ਰਾਜਸਥਾਨ ਦੇ ਭਾਜਪਾ ਵਿਧਾਇਕ ਮਦਨ ਦਿਲਾਵਰ ਨੇ ਵਿਵਾਦਿਤ ਟਿੱਪਣੀ ਕੀਤੀ ਹੈ। ਮਦਨ ਦਿਲਾਵਰ ਨੇ ਕਿਹਾ ਕਿ ਕੁਝ ਕਿਸਾਨ ਅੰਦੋਲਨ ਕਰ ਰਹੇ ਹਨ। ਇਹ ਕਿਸਾਨ ਕਿਸੇ ਵੀ ਅੰਦੋਲਨ 'ਚ ਹਿੱਸਾ ਨਹੀਂ ਲੈ ਰਹੇ ਹਨ ਸਗੋਂ ਖਾਲੀ ਸਮੇਂ 'ਚ ਚਿਕਨ ਬਰਿਆਨੀ ਅਤੇ ਡਰਾਈ ਫਰੂਟਸ ਦਾ ਆਨੰਦ ਲੈ ਰਹੇ ਹਨ। ਇਹ ਬਰਡ ਫਲੂ ਫੈਲਾਉਣ ਦੀ ਸਾਜਿਸ਼ ਹੈ।'' ਦਿਲਾਵਰ ਨੇ ਅੱਗੇ ਕਿਹਾ ਕਿ ਕਿਸਾਨ ਵਿਚਾਲੇ ਅੱਤਵਾਦੀ, ਲੁਟੇਰੇ ਅਤੇ ਚੋਰ ਹੋ ਸਕਦੇ ਹਨ ਅਤੇ ਉਹ ਕਿਸਾਨਾਂ ਦੇ ਦੁਸ਼ਮਣ ਵੀ ਹੋ ਸਕਦੇ ਹਨ। ਇਹ ਸਾਰੇ ਲੋਕ ਦੇਸ਼ ਨੂੰ ਬਰਬਾਦ ਕਰਨਾ ਚਾਹੁੰਦੇ ਹਨ। ਜੇਕਰ ਸਰਕਾਰ ਉਨ੍ਹਾਂ ਨੂੰ ਅੰਦੋਲਨ ਵਾਲੀਆਂ ਥਾਂਵਾਂ ਤੋਂ ਨਹੀਂ ਹਟਾਉਂਦੀ ਹੈ ਤਾਂ ਬਰਡ ਫਲੂ ਇਕ ਵੱਡੀ ਸਮੱਸਿਆ ਬਣ ਸਕਦਾ ਹੈ।
ਦੱਸਣਯੋਗ ਹੈ ਕਿ ਦਿੱਲੀ 'ਚ ਡੇਢ ਮਹੀਨੇ ਤੋਂ ਆਪਣੀਆਂ ਮੰਗਾਂ ਦੇ ਸਮਰਥਨ 'ਚ ਅੰਦੋਲਨ ਕਰ ਰਹੇ ਕਿਸਾਨਾਂ ਨਾਲ ਕੇਂਦਰ ਸਰਕਾਰ ਲਗਾਤਾਰ ਗੱਲਬਾਤ ਕਰ ਕੇ ਸਮੱਸਿਆ ਸੁਲਝਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਵਿਚ ਭਾਜਪਾ ਨੇਤਾ ਦਾ ਇਹ ਵਿਵਾਦਿਤ ਬਿਆਨ ਰਾਜਨੀਤੀ ਨੂੰ ਗਰਮਾਉਣ ਵਾਲਾ ਹੈ। ਮਦਨ ਦਿਲਾਵਰ ਦਾ ਇਹ ਬਿਆਨ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਮਦਨ ਦਿਲਾਵਰ ਦੇ ਇਸ ਬਿਆਨ ਦੀ ਕਿਸਾਨ ਆਗੂਆਂ ਵਲੋਂ ਨਿੰਦਾ ਕੀਤੀ ਜਾ ਰਹੀ ਹੈ।
ਜੰਮੂ : ਸੈਲਾਨੀਆਂ ਨਾਲ ਭਰੀ ਮਿੰਨੀ ਬੱਸ ਪਲਟੀ, 10 ਲੋਕ ਜ਼ਖਮੀ
NEXT STORY