ਗਾਜ਼ੀਆਬਾਦ- ਵੇਖੋ ਝੁਕਣਾ ਤਾਂ ਸਰਕਾਰ ਨੂੰ ਹੀ ਪਵੇਗਾ। ਮੈਂ 36 ਸਾਲਾਂ ਤੋਂ ਅੰਦੋਲਨ ਵੇਖ ਰਹੀ ਹਾਂ। ਮੇਰਾ ਅਨੁਭਵ ਤਾਂ ਇਹੀ ਕਹਿੰਦਾ ਹੈ। ਯੂ. ਪੀ. ਗੇਟ ’ਤੇ ਕਿਸਾਨ ਅੰਦੋਲਨ ਵਿਚ ਪਹੁੰਚੀ ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਦੀ ਪਤਨੀ ਸੁਨੀਤਾ ਦੇਵੀ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਇਹ ਗੱਲ ਆਖੀ। ਉਨ੍ਹਾਂ ਕਿਹਾ ਕਿ ਮੈਨੂੰ ਮਾਣ ਹੈ ਕਿ ਮੇਰੇ ਪਤੀ ਕਿਸਾਨਾਂ ਲਈ ਸੰਘਰਸ਼ ਕਰਦੇ ਹਨ। ਉਨ੍ਹਾਂ ਦੇ ਹੱਕ ਲਈ ਸਰਕਾਰ ਨਾਲ ਟਕਰਾਉਣ ਨੂੰ ਵੀ ਤਿਆਰ ਹੋ ਜਾਂਦੇ ਹਨ। ਇਸ ਦੌਰਾਨ ਉਨ੍ਹਾਂ ਨੇ ਵੱਖ-ਵੱਖ ਮੁੱਦਿਆਂ ’ਤੇ ਆਪਣੀ ਰਾਏ ਵੀ ਰੱਖੀ ਅਤੇ ਕਿਸਾਨ ਅੰਦੋਲਨ ਨੂੰ ਠੀਕ ਠਹਿਰਾਉਣ ਦੀਆਂ ਸਾਰੀਆਂ ਦਲੀਲਾਂ ਪੇਸ਼ ਕੀਤੀਆਂ।
ਸੁਨੀਤਾ ਦੇਵੀ ਨੇ ਕਿਹਾ ਕਿ ਅੰਦੋਲਨ ਕਰਨਾ ਕਿਸਾਨ ਦੀ ਮਜਬੂਰੀ ਹੈ, ਕਿਉਂਕਿ ਸਰਕਾਰ ਰੋਟੀਆਂ ਨੂੰ ਤਿਜੋਰੀ ਵਿੱਚ ਬੰਦ ਕਰਨ ਦੀ ਸਾਜਿਸ਼ ਰਚ ਰਹੀ ਹੈ। ਇਹੀ ਵਜ੍ਹਾ ਹੈ ਕਿ ਕਿਸਾਨ ਅੰਦੋਲਨ ਲਈ ਮਜਬੂਰ ਹਨ, ਨਹੀਂ ਤਾਂ ਕੋਈ ਕਿਉਂ ਸੜਕਾਂ ’ਤੇ ਆਵੇ। ਸਰਕਾਰ ਤਾਨਾਸ਼ਾਹੀ ਰਵੱਈਆ ਅਪਣਾ ਰਹੀ ਹੈ। ਅੰਦੋਲਨ ਦੇ 77 ਦਿਨ ਹੋ ਚੁੱਕੇ ਹਨ, ਹੁਣ ਵੀ ਟਿਕੈਤ ਡਟੇ ਹੋਏ ਹਨ।
ਉਸ ਦਿਨ ਪੂਰਾ ਦੇਸ਼ ਰੋਇਆ ਸੀ-
28 ਜਨਵਰੀ ਦੀ ਸ਼ਾਮ ਨੂੰ ਰਾਕੇਸ਼ ਟਿਕੈਤ ਦੇ ਭਾਵੁਕ ਹੋਣ ਦੇ ਸਵਾਲ ’ਤੇ ਸੁਨੀਤਾ ਦੇਵੀ ਨੇ ਕਿਹਾ ਕਿ ਉਹ ਕਾਫ਼ੀ ਭਾਵੁਕ ਪਲ ਸੀ। ਸਿਰਫ ਉਨ੍ਹਾਂ ਦੇ ਪਰਿਵਾਰ ਲਈ ਨਹੀਂ ਸਗੋਂ ਪੂਰੇ ਦੇਸ਼ ਲਈ ਭਾਵੁਕ ਕਰਨ ਵਾਲਾ ਪਲ ਸੀ। ਉਸ ਦਿਨ ਪੂਰਾ ਦੇਸ਼ ਰੋਇਆ ਸੀ। ਇਸ ਤੋਂ ਬਾਅਦ ਅੰਦੋਲਨ ਫਿਰ ਖੜ੍ਹਾ ਹੋ ਗਿਆ ।
ਦੱਸ ਦੇਈਏ ਕਿ 26 ਜਨਵਰੀ ਨੂੰ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਹਿੰਸਾ ਹੋਈ ਸੀ। ਕੁਝ ਪ੍ਰਦਰਸ਼ਨਕਾਰੀ ਲਾਲ ਕਿਲ੍ਹਾ ਕੰਪਲੈਕਸ ਚ ਪੁੱਜ ਗਏ ਸਨ ਅਤੇ ਕੇਸਰੀ ਝੰਡਾ ਲਹਿਰਾ ਦਿੱਤਾ ਸੀ। 26 ਜਨਵਰੀ ਜੋ ਕੁਝ ਹੋਇਆ, ਉਹ ਕਈ ਮਾਇਨਿਆਂ ਵਿਚ ਸਵਾਲਾਂ ਦੇ ਘੇਰੇ ਵਿਚ ਹੈ ਪਰ ਉਸ ਚ ਕਈ ਪੇਂਚ ਹਨ, ਜਿਸ ਤੋਂ ਬਾਅਦ ਵੀ ਇਹ ਅੰਦੋਲਨ ਖਤਮ ਨਹੀਂ ਹੋਇਆ ਸਗੋਂ ਪਹਿਲਾਂ ਤੋਂ ਕਿਤੇ ਜ਼ਿਆਦਾ ਮਜ਼ਬੂਤੀ ਨਾਲ ਕਿਸਾਨ ਅੱਗੇ ਆਏ ਅਤੇ ਇਸ ਦੀ ਮੁੱਖ ਵਜਾ ਰਹੇ ਅੰਦੋਲਨ ਦੀ ਅਗਵਾਈ ਕਰ ਰਹੇ ਰਾਕੇਸ਼ ਟਿਕੈਤ।
ਸਮੱਸਿਆ ਦਾ ਡਟ ਕੇ ਕਰਾਂਗੇ ਸਾਹਮਣਾ- ਸੁਨੀਤਾ ਟਿਕੈਤ
ਰਾਕੇਸ਼ ਟਿਕੈਤ ਦੀ ਪਤਨੀ ਨੇ ਕਿਹਾ ਕਿ ਪਰਿਵਾਰ ਦੇ ਹਰ ਉਮਰ ਵਰਗ ਦਾ ਮੈਂਬਰ ਅੰਦੋਲਨ ’ਚ ਹਿੱਸਾ ਲੈ ਰਿਹਾ ਹੈ। ਅਜਿਹੇ ਵਿਚ ਹਰ ਸਮੱਸਿਆ ਦਾ ਸਾਹਮਣਾ ਡਟ ਕੇ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਜੋ ਵੀ ਸਮੱਸਿਆ ਅੱਗੇ ਆਵੇਗੀ, ਅਸੀਂ ਉਸ ਦਾ ਮਜ਼ਬੂਤੀ ਨਾਲ, ਡਟ ਕੇ ਸਾਹਮਣਾ ਕਰਾਂਗੇ।
ਕਿਸਾਨੀ ਘੋਲ: ਪੀ. ਐੱਮ. ਮੋਦੀ ਦੇ ਭਾਸ਼ਣ ਮਗਰੋਂ ਬੋਲੇ ਕਿਸਾਨ- ‘ਸਾਨੂੰ ਬਿਆਨ ਨਹੀਂ ਗਾਰੰਟੀ ਚਾਹੀਦੀ ਹੈ’
NEXT STORY