ਕਰਨਾਲ- ਉੱਤਰ ਭਾਰਤ 'ਚ ਮਾਨਸੂਨ ਦੇ ਆਉਣ ਦੇ ਨਾਲ, ਸੂਬੇ ਭਰ 'ਚ ਝੋਨਾ ਉਗਾਉਣ ਵਾਲੇ ਖੇਤਰਾਂ 'ਚ ਝੋਨੇ ਦੀ ਬਿਜਾਈ ਨੇ ਵੀ ਜ਼ੋਰ ਫੜ ਲਿਆ ਹੈ। ਹਰਿਆਣਾ ਦੇ ਜ਼ਿਆਦਾਤਰ ਹਿੱਸਿਆਂ 'ਚ ਪਿਛਲੇ 24 ਘੰਟਿਆਂ 'ਚ ਮੋਹਲੇਧਾਰ ਮੀਂਹ ਪਿਆ, ਕਿਉਂਕਿ ਭਾਰਤੀ ਮੌਸਮ ਵਿਭਾਗ (ਆਈ.ਐੱਮ.ਡੀ.) ਨੇ ਦੱਖਣ-ਪੱਛਮ ਮਾਨਸੂਨ ਦੇ ਆਉਣ ਦਾ ਐਲਾਨ ਕੀਤਾ ਹੈ ਪਰ ਸੂਬੇ 'ਚ ਜ਼ਿਆਦਾਤਰ ਉਤਪਾਦਕਾਂ ਨੇ ਮੀਂਹ ਨੂੰ ਦੇਖਦੇ ਹੋਏ ਬਿਜਾਈ ਦਾ ਵਿਕਲਪ ਚੁਣਿਆ ਹੈ। ਝੋਨਾ ਉਤਪਾਦਕਾਂ ਨੂੰ ਝੋਨੇ ਦੀ ਬਿਜਾਈ ਲਈ ਮਜ਼ਦੂਰਾਂ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਫ਼ਸਲ ਦੀ ਬਿਜਾਈ ਰਵਾਇਤੀ ਅਤੇ ਮਜ਼ਦੂਰੀ ਵਾਲੀ ਵਿਧੀ ਲਈ ਵੱਡੇ ਪੈਮਾਨੇ 'ਤੇ ਜਨਸ਼ਕਤੀ ਦੀ ਲੋੜ ਹੁੰਦੀ ਹੈ ਅਤੇ ਕਿਸਾਨਾਂ ਦਾ ਕਹਿਣਾ ਹੈ ਕਿ ਲਗਭਗ 90 ਫੀਸਦੀ ਬਿਜਾਈ ਪ੍ਰਵਾਸੀ ਮਜ਼ਦੂਰਾਂ ਵਲੋਂ ਕੀਤੀ ਜਾਂਦੀ ਹੈ।
ਹਾਲਾਂਕਿ ਇਸ ਸਾਲ ਰਾਜ 'ਚ ਆਉਣ ਵਾਲੇ ਪ੍ਰਵਾਸੀ ਮਜ਼ਦੂਰਾਂ ਦੀ ਗਿਣਤੀ 'ਚ ਗਿਰਾਵਟ ਦੇਖੀ ਗਈ। ਮਜ਼ਦੂਰਾਂ ਦੀ ਘਾਟ ਕਾਰਨ ਬਿਜਾਈ ਦੇ ਖਰਚੇ 'ਚ ਵੀ ਵਾਧਾ ਹੋਇਆ ਹੈ। ਕਿਸਾਨਾਂ ਨੂੰ ਹੁਣ ਪ੍ਰਤੀ ਏਕੜ 3500 ਤੋਂ 4 ਹਜ਼ਾਰ ਰੁਪਏ ਦਾ ਭੁਗਤਾਨ ਕਰਨਾ ਪੈਂਦਾ ਹੈ, ਜਦੋਂ ਕਿ ਪਿਛਲੇ ਸਾਲ ਇਹ 2,800 ਤੋਂ 3,000 ਸੀ। ਨਾਲ ਹੀ ਕੁਝ ਕਿਸਾਨਾਂ ਨੇ ਇਸ ਕੰਮ ਲਈ ਸਥਾਨਕ ਮਹਿਲਾ ਮਜ਼ਦੂਰਾਂ ਨੂੰ ਵੀ ਕੰਮ 'ਤੇ ਰੱਖਿਆ ਹੈ। ਕਰਨਾਲ ਦੇ ਰਘੁਬੀਰ ਸਿੰਘ ਨੇ ਕਿਹਾ,''ਸਾਨੂੰ ਆਪਣੀ 38 ਏਕੜ ਜ਼ਮੀਨ 'ਚ ਝੋਨੇ ਦੀ ਬਿਜਾਈ ਲਈ ਮਜ਼ਦੂਰ ਨਹੀਂ ਮਿਲ ਸਕੇ, ਹੁਣ ਕੰਮ ਪੂਰਾ ਕਰਨ ਲਈ ਅਸੀਂ ਸਥਾਨਕ ਮਹਿਲਾ ਮਜ਼ਦੂਰਾਂ ਦੀ ਮਦਦ ਲੈ ਰਹੇ ਹਾਂ ਪਰ ਉਹ ਪ੍ਰਵਾਸੀ ਮਜ਼ਦੂਰਾਂ ਦੀ ਤੁਲਨਾ 'ਚ 300 ਰੁਪਏ ਵੱਧ ਲੈਣਗੀਆਂ।''
ਡੀ.ਐੱਸ.ਆਰ. ਵੱਲ ਰੁਖ ਕਰ ਰਹੇ ਕਿਸਾਨ
ਮਜ਼ਦੂਰਾਂ ਦੀ ਘਾਟ ਦਰਮਿਆਨ, ਜ਼ਿਆਦਾਤਰ ਕਿਸਾਨ ਝੋਨੇ ਦੀ ਸਿੱਧੀ ਬਿਜਾਈ (ਡੀ.ਐੱਸ.ਆਰ.) ਤਕਨੀਕ ਵੱਲ ਰੁਖ ਕਰ ਰਹੇ ਹਨ। ਵਿਸ਼ੇਸ਼ ਰੂਪ ਨਾਲ ਰਾਜ ਸਰਕਾਰ ਨੇ ਪਹਿਲੇ ਖ਼ੁਲਾਸਾ ਕੀਤਾ ਸੀ ਕਿ 44 ਹਜ਼ਾਰ ਤੋਂ ਵੱਧ ਕਿਸਾਨਾਂ ਨੇ ਲਗਭਗ 3 ਲੱਖ ਏਕੜ ਜ਼ਮੀਨ 'ਤੇ ਡੀ.ਐੱਸ.ਆਰ. ਤਰੀਕਿਆਂ ਦਾ ਵਿਕਲਪ ਚੁਣਿਆ ਹੈ। ਮੌਸਮ ਵਿਭਾਗ ਦੀ ਰਿਪੋਰਟ ਅਨੁਸਾਰ 25 ਤੋਂ 26 ਜੂਨ ਦੀ ਸਵੇਰ ਤੱਕ ਹਰਿਆਣਾ 'ਚ 17.40 ਮਿਲੀਮੀਟਰ ਮੀਂਹ ਪਿਆ। ਇਹ ਮੀਂਹ ਕਿਸਾਨਾਂ ਲਈ ਬੇਹੱਦ ਜ਼ਰੂਰੀ ਰਾਹਤ ਬਣ ਕੇ ਆਇਆ, ਜੋ ਬਿਜਾਈ ਲਈ ਆਪਣੇ ਖੇਤਾਂ ਨੂੰ ਤਿਆਰ ਕਰਨ ਲਈ ਮੀਂਹ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਕਰਨਾਲ ਜ਼ਿਲ੍ਹੇ ਦੇ ਘਰੌਂਦਾ ਦੇ ਸੰਦੀਪ ਕੁਮਾਰ ਜੋ ਲਗਭਗ 18 ਏਕੜ 'ਚ ਝੋਨਾ ਲਗਾਉਣ ਦੀ ਯੋਜਨਾ ਬਣਾ ਰਹੇ ਹਨ ਨੇ ਕਿਹਾ,''ਸਾਨੂੰ ਮੀਂਹ ਦੀ ਲੋੜ ਸੀ, ਕਿਉਂਕਿ ਝੋਨੇ ਦੀ ਬਿਜਾਈ 'ਚ ਪਹਿਲਾਂ ਹੀ ਦੇਰੀ ਹੋ ਚੁੱਕੀ ਸੀ ਅਤੇ ਹੁਣ ਅਸੀਂ ਝੋਨੇ ਦੀ ਬਿਜਾਈ ਲਈ ਤਿਆਰ ਹਾਂ।''
ਹਿਮਾਚਲ 'ਚ ਫਸੇ ਹਜ਼ਾਰਾਂ ਸੈਲਾਨੀਆਂ ਨੇ ਭੁੱਖ-ਪਿਆਸੇ ਬਿਤਾਈ ਰਾਤ, 2 ਦਿਨਾਂ 'ਚ ਪ੍ਰਦੇਸ਼ 'ਚ 103 ਕਰੋੜ ਦਾ ਨੁਕਸਾਨ
NEXT STORY