ਬਹਿਰਾਈਚ— ਉਤਰ ਪ੍ਰਦੇਸ਼ ਦੇ ਬਹਿਰਾਈਚ 'ਚ ਦਿਲ ਦਹਿਲਾ ਦੇਣ ਵਾਲਾ ਭਿਆਨਕ ਸੜਕ ਹਾਦਸਾ ਹੋ ਗਿਆ। ਇਸ ਹਾਦਸੇ 'ਚ ਪਿਕਅੱਪ ਅਤੇ ਆਟੋ ਦੀ ਜ਼ੋਰਦਾਰ ਟੱਕਰ ਹੋ ਗਈ। ਜਿਸ 'ਚ ਆਟੋ ਸਵਾਰ 4 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ 3 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ।
ਘਟਨਾ ਜਰਵਲਰੋਡ ਥਾਣੇ ਦੇ ਨਾਲ ਲੱਗਦੇ ਜਰਵਲ ਚੌਕੀ ਦੀ ਹੈ। ਜਿੱਥੇ ਇਕ ਕਿਲੋਮੀਟਰ ਦੀ ਦੂਰੀ 'ਤੇ ਲਖਨਊ-ਬਹਿਰਾਈਚ ਨੈਸ਼ਨਲ ਹਾਈਵੇਅ 'ਤੇ ਤੇਜ਼ ਰਫਤਾਰ ਆਟੋ ਦੀ ਪਿਕਅੱਪ ਨਾਲ ਆਹਮਣੇ-ਸਾਹਮਣੇ ਦੀ ਟੱਕਰ ਹੋ ਗਈ। ਆਵਾਜ਼ ਸੁਣ ਕੇ ਆਸਪਾਸ ਦੇ ਲੋਕ ਇੱਕਠੇ ਹੋ ਗਏ। ਇਸ ਦੇ ਨਾਲ ਹੀ ਪੁਲਸ ਨੂੰ ਸੂਚਨਾ ਦਿੱਤੀ ਗਈ। ਮੌਕੇ 'ਤੇ ਚੌਕੀ ਇੰਚਾਰਜ਼ ਇੰਦਰਸੇਨ ਸਿੰਘ ਟੀਮ ਨਾਲ ਪੁੱਜੇ।

ਉਨ੍ਹਾਂ ਨੇ ਸਾਰੇ ਜ਼ਖਮੀਆਂ ਨੂੰ ਸੀ.ਐਚ.ਸੀ ਮੁਸਤਫਾਬਾਦ ਪਹੁੰਚਾਇਆ ਪਰ ਡਾਕਟਰਾਂ ਨੇ ਸਾਰੇ ਜ਼ਖਮੀਆਂ ਨੂੰ ਦੀ ਹਾਲਤ ਗੰਭੀਰ ਦੇਖਦੇ ਹੋਏ ਟਰਾਮਾ ਸੈਂਟਰ ਰੈਫਰ ਕਰ ਦਿੱਤਾ। ਆਟੋ ਸਵਾਰ ਸਾਰੇ ਯਾਤਰੀ ਬਹਿਰਾਈਚ 'ਚ ਕਿਸੇ ਵਿਆਹ ਪ੍ਰੋਗਰਾਮ 'ਚ ਸ਼ਾਮਲ ਹੋਣ ਦੇ ਬਾਅਦ ਲਖਨਊ ਜਾ ਰਹੇ ਸਨ ਜਦਕਿ ਪਿਕਅੱਪ ਚਾਲਕ ਫਲ ਲੱਦ ਕੇ ਬਹਿਰਾਈਚ ਆ ਰਿਹਾ ਸੀ। ਹਾਦਸੇ ਦੇ ਬਾਅਦ ਹਾਈਵੇਅ 'ਤੇ 1 ਘੰਟੇ ਜ਼ਾਮ ਦੀ ਸਥਿਤੀ ਬਣੀ ਰਹੀ। ਆਟੋ ਸਵਾਰ 4 ਲੋਕਾਂ ਦੀ ਮੌਕੇ 'ਤੇ ਹੀ ਦਰਦਨਾਕ ਮੌਤ ਹੋ ਗਈ ਜਦਕਿ 3 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਇਸ ਮਾਮਲੇ 'ਚ ਥਾਣਾ ਅਧਿਕਾਰੀ ਜਰਵਲਰੋਡ ਵਿਦਿਆਸਾਗਰ ਵਰਮਾ ਦਾ ਕਹਿਣਾ ਹੈ ਕਿ ਮ੍ਰਿਤਕਾਂ ਦੀ ਪਛਾਣ ਹੋ ਗਈ ਹੈ। ਹਾਦਸੇ ਦਾ ਸ਼ਿਕਾਰ ਵਾਹਨਾਂ ਨੂੰ ਪੁਲਸ ਨੇ ਕਬਜ਼ੇ 'ਚ ਲੈ ਲਿਆ ਹੈ। ਜ਼ਖਮੀਆਂ ਦੇ ਪਰਿਵਾਰਕ ਮੈਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।
28 ਸਾਲ ਦਾ ਨੌਜਵਾਨ ਨਿਕਲਿਆ ਸੀਰੀਅਲ ਰੇਪਿਸਟ, 50 ਔਰਤਾਂ ਨਾਲ ਕੀਤਾ ਰੇਪ
NEXT STORY