ਚੇਨਈ— ਪੁਲਸ ਨੇ ਵੀਰਵਾਰ ਨੂੰ ਕ੍ਰਿਸ਼ਨਾਗਿਰੀ ਜ਼ਿਲੇ ਦੇ ਮਾਥੁਰ ਦੇ ਰਹਿਣ ਵਾਲੇ ਸਾਫਟਵੇਅਰ ਕੰਪਨੀ ਦੇ ਇਕ ਸਾਬਕਾ ਕਰਮਚਾਰੀ ਨੂੰ ਡਕੈਤੀ ਕਰਨ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਸੀ ਪਰ ਜਦੋਂ ਪੁਲਸ ਨੇ ਉਸ ਤੋਂ ਪੁੱਛ-ਗਿੱਛ ਕੀਤੀ ਤਾਂ ਉਸ ਨੇ ਜੋ ਪੁਲਸ ਨੂੰ ਦੱਸਿਆ, ਉਸ ਨੂੰ ਸੁਣ ਕੇ ਅਧਿਕਾਰੀਆਂ ਦੇ ਪੈਰਾਂ ਹੇਠੋਂ ਜ਼ਮੀਨ ਖਿੱਸਕ ਗਈ। 28 ਸਾਲਾ ਮਾਧਨ ਅਰਿਵਾਲਗਨ ਨੇ ਪੁਲਸ ਨੂੰ ਦੱਸਿਆ ਕਿ ਉਹ ਇਕ ਸੀਰੀਅਲ ਰੇਪਿਸਟ ਹੈ। ਉਸ ਨੇ ਕਰੀਬ 50 ਔਰਤਾਂ ਨਾਲ ਰੇਪ ਕੀਤਾ ਹੈ, ਇੰਨਾ ਹੀ ਨਹੀਂ ਉਸ ਨੇ ਉਨ੍ਹਾਂ ਦਾ ਵੀਡੀਓ ਵੀ ਬਣਾਇਆ ਹੈ। ਪੁਲਸ ਡਕੈਤੀ ਮਾਮਲੇ 'ਚ ਜਦੋਂ ਮਾਧਨ ਦਾ ਮੋਬਾਇਲ ਚੈੱਕ ਕਰ ਰਹੀ ਸੀ, ਉਦੋਂ ਉਸ 'ਚ ਵੀਡੀਓ ਦੇਖ ਕੇ ਪੁਲਸ ਨੇ ਇਸ ਬਾਰੇ ਪੁੱਛਿਆ ਤਾਂ ਉਸ ਨੇ ਕਬੂਲ ਕੀਤਾ, ਉਹ ਔਰਤਾਂ ਨੂੰ ਇਕੱਲਾ ਦੇਖ ਕੇ ਉਨ੍ਹਾਂ ਦਾ ਰੇਪ ਕਰਦਾ ਸੀ ਅਤੇ ਉਨ੍ਹਾਂ ਦਾ ਵੀਡੀਓ ਬਣਾ ਲੈਂਦਾ ਸੀ ਤਾਂ ਕਿ ਬਾਅਦ 'ਚ ਉਨ੍ਹਾਂ ਨੂੰ ਬਲੈਕਮੇਲ ਕਰ ਸਕੇ।
ਇਸ ਮਾਮਲੇ 'ਚ ਇਕ ਪੁਲਸ ਅਧਿਕਾਰੀ ਅਨੁਸਾਰ ਫਿਲਹਾਲ ਸਿਰਫ ਇਕ ਔਰਤ ਨੇ ਦੋਸ਼ੀ ਦੇ ਖਿਲਾਫ ਰੇਪ ਦੀ ਸ਼ਿਕਾਇਤ ਦਰਜ ਕਰਵਾਈ ਹੈ। ਪੁਲਸ ਅਧਿਕਾਰੀ ਨੇ ਆਸ ਜ਼ਾਹਰ ਕੀਤੀ ਕਿ ਹੋਰ ਔਰਤਾਂ ਵੀ ਅੱਗੇ ਆ ਕੇ ਦੋਸ਼ੀ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਉਣਗੀਆਂ। ਕ੍ਰਿਸ਼ਨਾਗਿਰੀ ਕਾਲਜ ਤੋਂ ਗਣਿਤ 'ਚ ਗਰੈਜ਼ੂਏਟ ਮਾਧਨ ਨੇ ਬੈਂਗਲੁਰੂ ਦੀ ਇਕ ਸਾਫਟਵੇਅਰ ਕੰਪਨੀ 'ਚ ਕੰਮ ਕੀਤਾ ਪਰ 2 ਸਾਲ ਬਾਅਦ 2015 'ਚ ਉਹ ਚੇਨਈ ਆ ਗਿਆ ਸੀ। ਉਹ ਕਾਫੀ ਸਮੇਂ ਤੋਂ ਨਵੀਂ ਨੌਕਰੀ ਦੀ ਤਲਾਸ਼ 'ਚ ਸੀ ਪਰ ਆਪਣੀ ਪਸੰਦ ਦੀ ਨੌਕਰੀ ਨਾ ਮਿਲਣ 'ਤੇ ਉਸ ਨੇ ਸੜਕਾਂ 'ਤੇ ਰਾਹਗੀਰਾਂ 'ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ। ਜਿਸ ਘਰ 'ਚ ਔਰਤ ਇਕੱਲੀ ਹੁੰਦੀ, ਉਹ ਉਸ ਘਰ ਨੂੰ ਨਿਸ਼ਾਨਾ ਬਣਾਉਂਦਾ ਅਤੇ ਉੱਥੇ ਚੋਰੀ ਕਰਦਾ।
ਇਕ ਵਾਰ ਉਸ ਨੇ ਇਕ ਔਰਤ ਨਾਲ ਰੇਪ ਕੀਤਾ ਅਤੇ ਉਸ ਦਾ ਵੀਡੀਓ ਵੀ ਬਣਾ ਲਿਆ। ਇਸ ਤੋਂ ਬਾਅਦ ਉਸ ਨੂੰ ਇਸ ਦੀ ਆਦਤ ਪੈ ਗਈ। ਹੁਣ ਉਹ ਘਰ 'ਚ ਚੋਰੀ ਕਰਨ ਦੇ ਨਾਲ ਹੀ ਔਰਤਾਂ ਨਾਲ ਰੇਪ ਕਰਦਾ ਅਤੇ ਉਨ੍ਹਾਂ ਦਾ ਵੀਡੀਓ ਬਣਾ ਲੈਂਦਾ ਤਾਂ ਕਿ ਬਾਅਦ 'ਚ ਉਨ੍ਹਾਂ ਨੂੰ ਬਲੈਕਮੇਲ ਕਰ ਸਕੇ ਪਰ ਉਹ ਆਪਣੇ ਹੀ ਕੰਮ 'ਚ ਫਸ ਗਿਆ। ਉਸ ਨੇ ਇਕ ਰਾਹਗੀਰ ਤੋਂ 8500 ਰੁਪਏ ਕੈਸ਼ ਲੁੱਟੇ। ਇਸ ਤੋਂ ਬਾਅਦ ਪੁਲਸ 'ਚ ਜਦੋਂ ਉਸ ਦੀ ਸ਼ਿਕਾਇਤ ਕੀਤੀ ਤਾਂ ਪੁਲਸ ਨੇ ਉੱਥੇ ਕੋਲ ਲੱਗੇ ਸੀ.ਸੀ.ਟੀ.ਵੀ. ਦੀ ਮਦਦ ਨਾਲ ਉਸ ਦੀ ਪਛਾਣ ਕੀਤੀ ਅਤੇ ਗ੍ਰਿਫਤਾਰ ਕਰ ਲਿਆ। ਜਿਸ ਤੋਂ ਬਾਅਦ ਪੁਲਸ ਦੇ ਸਾਹਮਣੇ ਉਸ ਦੀ ਪੂਰੀ ਪੋਲ ਖੁੱਲ੍ਹ ਗਈ।
ਸਕੂਲ ਟਾਈਮ ਮੈਡਮ ਵਲੋਂ ਕੁਲਚਾ ਲੈਣ ਭੇਜੇ ਵਿਦਿਆਰਥੀ ਨਾਲ ਵਾਪਰਿਆ ਹਾਦਸਾ
NEXT STORY