ਸਹਾਰਨਪੁਰ (ਵਾਰਤਾ)- ਯੂ.ਪੀ. ਬੋਰਡ ਦੇ ਐਲਾਨ ਨਤੀਜਿਆਂ 'ਚ ਕੁਝ ਬੇਹੱਦ ਰੋਚਕ ਨਤੀਜੇ ਵੀ ਸਾਹਮਣੇ ਆਏ ਹਨ, ਅਜਿਹਾ ਹੀ ਕੁਝ ਸਹਾਰਨਪੁਰ ਜ਼ਿਲ੍ਹੇ 'ਚ ਹੋਇਆ ਹੈ। ਇੱਥੇ ਜ਼ਿਲ੍ਹੇ ਦੇ ਚਿਲਕਾਨਾ ਦੇ ਕਸਬਾ ਪਠੇੜ ਵਾਸੀ ਰਾਜਬੀਰ ਸਿੰਘ ਪੰਵਾਰ ਅਤੇ ਉਸ ਦੇ ਪੁੱਤ ਆਰਿਅਨ ਪੰਵਾਰ ਨੇ ਇੰਟਰਮੀਡੀਏਟ ਦੀ ਪ੍ਰੀਖਿਆ ਇਕੱਠੇ ਪਾਸ ਕਰ ਕੇ ਅਨੋਖੀ ਮਿਸਾਲ ਪੇਸ਼ ਕੀਤੀ ਹੈ। ਪਠੇੜ ਵਾਸੀ ਰਾਜਬੀਰ ਸਿੰਘ ਪੰਵਾਰ ਨੇ 1989 'ਚ ਹਾਈ ਸਕੂਲ ਦੀ ਪ੍ਰੀਖਿਆ ਪਾਸ ਕੀਤੀ ਸੀ। ਉਸ ਤੋਂ ਬਾਅਦ ਉਸ ਨੇ 2023 'ਚ ਆਪਣੇ ਪੁੱਤ ਆਰਿਅਨ ਨਾਲ ਇੰਟਰ ਮੀਡੀਏਟ ਦੀ ਪ੍ਰੀਖਿਆ ਦਿੱਤੀ। ਪਿਤਾ-ਪੁੱਤ ਦੋਵੇਂ ਦੂਜੀ ਸ਼੍ਰੇਣੀ 'ਚ ਪਾਸ ਹੋਏ ਹਨ। ਪਿਤਾ ਰਾਜਬੀਰ ਨੇ 500 'ਚੋਂ 265 ਅਤੇ ਪੁੱਤ ਆਰਿਅਨ ਨੇ ਪਿਤਾ ਤੋਂ 14 ਅੰਕ ਜ਼ਿਆਦਾ 289 ਅੰਕ ਪ੍ਰਾਪਤ ਕੀਤੇ।
ਇਸ ਤਰ੍ਹਾਂ ਇਕ ਹੋਰ ਰੋਚਕ ਮਾਮਲਾ ਸਾਹਮਣੇ ਆਇਆ ਹੈ। ਇੱਥੇ 2 ਜੁੜਵਾ ਭੈਣਾਂ ਨੇ ਹਾਈ ਸਕੂਲ ਦੀ ਪ੍ਰੀਖਿਆ 'ਚ ਇਕ ਸਮਾਨ ਅੰਕ ਯਾਨੀ 416-416 ਪ੍ਰਾਪਤ ਕਰ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਕਸਬਾ ਬੇਹਟ ਦੇ ਹਰਿਪੁਰ ਪਿੰਡ ਵਾਸੀ ਆਯੂਸ਼ੀ ਅਤੇ ਨੈਂਸੀ ਨੇ ਇਸ ਵਾਰ ਦੀ ਪ੍ਰੀਖਿਆ 'ਚ ਹਾਈ ਸਕੂਲ 'ਚ 600 'ਚੋਂ 416-416 ਅੰਕ ਪ੍ਰਾਪਤ ਕੀਤੇ। ਸਮਾਜਿਕ ਵਿਗਿਆਨ ਵਿਸ਼ੇ 'ਚ ਵੀ ਦੋਵੇਂ ਭੈਣਾਂ ਦੇ ਅੰਕ 79-79 ਬਰਾਬਰ ਹਨ। ਜੁੜਵਾ ਧੀਆਂ ਦੇ ਪਿਤਾ ਰੋਕੀ ਕਾਮਬੋਜ ਅਤੇ ਮਾਤਾ ਬਬਿਤਾ ਕਾਮਬੋਜ ਨੇ ਦੱਸਿਆ ਕਿ ਇਨ੍ਹਾਂ ਦੋਵੇਂ ਜੁੜਵਾ ਭੈਣਾਂ ਦਾ ਜਨਮ 29 ਮਈ 2007 ਨੂੰ ਹੋਇਆ ਸੀ। ਦੋਹਾਂ ਦੀਆਂ ਆਦਤਾਂ ਇਕੋ ਜਿਹੀਆਂ ਹੀ ਹਨ। ਦੋਵੇਂ ਬੈਡਮਿੰਟਨ ਦੀ ਸ਼ੌਂਕੀਨ ਹੈ ਅਤੇ ਦੋਵੇਂ ਇਕੱਠੇ ਖੇਡਦੀਆਂ ਹਨ, ਇਕੱਠੇ ਖਾਣਾ ਖਾਂਦੀਆਂ ਹਨ ਅਤੇ ਇਕੋ ਜਿਹੇ ਕੱਪੜੇ ਪਹਿਨਦੀਆਂ ਹਨ।
ਸਭ ਤੋਂ ਮੁਸ਼ਕਲ ਹਲਾਤਾਂ 'ਚ ਵੀ ਭਾਰਤ 'ਚ ਕੁਝ ਨਵਾਂ ਕਰਨ ਦਾ ਸਾਹਸ ਹੈ: PM ਮੋਦੀ
NEXT STORY