ਜਾਂਜਗੀਰ ਚਾਂਪਾ (ਵਾਰਤਾ)- ਛੱਤੀਸਗੜ੍ਹ ਦੇ ਜਾਂਜਗੀਰ ਜ਼ਿਲ੍ਹੇ ਦੇ ਨਗਰ ਪੰਚਾਇਤ ਰਾਹੌਦ 'ਚ ਘਰੇਲੂ ਵਿਵਾਦ ਤੋਂ ਬਾਅਦ ਸਹੁਰੇ ਅਤੇ ਨੂੰਹ ਨੇ ਜ਼ਹਿਰ ਪੀ ਲਿਆ। ਜਿਸ ਨਾਲ ਸਹੁਰੇ ਰਮੇਸ਼ ਦੇਵਾਂਗਨ ਦੀ ਮੌਤ ਹੋ ਗਈ, ਉੱਥੇ ਹੀ ਨੂੰਹ ਡਾਲੀ ਦੇਵਾਂਗਨ ਦਾ ਇਲਾਜ ਚੱਲ ਰਿਹਾ ਹੈ। ਇਹ ਮਾਮਲਾ ਸ਼ਿਵਰੀਨਾਰਾਇਣ ਥਾਣੇ ਦਾ ਹੈ ਅਤੇ ਪੁਲਸ ਵਲੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਭਾਜਪਾ ਆਗੂ ਦੇ ਘਰ ਸੁੱਟੇ ਗਏ ਦੇਸੀ ਬੰਬ, ਹੋਈ ਕਈ ਰਾਊਂਡ ਫਾਇਰਿੰਗ
ਜਾਣਕਾਰੀ ਅਨੁਸਾਰ, ਮ੍ਰਿਤਕ ਰਮੇਸ਼ ਦੇਵਾਂਗਨ ਦੇ ਬੇਟੇ ਧਰੁਵ ਦੇਵਾਂਗਨ 'ਤੇ ਕਰਜ਼ ਸੀ ਅਤੇ ਉਸ ਨੂੰ ਚੁਕਾਉਣ ਲਈ ਉਸ ਨੇ ਆਪਣੀ ਪਤਨੀ ਦੇ ਗਹਿਣੇ ਗਿਰਵੀ ਰੱਖੇ ਸਨ। ਵੀਰਵਾਰ ਨੂੰ ਇਸੇ ਵਿਸ਼ੇ 'ਚ ਨੂੰਹ ਡਾਲੀ ਨੇ ਸਹੁਰੇ ਰਮੇਸ਼ ਨੂੰ ਗਹਿਣੇ ਛੁਡਾਉਣ ਲਈ ਕਿਹਾ। ਇਸ ਗੱਲ ਨੂੰ ਲੈ ਕੇ ਘਰ 'ਚ ਵਿਵਾਦ ਹੋਇਆ ਅਤੇ ਰਮੇਸ਼ ਨੇ ਜ਼ਹਿਰ ਪੀ ਲਿਆ, ਫਿਰ ਉਸ ਦੀ ਨੂੰਹ ਡਾਲੀ ਨੇ ਵੀ ਜ਼ਹਿਰ ਪੀ ਲਿਆ। ਦੋਹਾਂ ਨੂੰ ਪਾਮਗੜ੍ਹ ਹਸਪਤਾਲ ਲਿਜਾਇਆ ਗਿਆ, ਜਿੱਥੇ ਸਹੁਰੇ ਦੀ ਮੌਤ ਹੋ ਗਈ ਅਤੇ ਨੂੰਹ ਦਾ ਇਲਾਜ ਚੱਲ ਰਿਹਾ ਹੈ। ਦੂਜੇ ਪਾਸੇ ਮ੍ਰਿਤਕ ਦੀ ਲਾਸ਼ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ ਅਤੇ ਪੁਲਸ ਮਾਮਲੇ ਦੀ ਜਾਂਚ ਕਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਝੋਨੇ ਦੇ ਖੇਤ 'ਚੋਂ ਬਰਾਮਦ ਹੋਈ ਡਰਾਈਵਰ ਦੀ ਲਾਸ਼, 5 ਦਿਨਾਂ ਤੋਂ ਸੀ ਲਾਪਤਾ
NEXT STORY