ਨਵੀਂ ਦਿੱਲੀ- ਉੱਤਰੀ-ਪੂਰਬੀ ਦਿੱਲੀ 'ਚ ਇਕ ਵਿਵਾਦ ਕਾਰਨ 60 ਸਾਲਾ ਇਕ ਵਿਅਕਤੀ ਦਾ ਉਸ ਦੇ 2 ਪੁੱਤਾਂ ਅਤੇ ਇਕ ਗੁਆਂਢੀ ਨੇ ਚਾਕੂ ਮਾਰ ਕੇ ਕਤਲ ਕਰ ਦਿੱਤਾ। ਇਕ ਪੁਲਸ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਘਟਨਾ ਐਤਵਾਰ ਦੁਪਹਿਰ ਕਰੀਬ 1.35 ਵਜੇ ਮੌਜਪੁਰ ਇਲਾਕੇ ਦੇ ਵਿਜੇ ਮੁਹੱਲਾ 'ਚ ਵਾਪਰੀ। ਅਧਿਕਾਰੀ ਅਨੁਸਾਰ, ਪੀੜਤ ਰਹੀਸੁਦੀਨ 'ਤੇ ਉਸ ਦੇ ਬੇਟਿਆਂ ਮਹਿਮੂਦ ਅਤੇ ਜੁਬੈਦ ਨੇ ਆਪਣੇ ਗੁਆਂਢੀ ਰਫੀਕ ਅਤੇ ਇਕ ਨਾਬਾਲਗ ਨਾਲ ਮਿਲ ਕੇ ਮਾਮੂਲੀ ਵਿਵਾਦ 'ਤੇ ਹਮਲਾ ਕੀਤਾ।
ਇਹ ਵੀ ਪੜ੍ਹੋ : ਤੁਸੀਂ ਵੀ ਹੋ ਤਲਿਆ-ਭੁੰਨਿਆ ਤੇ ਜੰਕ ਫੂਡ ਦੇ ਸ਼ੌਕੀਨ ਤਾਂ ਹੋ ਜਾਓ ਸਾਵਧਾਨ
ਬਜ਼ੁਰਗ ਵਿਅਕਤੀ ਨੂੰ ਜੀਟੀਬੀ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਅਧਿਕਾਰੀ ਨੇ ਦੱਸਿਆ ਕਿ ਰਫੀਕ (46) ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਨਾਬਾਲਗ ਨੂੰ ਫੜ ਲਿਆ ਗਿਆ ਹੈ। ਪੀੜਤ ਦੇ 2 ਬੇਟੇ ਫਰਾਰ ਹੋ ਗਏ ਹਨ। ਅਧਿਕਾਰੀ ਨੇ ਦੱਸਿਆ ਕਿ ਸ਼ੁਰੂਆਤ 'ਚ ਜਾਫਰਾਬਾਦ ਥਾਣੇ 'ਚ ਮਾਮਲਾ ਦਰਜ ਕੀਤਾ ਗਿਆ ਸੀ। ਰਹੀਸੁਦੀਨ ਦੀ ਮੌਤ ਤੋਂ ਬਾਅਦ ਕਤਲ ਦੇ ਦੋਸ਼ ਵੀ ਜੋੜੇ ਗਏ ਹਨ। ਉਨ੍ਹਾਂ ਦੱਸਿਆ ਕਿ ਫਰਾਰ ਬੇਟਿਆਂ ਦਾ ਪਤਾ ਲਗਾਉਣ ਅਤੇ ਅਪਰਾਧ 'ਚ ਇਸਤੇਮਾਲ ਹਥਿਆਰ ਬਰਾਮਦ ਕਰਨ ਲਈ ਭਾਲ ਜਾਰੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ਼ਰਾਬ ਦੇ ਨਸ਼ੇ 'ਚ ਮਜ਼ਦੂਰ ਨੇ ਚੁੱਕ ਲਿਆ ਖ਼ੌਫ਼ਨਾਕ ਕਦਮ, ਪਤਨੀ ਨਾਲ ਲੜਾਈ ਮਗਰੋਂ ਟੈਂਕੀ 'ਤੇ ਚੜ੍ਹ...
NEXT STORY