ਬੁਲੰਦਸ਼ਹਿਰ- ਅਨੂਪਸ਼ਹਿਰ ਇਲਾਕੇ ਵਿਚ ਇਕ ਦਿਲ ਦਹਿਲਾ ਦੇਣ ਵਾਲੀ ਵਾਰਦਾਤ ਸਾਹਮਣੇ ਆਈ ਹੈ। ਬਿਚੌਲਾ ਪਿੰਡ ਦੇ ਰਹਿਣ ਵਾਲੇ ਅਜੈ ਨੇ ਆਪਣੀ 13 ਸਾਲਾ ਧੀ ਸੋਨੀ ਦਾ ਕਤਲ ਕਰ ਦਿੱਤਾ ਅਤੇ ਉਸਦੀ ਲਾਸ਼ ਨਹਿਰ ਵਿਚ ਸੁੱਟ ਦਿੱਤੀ।
ਸ਼ੁੱਕਰਵਾਰ ਸ਼ਾਮ ਅਨੀਵਾਸ ਨਹਿਰ ਦੇ ਪੁਲ ਨੇੜੇ ਸਕੂਲ ਡਰੈੱਸ ਵਿਚ ਇਕ ਲਾਸ਼ ਮਿਲੀ। ਉਸੇ ਸਕੂਲ ਦੀਆਂ ਕੁਝ ਵਿਦਿਆਰਥਣਾਂ ਨੇ ਪਛਾਣ ਕੀਤੀ ਤਾਂ ਪੁਲਸ ਨੇ ਜਾਂਚ ਅੱਗੇ ਵਧਾਈ। ਸ਼ੱਕ ਦੇ ਆਧਾਰ ’ਤੇ ਪਿਤਾ ਅਜੈ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਪੁੱਛਗਿੱਛ ਵਿਚ ਉਸਨੇ ਕਬੂਲ ਕੀਤਾ ਕਿ ਉਸਦੀ ਧੀ ਘਰ ਦੇ ਮੰਦਰ ’ਚੋਂ ਵਾਰ-ਵਾਰ ਪੈਸੇ ਚੋਰੀ ਕਰ ਲੈਂਦੀ ਸੀ, ਜਿਸ ਤੋਂ ਨਾਰਾਜ਼ ਹੋ ਕੇ ਉਸਨੇ ਦੁਪੱਟੇ ਨਾਲ ਉਸਦਾ ਗਲਾ ਘੁੱਟ ਦਿੱਤਾ।
ਸਕੂਲ ਪ੍ਰਿੰਸੀਪਲ ਮੁਤਾਬਕ ਸੋਨੀ ਵੀਰਵਾਰ ਨੂੰ ਸਕੂਲ ਗਈ ਹੋਈ ਸੀ ਪਰ ਦੁਪਹਿਰ ਨੂੰ ਉਸਦਾ ਪਿਤਾ ਉਸਨੂੰ ਛੁੱਟੀ ਕਰਵਾਕੇ ਆਪਣੇ ਨਾਲ ਲੈ ਆਇਆ ਸੀ। ਪੁਲਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਅਤੇ 2 ਘੰਟਿਆਂ ਦੇ ਅੰਦਰ-ਅੰਦਰ ਮਾਮਲਾ ਸੁਲਝਾ ਲਿਆ।
ਜੰਮੂ-ਕਸ਼ਮੀਰ ’ਚ ਰਾਜ ਸਭਾ ਦੀ ਚੌਥੀ ਸੀਟ ਲਈ ਭਾਜਪਾ ਦੇ ਸਕਦੀ ਹੈ ਸਰਪ੍ਰਾਈਜ਼
NEXT STORY