ਕਾਨਪੁਰ— ਉੱਤਰ ਪ੍ਰਦੇਸ਼ ਦੇ ਕਾਨਪੁਰ ਤੋਂ ਇਕ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਇੱਥੇ ਇਕ ਡਾਕਟਰ ਬੀਬੀ ਦੀ 9ਵੀਂ ਮੰਜ਼ਿਲ ਤੋਂ ਡਿੱਗ ਕੇ ਮੌਤ ਹੋ ਗਈ। ਡਾਕਟਰ ਬੀਬੀ ਮੰਜੂ ਵਰਮਾ ਦੇ ਪਿਤਾ ਨੇ ਦੋਸ਼ ਲਾਇਆ ਕਿ ਉਨ੍ਹਾਂ ਦੇ ਅਸਿਸਟੈਂਟ ਪ੍ਰੋਫੈਸਰ ਜਵਾਈ ਡਾ. ਸੁਸ਼ੀਲ ਵਰਮਾ ਨੇ ਧੀ ਮੰਜੂ ਦੇ ਨਾਂ 40 ਲੱਖ ਰੁਪਏ ਦਾ ਲੋਨ ਲਿਆ ਸੀ, ਜੋ ਕਿ ਉਹ ਉਸ ਦੇ ਜ਼ਰੀਏ ਉਨ੍ਹਾਂ ’ਤੇ ਲੋਨ ਉਤਾਰਣ ਦਾ ਦਬਾਅ ਬਣਾ ਰਿਹਾ ਸੀ। ਅਸੀਂ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਜਵਾਈ ਨੇ ਉਨ੍ਹਾਂ ਦੀ ਧੀ ਦਾ ਕਤਲ ਕਰ ਦਿੱਤਾ। ਡਾਕਟਰ ਬੀਬੀ ਦੇ ਪਿਤਾ ਨੇ ਦੱਸਿਆ ਕਿ ਲੋਨ ਦੀਆਂ ਕਿਸ਼ਤਾਂ ਭਰਨ ਲਈ ਜਵਾਈ ਕਹਿੰਦਾ ਸੀ ਕਿ ਆਪਣੇ ਪੇਕੇ ਤੋਂ ਪੈਸੇ ਲਿਆਓ। ਇਸ ਗੱਲ ਨੂੰ ਲੈ ਕੇ ਧੀ-ਜਵਾਈ ਵਿਚ ਅਕਸਰ ਵਿਵਾਦ ਹੁੰਦਾ ਸੀ।
ਇਹ ਵੀ ਪੜ੍ਹੋ: ਪਤੀ ਦੀ ਕੋਰੋਨਾ ਨਾਲ ਮੌਤ, ਪਤਨੀ ਨਹੀਂ ਸਹਾਰ ਸਕੀ ਗ਼ਮ, ਹਸਪਤਾਲ ਦੀ 9ਵੀਂ ਮੰਜ਼ਿਲ ਤੋਂ ਮਾਰੀ ਛਾਲ
ਮੰਜੂ ਵਰਮਾ ਦੇ ਪਿਤਾ ਅਰਜੁਨ ਮੁਤਾਬਕ ਜਨਵਰੀ 2019 ਵਿਚ ਸੁਸ਼ੀਲ ਵਰਮਾ ਅਤੇ ਮੰਜੂ ਦਾ ਵਿਆਹ ਹੋਇਆ ਸੀ। ਦੋਵੇਂ ਹੀ ਡਾਕਟਰ ਸਨ ਅਤੇ ਕਾਨਪੁਰ ਦੇ ਬਿਠੂਰ ਇਲਾਕੇ ਵਿਚ ਇਕ ਅਪਾਰਟਮੈਂਟ ’ਚ ਰਹਿੰਦੇ ਸਨ। ਮਿ੍ਰਤਕ ਡਾਕਟਰ ਬੀਬੀ ਦੇ ਮਾਤਾ-ਪਿਤਾ ਦਾ ਕਹਿਣਾ ਹੈ ਕਿ ਸੁਸ਼ੀਲ ਦਾਜ ਦੀ ਮੰਗ ਪੂਰੀ ਨਾ ਹੋਣ ’ਤੇ ਆਏ ਦਿਨ ਉਨ੍ਹਾਂ ਦੀ ਧੀ ਮੰਜੂ ਦੀ ਕੁੱਟਮਾਰ ਕਰਦਾ ਸੀ। ਮੰਜੂ ਦੇ ਮਾਪਿਆਂ ਨੇ ਇਸ ਨੂੰ ਕਤਲ ਦੱਸਿਆ ਹੈ।
ਇਹ ਵੀ ਪੜ੍ਹੋ: ਦਿਲ ਨੂੰ ਝੰਜੋੜ ਦੇਣ ਵਾਲੀ ਤਸਵੀਰ; ਪੁੱਤ ਯਾਦ ਆਉਂਦੈ ਤਾਂ ਉਸ ਦੀ ਚਿਖ਼ਾ ਦੀ ਰਾਖ ’ਤੇ ਸੌਂ ਜਾਂਦੀ ਹੈ ਮਾਂ
ਹਾਲਾਂਕਿ ਪਤੀ ਸੁਸ਼ੀਲ ਦਾ ਕਹਿਣਾ ਹੈ ਕਿ ਮੰਜੂ ਚੱਕਰ ਖਾ ਕੇ ਰੇਲਿੰਗ ਤੋਂ ਡਿੱਗ ਗਈ। ਪ੍ਰੋਫੈਸਰ ਪਤੀ ਡਾਕਟਰ ਸੁਸ਼ੀਲ ਵਰਮਾ ਨੂੰ ਬਿਠੂਰ ਪੁਲਸ ਨੇ ਹਿਰਾਸਤ ਵਿਚ ਲੈ ਲਿਆ ਹੈ। ਮੰਜੂ ਦੀ ਮਾਂ ਦੱਸਦੀ ਹੈ ਕਿ ਸਾਨੂੰ ਉਸ ਦੇ ਭਰਾ ਨੇ ਫੋਨ ਕਰ ਕੇ ਦੱਸਿਆ ਸੀ ਕਿ ਭਰਜਾਈ ਛੱਤ ’ਤੇ ਸੀ। ਚੱਕਰ ਖਾ ਕੇ ਹੇਠਾਂ ਡਿੱਗ ਕੇ ਮਰ ਗਈ। ਸਾਨੂੰ ਪਹਿਲਾਂ ਧਮਕੀਆਂ ਦਿੰਦੇ ਸਨ ਕਿ ਇਸ ਨੂੰ ਅਤੇ ਬੱਚੇ ਨੂੰ ਲੈ ਜਾਓ ਨਹੀਂ ਤਾਂ ਦੋਹਾਂ ਨੂੰ ਮਾਰ ਦੇਵਾਂਗੇ।
ਇਹ ਵੀ ਪੜ੍ਹੋ: ਚਮਤਕਾਰ! ਚਿਖ਼ਾ ’ਤੇ ਜ਼ਿੰਦਾ ਹੋ ਗਿਆ ਕੋਰੋਨਾ ਮਰੀਜ਼, ਪਰਿਵਾਰ ਲੈ ਗਿਆ ਹਸਪਤਾਲ ਤੇ ਫਿਰ...(ਵੀਡੀਓ)
ਦੱਸ ਦੇਈਏ ਕਿ ਡਾ. ਸੁਸ਼ੀਲ ਮੈਡੀਕਲ ਕਾਲਜ ਵਿਚ ਪ੍ਰੋਫੈਸਰ ਹਨ, ਜਦਕਿ ਮੰਜੂ ਵੀ ਐੱਮ. ਬੀ. ਬੀ. ਐੱਸ. ਕਰਨ ਤੋਂ ਬਾਅਦ ਐੱਮ. ਐੱਸ. ਦੀ ਤਿਆਰੀ ਕਰ ਰਹੀ ਸੀ। ਦੋਹਾਂ ਦਾ 2019 ਵਿਚ ਵਿਆਹ ਹੋਇਆ ਸੀ। ਉਨ੍ਹਾਂ ਦਾ ਇਕ ਮਾਸੂਮ ਬੱਚਾ ਵੀ ਹੈ। ਡਾ. ਮੰਜੂ ਦੇ ਸਰੀਰ ’ਤੇ ਕਈ ਥਾਂ ਸੱਟ ਦੇ ਨਿਸ਼ਾਨ ਵੀ ਮਿਲੇ ਹਨ। ਮੰਜੂ ਦੇ ਪਿਤਾ ਅਰਜੁਨ ਨੇ ਪਤੀ ਸੁਸ਼ੀਲ ਅਤੇ ਜੇਠ ਸੁਨੀਲ ਖ਼ਿਲਾਫ਼ ਦਾਜ ਲਈ ਕਤਲ ਕੀਤੇ ਜਾਣ ਦੀ ਐੱਫ. ਆਈ. ਆਰ. ਦਰਜ ਕਰਵਾਈ ਹੈ। ਓਧਰ ਕਾਨਪੁਰ ਵੈਸਟ ਦੇ ਡੀ. ਸੀ. ਪੀ. ਸੰਜੀਵ ਤਿਆਗੀ ਦਾ ਕਹਿਣਾ ਹੈ ਕਿ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਡਾਕਟਰ ਬੀਬੀ ਦੇ ਪਿਤਾ ਦੀ ਸ਼ਿਕਾਇਤ ’ਤੇ ਪਤੀ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਕੋਰੋਨਾ ਜੰਗ ’ਚ ਲੋਕਾਂ ਦਾ ‘ਅੰਧਵਿਸ਼ਵਾਸ’ ਹੋਇਆ ਹਾਵੀ, ਕਿਤੇ ਹਵਨ ਤੇ ਕਿਤੇ ਧੂਣੀ ਨਾਲ ਭਜਾ ਰਹੇ ‘ਕੋਰੋਨਾ’
ਪੋਸਟਰ ਮਾਮਲੇ 'ਚ ਕਾਂਗਰਸ ਨੇ ਕੀਤਾ PM ਮੋਦੀ ਦਾ ਘਿਰਾਓ, ਰਾਹੁਲ-ਪ੍ਰਿਯੰਕਾ ਨੇ ਕਿਹਾ- 'ਮੈਨੂੰ ਵੀ ਗ੍ਰਿਫ਼ਤਾਰ ਕਰੋ'
NEXT STORY