ਮੁੰਬਈ : ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਇਨ੍ਹੀਂ ਦਿਨੀਂ ਫ਼ਿਲਮਾਂ ਤੋਂ ਜ਼ਿਆਦਾ ਆਪਣੇ ਬਿਆਨਾਂ ਕਾਰਨ ਸੁਰਖ਼ੀਆਂ ਵਿਚ ਹੈ। ਬਾਲੀਵੁੱਡ ਵਿਚ ਫੈਲੇ ਨੈਪੋਟਿਜ਼ਮ ਤੋਂ ਲੈ ਕੇ ਕਿਸਾਨ ਅੰਦੋਲਨ ਅਤੇ ਰਿੰਕੂ ਕਤਲ ਕੇਸ ਤੱਕ ਕੰਗਨਾ ਨੇ ਹਰ ਮੁੱਦੇ ’ਤੇ ਆਪਣੀ ਰਾਏ ਰੱਖੀ ਹੈ। ਆਪਣੇ ਇਨ੍ਹਾਂ ਬਿਆਨਾਂ ਦੀ ਵਜ੍ਹਾ ਨਾਲ ਉਹ ਸਟਾਰਸ ਅਤੇ ਕਈ ਨੇਤਾਵਾਂ ਦੇ ਨਿਸ਼ਾਨੇ ’ਤੇ ਵੀ ਆ ਜਾਂਦੀ ਹੈ ਪਰ ਕੰਗਨਾ ਵੀ ਇਨ੍ਹਾਂ ਸਾਰਿਆਂ ਨੂੰ ਮੂੰਹ ਤੋੜ ਜਵਾਬ ਦਿੰਦੀ ਹੈ। ਅਜਿਹਾ ਹੀ ਕੁੱਝ ਇਕ ਵਾਰ ਫਿਰ ਦੇਖ਼ਣ ਨੂੰ ਮਿਲਿਆ।
ਇਹ ਵੀ ਪੜ੍ਹੋ: ਉਤਰਾਖੰਡ ਤ੍ਰਾਸਦੀ ਦੇ ਪੀੜਤ ਪਰਿਵਾਰ ਦੀਆਂ 4 ਬੱਚੀਆਂ ਲਈ ਫਰਿਸ਼ਤਾ ਬਣੇ ਸੋਨੂੰ ਸੂਦ, ਲਿਆ ਗੋਦ
ਹਾਲ ਹੀ ਵਿਚ ਕੰਗਨਾ ਨੇ ਕਾਂਗਰਸ ਦੇ ਸਾਬਕਾ ਸਾਂਸਦ ਸੁਖਦੇਵ ਪਾਨਸੇ ਦੀਆਂ ਟਿੱਪਣੀਆਂ ’ਤੇ ਪਲਟਵਾਰ ਕੀਤਾ। ਦਰਅਸਲ ਕਾਂਗਰਸ ਦੇ ਸਾਬਕਾ ਸਾਂਸਦ ਸੁਖਦੇਵ ਪਾਂਸੇ ਨੇ ਬੀਤੇ ਦਿਨ ਕੰਗਨਾ ਨੂੰ ‘ਨੱਚਣ ਗਾਉਣ ਵਾਲੀ’ ਦੱਸਿਆ ਸੀ। ਉਥੇ ਹੀ ਸਾਂਸਦ ’ਤੇ ਪਲਟਵਾਰ ਕਰਦੇ ਹੋਏ ਕੰਗਨਾ ਨੇ ਟਵੀਟ ਕੀਤਾ ਹੈ।
ਇਹ ਵੀ ਪੜ੍ਹੋ: ਲਾਲ ਕਿਲ੍ਹਾ ਹਿੰਸਾ ਮਾਮਲੇ 'ਚ ਦਿੱਲੀ ਪੁਲਸ ਨੇ ਜਾਰੀ ਕੀਤੀ ਪੰਜਾਬੀ ਗਾਇਕ ਇੰਦਰਜੀਤ ਨਿੱਕੂ ਦੀ ਤਸਵੀਰ
ਕੰਗਨਾ ਨੇ ਲਿਖਿਆ, ‘ਇਹ ਜੋ ਕੋਈ ਵੀ ਮੂਰਖ ਹੈ, ਨਹੀਂ ਜਾਣਦਾ ਹੈ ਕਿ ਮੈਂ ਦੀਪਿਕਾ, ਕੈਟਰੀਨਾ ਜਾਂ ਆਲੀਆ ਭੱਟ ਨਹੀਂ ਹਾਂ...ਮੈਂ ਇਕੱਲੀ ਹਾਂ ਜਿਸ ਨੇ ਆਈਟਮ ਨੰਬਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਮੈਂ ਵੱਡੇ ਹੀਰੋ (ਖਾਨ/ਕੁਮਾਰ) ਨਾਲ ਫ਼ਿਲਮ ਕਰਨ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਦੀ ਵਜ੍ਹਾ ਨਾਲ ਪੂਰਾ ਬਾਲਵੁੱਡੀਆ ਗੈਂਗ ਮਰਦ-ਔਰਤਾਂ ਮੇਰੇ ਖ਼ਿਲਾਫ਼ ਹੋ ਗਈਆਂ ਹਨ। ਮੈਂ ਇਕ ਰਾਜਪੂਤ ਮਹਿਲਾ ਹਾਂ, ਮੈਂ ਕਮਰ ਨਹੀਂ ਹਿਲਾਉਂਦੀ ਹਾਂ, ਹੱਡੀਆਂ ਤੋੜਦੀ ਹਾਂ।’
ਇਹ ਵੀ ਪੜ੍ਹੋ: ਚੀਨੀ ਕੰਪਨੀ ਵੀਵੋ ਦੀ ਵਾਪਸੀ, IPL ਦੇ 14ਵੇਂ ਸੀਜ਼ਨ ਦਾ ਮੁੜ ਬਣਿਆ ਟਾਈਟਲ ਪ੍ਰਾਯੋਜਕ
ਕਾਂਗਰਸ ਦੇ ਸਾਬਕਾ ਸਾਂਸਦ ਅਤੇ ਕਮਲਨਾਥ ਸਰਕਾਰ ਵਿਚ ਮੰਤਰੀ ਰਹੇ ਸੁਖਦੇਵ ਪਾਨਸੇ ਨੇ ਕੰਗਨਾ ਨੂੰ ਨੱਚਣ-ਗਾਉਣ ਵਾਲੀ ਦੱਸਿਆ ਹੈ। ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਕੰਗਨਾ ਰਣੌਤ ਨੇ ਕਿਸਾਨਾਂ ਦਾ ਅਪਮਾਨ ਕੀਤਾ ਹੈ। ਸੁਖਦੇਵ ਪਾਂਸੇ ਨੇ ਇਹ ਵੀ ਦੋਸ਼ ਲਗਾਇਆ ਕਿ ਸੂਬਾ ਪੁਲਸ ਨੇ ਕਾਂਗਰਸ ਦੇ ਕਾਰਜਕਰਤਾਵਾਂ ਨਾਲ ਕੁੱਟਮਾਰ ਕੀਤੀ ਹੈ। ਪਿਛਲੇ ਹਫ਼ਤੇ ਕਾਂਗਰਸ ਨੇਤਾਵਾਂ ਨੇ ਕਿਹਾ ਸੀ ਕਿ ਉਹ ਕੰਗਨਾ ਰਣੌਤ ਦੀ ਫ਼ਿਲਮ ਦੀ ਸ਼ੂਟਿੰਗ ਵਿਰੁੱਧ ਪ੍ਰਦਰਸ਼ਨ ਕਰਨਗੇ।
ਇਹ ਵੀ ਪੜ੍ਹੋ: ਨੰਨ੍ਹੀ ਪਰੀ ਨੂੰ ਜਨਮ ਦੇਵੇਗੀ ਕਰੀਨਾ ਕਪੂਰ ਖਾਨ, ਜੋਤਸ਼ੀ ਨੇ ਕੀਤੀ ਭਵਿੱਖਬਾਣੀ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਉਤਰਾਖੰਡ ਤ੍ਰਾਸਦੀ ਦੇ ਪੀੜਤ ਪਰਿਵਾਰ ਦੀਆਂ 4 ਬੱਚੀਆਂ ਲਈ ਫਰਿਸ਼ਤਾ ਬਣੇ ਸੋਨੂੰ ਸੂਦ, ਲਿਆ ਗੋਦ
NEXT STORY